Breaking News
Home / ਕੈਨੇਡਾ / ਐੱਫ.ਬੀ.ਆਈ. ਸਕੂਲ ਵੱਲੋਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼-ਪੁਰਬ 23 ਨਵੰਬਰ ਨੂੰ ਮਨਾਇਆ ਜਾਏਗਾ

ਐੱਫ.ਬੀ.ਆਈ. ਸਕੂਲ ਵੱਲੋਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼-ਪੁਰਬ 23 ਨਵੰਬਰ ਨੂੰ ਮਨਾਇਆ ਜਾਏਗਾ

ਸਕੂਲ ਵਿਚ ਬਣੇ ਜਿੰਮ-ਹਾਲ ਦਾ ਨਾਂ ‘ਗੁਰੂ ਨਾਨਕ ਜਿਮਨੇਜ਼ੀਅਮ’ ਰੱਖਿਆ ਜਾਏਗਾ
ਬਰੈਂਪਟਨ/ਡਾ.ਝੰਡ : ਪ੍ਰਾਪਤ ਸੂਚਨਾ ਅਨੁਸਾਰ ਐੱਫ਼.ਬੀ.ਆਈ. ਸਕੂਲ ਦੇ ਸਟਾਫ਼, ਫ਼ੈਕਲਟੀ, ਵਿਦਿਆਰਥੀਆਂ ਤੇ ਮੈਨੇਜਮੈਂਟ ਵੱਲੋਂ ਮਿਲ ਕੇ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼-ਦਿਹਾੜਾ 23 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ-ਪਾਠ ਦਾ ਸ਼ੁਭ-ਆਰੰਭ 21 ਨਵੰਬਰ ਦਿਨ ਵੀਰਵਾਰ ਨੂੰ ਸਵੇਰੇ 10.30 ਵਜੇ ਹੋਵੇਗਾ ਜਿਸ ਦਾ ਭੋਗ 23 ਨਵੰਬਰ ਦਿਨ ਸ਼ਨੀਵਾਰ ਨੂੰ ਸਵੇਰੇ 11.00 ਵਜੇ ਪਾਇਆ ਜਾਏਗਾ। ਅਰਦਾਸ ਉਪਰੰਤ ਸਕੂਲ ਦੇ ਵਿਦਿਅਰਥੀਆਂ ਵੱਲੋਂ ਗੁਰਬਾਣੀ ਦੇ ਸ਼ਬਦਾਂ ਦਾ ਗਾਇਨ ਕੀਤਾ ਜਾਏਗਾ ਅਤੇ ਬਾਅਦ ਵਿਚ ਗੁਰੂ ਕਾ ਲੰਗਰ ਅਟੁੱਟ ਵਰਤੇਗਾ। ਇਸ ਮੌਕੇ ਸਕੂਲ ਵਿਚ ਬਣੇ ਮਲਟੀਪਰਪਜ਼ ਜਿੰਮ-ਹਾਲ ਦਾ ਨਾਮਕਰਣ ‘ਗੁਰੂ ਨਾਨਕ ਜਿਮਨੇਜ਼ੀਅਮ’ ਕੀਤਾ ਜਾਏਗਾ।
ਸਕੂਲ ਦੇ ਪ੍ਰਿੰਸੀਪਲ, ਸਟਾਫ਼ ਤੇ ਵਿਦਿਆਰਥੀਆਂ ਵੱਲੋਂ ਸਮੂਹ ਸੰਗਤ ਨੂੰ ਇਸ ਧਾਰਮਿਕ ਸਮਾਗ਼ਮ ਵਿਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਸਕੂਲ ਦੇ ਫ਼ੋਨ ਨੰਬਰ 905-741-4600 ‘ਤੇ ਕਾਲ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ।

Check Also

ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ

ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …