ਖਰਚੇ ਜਾਣਗੇ 100 ਕਰੋੜ ਰੁਪਏ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਚਪਨ ਵਿੱਚ ਗੁਜਰਾਤ ਦੇ ਵਡਨਗਰ ਵਿੱਚ ਜਿਸ ਦੁਕਾਨ ਉੱਤੇ ਚਾਹ ਵੇਚਦੇ ਸਨ, ਉਸ ਨੂੰ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ। ਕੇਂਦਰੀ ਸੱਭਿਆਚਾਰਕ ਤੇ ਸੈਰ ਸਪਾਟਾ ਮੰਤਰੀ ਮਹੇਸ਼ ਸ਼ਰਮਾ ਨੇ ਇਸ ਗੱਲ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਜਿਸ ਥਾਂ ਤੋਂ ਪ੍ਰਧਾਨ ਮੰਤਰੀ ਦੀ ਜੀਵਨ ਯਾਤਰਾ ਸ਼ੁਰੂ ਹੋਈ, ਉਸ ਨੂੰ ਦੁਨੀਆ ਦੇ ਨਕਸ਼ੇ ‘ਤੇ ਲੈ ਕੇ ਆਉਣਾ ਹੈ। ਇਸ ਪ੍ਰਾਜੈਕਟ ‘ਤੇ 100 ਕਰੋੜ ਰੁਪਏ ਖਰਚੇ ਜਾਣਗੇ।
ਇਸ ਲਈ ਚਾਹ ਵਾਲੀ ਦੁਕਾਨ ਨੂੰ ਟੂਰਿਸਟ ਪਲੇਸ ਬਣਾਇਆ ਜਾਵੇਗਾ। ਬਾਅਦ ਵਿੱਚ ਉਨ੍ਹਾਂ ਨੇ ਕਿਹਾ ਕਿ ਉਹ ਵਡਨਗਰ ਦੇ ਰੇਲਵੇ ਸਟੇਸ਼ਨ ਨੂੰ ਬਦਲਣਾ ਚਾਹੁੰਦੇ ਹਨ। ਚਾਹ ਵਾਲੀ ਦੁਕਾਨ ਨਾਲ ਕੋਈ ਛੇੜਛਾੜ ਨਹੀਂ ਕਰਨਗੇ। ਚੇਤੇ ਰਹੇ ਕਿ ਇਹ ਟੀ-ਸਟਾਲ ਰੇਲਵੇ ਸਟੇਸ਼ਨ ਦੇ ਇੱਕ ਪਲੇਟਫ਼ਾਰਮ ਉੱਤੇ ਹੈ।
Check Also
ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ
ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …