Breaking News
Home / ਕੈਨੇਡਾ / ਪੰਜਾਬੀ ਆਰਟਸ ਐਸੋਸੀਏਸ਼ਨ ਟੋਰਾਂਟੋ ਵਲੋਂ ਡਾ: ਨਵਸ਼ਰਨ ਕੌਰ ਦਾ ਸਨਮਾਨ

ਪੰਜਾਬੀ ਆਰਟਸ ਐਸੋਸੀਏਸ਼ਨ ਟੋਰਾਂਟੋ ਵਲੋਂ ਡਾ: ਨਵਸ਼ਰਨ ਕੌਰ ਦਾ ਸਨਮਾਨ

ਬਰੈਂਪਟਨ/ਹਰਜੀਤ ਬੇਦੀ
ਪਿਛਲੇ ਦਿਨੀਂ ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਦੇ ਸੱਦੇ ‘ਤੇ ਸੁਸਾਇਟੀ ਵਲੋਂ ਆਯੋਜਿਤ ਪ੍ਰੋਗਰਾਮ ਵਿੱਚ ਡਾ: ਨਵਸ਼ਰਨ ਕੌਰ ਨੇ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਤਕਰਾਰ ਵਿੱਚ ਔਰਤਾਂ ‘ਤੇ ਹੁੰਦੇ ਜੁਲਮਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਪ੍ਰੋਗਰਾਮ ਵਿੱਚ ਬਹੁਤ ਸਾਰੀਆਂ ਸਭਿੱਆਚਾਰਕ, ਸਾਹਿਤਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਆਮ ਲੋਕਾਂ ਨੇ ਸ਼ਾਮਲ ਹੋ ਕੇ ਡਾ: ਨਵਸ਼ਰਨ ਦੇ ਵਿਚਾਰਾਂ ਨੂੰ ਸੁਣਿਆ। ਡਾ: ਨਵਸ਼ਰਨ ਕੌਰ ਨੂੰ ਬਚਪਨ ਤੋਂ ਹੀ ਆਪਣੇ ਪਿਤਾ ਮਹਾਨ ਨਾਟਕਕਾਰ ਗੁਰਸ਼ਰਨ ਸਿੰਘ ਨਾਲ ਲੋਕਾਂ ਵਿੱਚ ਵਿਚਰਨ ਦਾ ਮੌਕਾ ਮਿਲਣ ਕਰ ਕੇ ਉਹ ਲੋਕਾਂ ਅਤੇ ਖਾਸ ਕਰ ਕਰ ਕੇ ਔਰਤਾਂ ਦੇ ਦੁੱਖਾਂ ਦਰਦਾਂ ਤੋਂ ਜਾਣੂ ਹਨ ਅਤੇ ਉਹਨਾਂ ਦੀ ਬਿਹਤਰੀ ਅਤੇ ਉਹਨਾਂ ਨੂੰ ਜਾਗਰਤ ਕਰਨ ਲਈ ਲਗਾਤਾਰ ਯਤਨ ਕਰ ਰਹੇ ਹਨ।
ਜਿੱਥੇ ਬਹੁਤ ਸਾਰੇ ਲੋਕਾਂ ਨੇ ਉਸ ਦੇ ਵਿਚਾਰਾਂ ਨੂੰ ਬਹੁਤ ਹੀ ਸ਼ਿੱਦਤ ਨਾਲ ਸੁਣਿਆ ਉੱਥੇ ਉਸ ਨੂੰ ਬਹੁਤ ਸਾਰਾ ਸਤਿਕਾਰ ਅਤੇ ਪਿਆਰ ਵੀ ਦਿੱਤਾ। ਇਸ ਪ੍ਰੋਗਰਾਮ ਵਿੱਚ ਪੰਜਾਬੀ ਆਰਟਸ ਐਸੋਸੀਏਸ਼ਨ ਵਲੋਂ ੳਸ ਨੂੰ ਸਨਮਾਨ ਪੱਤਰ ਭੇਂਟ ਕੀਤਾ ਗਿਆ। ਲੰਬੇ ਸਮੇਂ ਤੋਂ ਸਰਗਰਮ ਥੀਏਟਰ ਗਰੁੱਪ ਪੰਜਾਬੀ ਆਰਟਸ ਐਸੋਸੀਏਸ਼ਨ ਦੇ ਬਲਜਿੰਦਰ ਲੇਲਣਾ ਅਤੇ ਕੁਲਦੀਪ ਰੰਧਾਵਾ ਨੇ ਇਹ ਸਨਮਾਨ ਆਪਣੀ ਐਸੋਸੀਏਸ਼ਨ ਵਲੋਂ ਡਾ: ਨਵਸ਼ਰਨ ਕੌਰ ਨੂੰ ਭੇਂਟ ਕੀਤਾ।

Check Also

ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ

ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …