ਟੋਰਾਂਟੋ : ਲੰਘੇ ਦਿਨੀਂ 9 ਤੋਂ 11 ਅਕਤੂਬਰ ਨੂੰ ਪਹਿਲੀ ਵਾਰ ਵਰਚੂਅਲ ਆਨਲਾਈਨ ਗੁਰਮਤਿ ਕਰੈਸ਼ ਕੋਰਸ ਕਰਵਾਇਆ ਗਿਆ। ਜਿਸ ਵਿੱਚ ਦੁਨੀਆ ਭਰ ਦੇ ਬੱਚਿਆਂ ਨੇ ਭਾਰਤ, ਇੰਗਲੈਂਡ, ਅਮਰੀਕਾ, ਆਸਟਰੇਲੀਆ ਤੋਂ ਬੜੇ ਉਤਸ਼ਾਹ ਨਾਲ ਭਾਗ ਲਿਆ। ਇਹ ਗੁਰਮਤਿ ਕਰੈਸ਼ ਕੋਰਸ ਦਸ ਗੁਰੂ ਸਾਹਿਬਾਨ ਪਾਰਟ-ਇਕ, ਜਿਸ ਵਿੱਚ ਪਹਿਲੇ ਪੰਜ ਗੁਰੂਆਂ ਦੀ ਜੀਵਨੀ ‘ਤੇ ਅਧਾਰਿਤ ਸੀ। ਇਤਿਹਾਸ ਵਿੱਚ ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਬੱਚਿਆਂ ਨੇ ਤਿੰਨ ਦਿਨ ਲਗਾਤਾਰ ਆਪਣੇ ਘਰਾਂ ਅੰਦਰ ਸਿਰਾਂ ਨੂੰ ਢੱਕ ਕੇ ਬੈਠ ਕੇ ਆਨੰਦ ਮਾਣਿਆਂ। ਬੱਚਿਆਂ ਦੇ ਮਾਪੇ ਵੀ ਹੈਰਾਨ ਸਨ ਕਿ ਸਾਡੇ ਬੱਚੇ ਕਿਸ ਤਰ੍ਹਾਂ ਘਰ ਵਿੱਚ ਧਿਆਨ ਨਾਲ ਲੈਪਟੌਪ ‘ਤੇ ਬੈਠ ਕੇ ਦੇਖ ਰਹੇ ਸਨ। ਦੂਸਰੇ ਦਿਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਬੱਚਿਆਂ ਦਾ ਦਸਤਾਰ ਸਜਾਈ ਸੈਸ਼ਨ ਵੀ ਕਰਵਾਇਆ ਗਿਆ। ਬੱਚਿਆਂ ਵਿੱਚ ਇਸ ਸੈਸ਼ਨ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਿਆ ਗਿਆ, ਜਿਸ ਵਿੱਚ ਬੱਚਿਆਂ ਨੇ ਸੋਹਣੀਆਂ ਦਸਤਾਰਾਂ ਸਜਾ ਕੇ ਭਾਗ ਲਿਆ। ਤੀਸਰੇ ਦਿਨ ਸਿੱਖ-ੳ-ਨੇਅਰ ਗੇਮ ਖਿਡਾਈ ਗਈ, ਜਿਸ ਵਿੱਚ ਇਤਿਹਾਸ ਸਬੰਧੀ ਕਈ ਸਵਾਲ ਪੁੱਛੇ ਗਏ ਅਤੇ ਸਹੀ ਜਵਾਬ ਦੇਣ ਵਾਲਿਆਂ ਨੂੰ ਕਈ ਆਨਲਾਈਨ ਇਨਾਮ ਵੰਡੇ ਗਏ। ਤੀਸਰੇ ਹੀ ਦਿਨ ਆਖੀਰ ਵਿੱਚ ਬੱਚਿਆਂ ਦੇ ਇਮਤਿਹਾਨ ਵੀ ਲਏ ਗਏ, ਜਿਸ ਵਿੱਚ ਤਿੰਨਾਂ ਦਿਨਾਂ ਸਬੰਧੀ ਆਨਲਾਈਨ 4 ਉਮਰ ਵਰਗ ਦੇ ਬੱਚਿਆਂ ਨੂੰ ਸਵਾਲਾਂ ਦੇ ਉਤਰ ਪੁੱਛੇ ਗਏ। ਜਿਹਨਾਂ ਦੇ ਜੇਤੂਆਂ ਨੂੰ ਕਈ ਪ੍ਰਕਾਰ ਦੇ ਇਨਾਮ ਜਿਵੇ ਕਿ I Phone, PS5, $100 cash, ਟਰਾਫੀਆਂ, ਮੈਡਲ ਅਤੇ ਸਰਟੀਫਿਕੇਟ ਦਿੱਤੇ ਜਾਣਗੇ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਸਰਦਾਰ ਜਗਦੀਸ਼ ਸਿੰਘ ਡਿਪਟੀ ਚੀਫ ਸਕੱਤਰ ਇੰਟਰਨੈਸ਼ਨਲ, ਸਰਦਾਰ ਅਮਰਪ੍ਰੀਤ ਸਿੰਘ ਨੈਸ਼ਨਲ ਪ੍ਰੈਜ਼ੀਡੇਂਟ ਕੈਨੇਡਾ, ਅਤੇ ਬੀਬੀ ਬਿੰਦਰ ਕੌਰ ਨੈਸ਼ਨਲ ਜ: ਸਕੱਤਰ ਕੈਨੇਡਾ ਨੇ ਪਰੀਜ਼ੇਨਟਰਾਂ ਦਾ, ਸਾਰੇ ਸੇਵਾਦਾਰਾਂ ਦਾ, ਬੱਚਿਆਂ ਦਾ ਅਤੇ ਉਹਨਾਂ ਦੇ ਮਾਪਿਆਂ ਦਾ, ਗੁਰੁਦਵਾਰਾ ਪ੍ਰਬੰਧਕ ਕਮੇਟੀਆਂ ਅਤੇ ਟੀੰਵੀ ਚੈਨਲਾਂ ਵਾਲਿਆਂ ਦੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਸਾਰੇ ਕਾਰਜ ਨੂੰ ਸਫਲ ਬਣਾਉਣ ਪਿੱਛੇ ਅਣਥੱਕ ਸੇਵਾਦਾਰਾਂ ਦਾ ਤਹਿ ਦਿਲੋ ਸਮਰਥਨ ਕੀਤਾ। ਵਾਹਿਗੁਰੂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੇਵਾਦਾਰਾਂ ਅਤੇ ਸਾਰਿਆਂ ਨੂੰ ਸਿੱਖੀ ਸਿਦੱਕ ਅਤੇ ਚੜ੍ਹਦੀ ਕਲਾ ਬਖਸ਼ੇ ਤਾਂ ਜੋ ਉਹ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿੱਖੀ ਸੰਭਾਲ ਦੇ ਰਸਤੇ ‘ਤੇ ਚੱਲਣ ਦਾ ਉਪਰਾਲਾ ਕਰਦੇ ਰਹਿਣ।
Home / ਕੈਨੇਡਾ / ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਕੈਨੇਡਾ ਵਲੋਂ ਪਹਿਲੀ ਵਾਰ ਵਰਚੂਅਲ ਆਨਲਾਈਨ ਗੁਰਮਤਿ ਕਰੈਸ਼ ਕੋਰਸ ਕਰਵਾਇਆ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …