Breaking News
Home / ਕੈਨੇਡਾ / ਰੇਡੀਓ ਪ੍ਰੋਗਰਾਮ ਸਦਾ ਬਹਾਰ਼ ਦਾ ਇੱਕ ਦਿਨ ਦਾ ਪ੍ਰੋਗਰਾਮ ਕੀਤਾ ਗੁਰੂ ਨਾਨਕ ਸਾਹਿਬ ਨੂੰ ਸਮਰਪਿਤ

ਰੇਡੀਓ ਪ੍ਰੋਗਰਾਮ ਸਦਾ ਬਹਾਰ਼ ਦਾ ਇੱਕ ਦਿਨ ਦਾ ਪ੍ਰੋਗਰਾਮ ਕੀਤਾ ਗੁਰੂ ਨਾਨਕ ਸਾਹਿਬ ਨੂੰ ਸਮਰਪਿਤ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ਦੀ ਖੁਸ਼ਬੋ ਇਸ ਵਕਤ ਪੂਰੀ ਦੁਨੀਆਂ ਦੀ ਆਬੋ-ਹਵਾ ਵਿੱਚ ਘੁਲੀ ਹੋਈ ਹੈ ਅਤੇ ਹਰ ਪਾਸੇ ਸੰਗੀਤਕ ਧੁੰਨਾਂ ਵਿੱਚ ਨਾਨਕ ਨਾਮ ਸੁਣਾਈ ਦੇ ਰਿਹਾ ਹੈ। ਪਾਕਿਸਤਾਨੀ ਪੰਜਾਬ ਨਾਲ ਸਬੰਧਤ ਜਨਾਬ ਅਸ਼ਰਫ ਰਾਜਾ ਵੱਲੋਂ 530 ਏ ਐਮ ਰੇਡੀਓ ‘ਤੇ਼ ਚਲਾਏ ਜਾਂਦੇ ਪ੍ਰੋਗਰਾਮ ઑਸਦਾ-ਬਹਾਰ਼ ਨੂੰ ਇੱਕ ਦਿਨ ਦਾ ਪੂਰਾ ਚਾਰ ਘੰਟੇ ਦਾ ਸਮਾਂ ਸ੍ਰੀ ਗੁਰੁ ਨਾਨਕ ਦੇਵ ਜੀ ਨੂੰ ਸਮਰਪਿਤ ਕੀਤਾ ਗਿਆ ਜਿਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਸਬੰਧੀ ਗੱਲਾਂ ਬਾਤਾਂ ਤੇ ਗੁਣ-ਗਾਇਨ ਕੀਤਾ ਗਿਆ ਜਿਸ ਵਿੱਚ ਉੱਘੇ ਸੰਗੀਤਕਾਰ ਰਜਿੰਦਰ ਰਾਜ, ਗੁਰਨਾਮ ਸਿੰਘ ਹੀਰਾ ਅਤੇ ਮਨਜਿੰਦਰ ਸਿੰਘ ਰਤਨ ਦੇ ਜਥੇ ਵੱਲੋਂ ਇਸ ਰੇਡੀਓ ਪ੍ਰੋਗ੍ਰਾਮ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਿਮਾਂ ਦਾ ਗੁਣਗਾਨ ਕੀਤਾ ਗਿਆ ਜਿਹਨਾਂ ਨੇ ਗੁਰੂ ਸਾਹਿਬ ਦੇ ਬਚਪਨ, ਜਵਾਨੀ, ਖੇਤਾਂ ਵਿੱਚ ਹਲ ਵਾਹ ਕੇ ਕਿਰਤ ਕਰਨੀ,ਉਹਨਾਂ ਦੇ ਜੀਵਨ ਦੀਆਂ ਉਦਾਸੀਆਂ, ਸੰਦੇਸ਼, ਬਾਬਾ ਬਾਲਾ ਅਤੇ ਬਾਬਾ ਮਰਦਾਨਾ ਦਾ ਸਾਥ ਅਤੇ ਗੋਸਟੀਆਂ ਦੀ ਜਿੱਥੇ ਵਿਆਖਿਆ ਸਹਿਤ ਪ੍ਰਸੰਗ ਸੁਣਾਏ ਗਏ ਉੱਥੇ ਹੀ ਉਹਨਾਂ ਵੱਲੋਂ ਹੁਣੇ ਰਿਕਾਰਡ ਕਰਾ ਕੇ ਰੀਲੀਜ਼ ਕੀਤਾ ਅਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਫੇਰ ਇਸ ਦੁਨੀਆਂ ਤੇ਼ ਆਉਣ ਦੀ ਪੁਕਾਰ ਕਰਦਾ ਗੀਤ ઑਲੋੜ ਪੈ ਗਈ ਤੇਰੀ ਫੇਰ ਬਾਬਾ ਨਾਨਕਾ, ਇੱਕ ਫੇਰਾ ਪਾ ਜਾ ਆਣ ਕੇ਼ ਵੀ ਸੁਣਾਇਆ ਜਿਸ ਨੂੰ ਵੀ ਕਾਫੀ ਹੁੰਗਾਰਾ ਮਿਲਿਆ। ਰੇਡੀਓ ਪ੍ਰੋਗਰਾਮ ਦੌਰਾਨ ਅਸ਼ਰਫ ਰਾਜਾ ਨੇ ਕਿਹਾ ਕਿ ਸ੍ਰੀ ਗੁਰੁ ਨਾਨਕ ਦੇਵ ਜੀ ਸਾਡੇ ਪੀਰ ਹਨ ਤੇ ਸਾਰਾ ਮੁਸਲਮਾਨ ਜਗਤ ਅੱਜ ਉਹਨਾਂ ਦੇ ਪ੍ਰਕਾਸ਼ ਦਿਵਸ ਮਨਾ ਰਿਹਾ ਹੈ ਅਤੇ ਆਓ ਅਸੀਂ ਸਾਰੇ ਮਿਲ ਕੇ ਬਾਬਾ ਨਾਨਕ ਦੀਆਂ ਸਿੱਖਿਆਵਾਂ ਤੇ਼ ਅਮਲ ਕਰਦਿਆਂ ਜਾਤਾ-ਪਾਤਾਂ ਅਤੇ ਦੇਸ਼ਾਂ ਦੇ ਵੱਖਰੇਵੇਂ ਭੁੱਲ ਕੇ ਇੱਕ ਹੋ ਜਾਈਏ। ਇਸ ਮੌਕੇ ਕਈ ਮੁਸਲਮਾਨ ਭਰਾਵਾਂ ਨੇ ਰੇਡੀਓ ਪ੍ਰੋਗਰਾਮ ਦੌਰਾਨ ਟੈਲੀਫੋਨ ਕਰਕੇ ਸਮੁੱਚੀ ਮਾਨਵਤਾ ਨੂੰ ਵਧਾਈਆਂ ਵੀ ਦਿੱਤੀਆਂ ਗਈਆਂ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …