ਐਨ ਡੀ ਪੀ ਆਗੂ ਐਂਡਰੀਆ ਹਾਵਰਥ ਨੇ ਐਲਾਨ ਕੀਤਾ ਹੈ ਕਿ 2022 ਦੀਆਂ ਚੋਣਾਂ ਦੇ ਨਤੀਜਿਆਂ ਦੇ ਸਨਮੁਖ ਉਹ ਪਾਰਟੀ ਲੀਡਰਸਿ਼ੱਪ ਨੂੰ ਕਿਸੇ ਹੋਰ ਦੇ ਹੱਥ ਦੇਣ ਲੱਗੇ ਹਨ। ਹੈਮਿਲਟਨ ਤੋਂ ਆਪਣੀ ਸੀਟ ਜਿੱਤਣ ਦੀ ਖੁਸ਼ੀ ਤੋਂ ਬਾਅਦ ਸਪੀਚ ਕਰਦੇ ਉਹਨਾਂ ਕਿਹਾ ਕਿ ਮੈਂ ਪਿਛਲੇ 13 ਸਾਲ ਦੌਰਾਨ ਪਾਰਟੀ ਨੂੰ ਸੇਵਾਵਾਂ ਦਿੱਤੀਆਂ ਹਨ ਅਤੇ ਹੁਣ ਵਕਤ ਹੈ ਕਿ ਕੋਈ ਨਵਾਂ ਆਗੂ ਪਾਰਟੀ ਲਈ ਕੰਮ ਕਰੇ।
ਵਰਨਣਯੋਗ ਹੈ ਕਿ ਉਂਟੇਰੀਓ ਵਿੱਚ ਐਨ ਡੀ ਪੀ ਨੇ ਦੂਜੀ ਵਾਰ ਅਧਿਕਾਰਤ ਵਿਰੋਧੀ ਧਿਰ ਹੋਣ ਦਾ ਦਰਜ਼ਾ ਹਾਸਲ ਕੀਤਾ ਹੈ ਪਰ ਇਸ ਵਾਰ ਚੋਣ ਨਤੀਜੇ ਪਾਰਟੀ ਦੀਆਂ ਆਸਾਂ ਤੋਂ ਕਿਤੇ ਥੱਲੇ ਰਹੇ ਹਨ। ਐਨ ਡੀ ਪੀ ਨੂੰ ਕਿਤੇ ਧੁਰ ਅੰਦਰ ਆਸ ਸੀ ਕਿ ਉਹ ਸੱਤਾ ਉੱਤੇ ਕਾਬਜ਼ ਹੋ ਸਕਦੀ ਹੈ।
ਐਨ ਡੀ ਪੀ ਨੂੰ 2018 ਨਾਲੋਂ ਘੱਟ ਸੀਟਾਂ ਉੱਤੇ ਜਿੱਤ ਪ੍ਰਾਪਤ ਹੋਈ ਹੈ ਜੋ ਕਿ ਐਂਡਰੀਆ ਦੇ ਸਿਆਸੀ ਭੱਵਿਖ ਲਈ ਸ਼ੁਭ ਸ਼ਗਨ ਨਹੀਂ ਕਿਹਾ ਜਾ ਸਕਦਾ। ਇਸ ਵਾਰ ਪਾਰਟੀ ਨੂੰ 2018 ‘ਚ 40 ਦੇ ਮੁਕਾਬਲੇ 31 ਸੀਟਾਂ ਮਿਲੀਆਂ ਹਨ |