-0.8 C
Toronto
Thursday, December 4, 2025
spot_img
Homeਕੈਨੇਡਾਅੰਮ੍ਰਿਤ ਮਾਂਗਟ ਨੇ ਆਪਣੀ ਚੋਣ ਮੁਹਿੰਮ ਦੀ ਕੀਤੀ ਸ਼ੁਰੂਆਤ

ਅੰਮ੍ਰਿਤ ਮਾਂਗਟ ਨੇ ਆਪਣੀ ਚੋਣ ਮੁਹਿੰਮ ਦੀ ਕੀਤੀ ਸ਼ੁਰੂਆਤ

ਮਿਸੀਸਾਗਾ/ਬਿਊਰੋ ਨਿਊਜ਼ : ਮਿਸੀਸਾਗਾ ਦੀ ਮੇਅਰ ਬੋਨੀ ਕ੍ਰਾਂਬੀ ਅਤੇ ਸਾਬਕਾ ਮੇਅਰ ਹੇਜਲ ਮੈਕੇਲੀਅਨ ਦੀ ਮਦਦ ਨਾਲ ਅੰਮ੍ਰਿਤ ਮਾਂਗਟ ਨੇ ਆਪਣੀ ਰੀ-ਇਲੈਕਸ਼ਨ ਲਈ ਚੋਣ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਆਉਂਦੀ 7 ਜੂਨ ਨੂੰ ਹੋਣ ਵਾਲੀ ਸਟੇਟ ਅਸੰਬਲੀ ਚੋਣ ਲਈ ਮਿਸੀਸਾਗਾ ਮਾਲਟਨ ਤੋਂ ਉਮੀਦਵਾਰ ਮਾਂਗਟ ਨੇ ਕਿਹਾ ਕਿ ਅਸੀਂ ਇਕ ਭਾਈਚਾਰੇ ਲਈ ਬਹੁਤ ਸਾਲ ਲਗਾਤਾਰ ਸਫਲਤਾਵਾਂ ਹਾਸਲ ਕੀਤੀਆਂ ਹਨ ਅਤੇ ਅੱਗੋਂ ਵੀ ਇਹ ਸਿਲਸਿਲਾ ਜਾਰੀ ਰਹੇਗਾ।
ਉਨ੍ਹਾਂ ਨੇ ਕਿਹਾ ਕਿ ਸ਼ੈਰੇਡੀਅਨ ਕਾਲਜ, ਹੁਰੋਂਟਾਰੀਓ ਐਲ.ਆਰ.ਟੀ., ਹਸਪਤਾਲਾਂ ਦੇ ਪ੍ਰਸਾਰ, ਮਾਲਟਨ ਲਈ ਨਵਾਂ ਯੂਥ ਵੈਲਨੈੱਸ ਅਤੇ ਬਰੈਂਪਟਨ ਯੂਨੀਵਰਸਿਟੀ ਨੂੰ ਇੱਥੇ ਲਿਆਉਣਾ ਵੱਡੀਆਂ ਸਫਲਤਾਵਾਂ ਹਨ।
ਸਾਨੂੰ ਅਜਿਹੀ ਸਰਕਾਰ ਚਾਹੀਦੀ ਹੈ ਜੋ ਕਿ ਲੋਕਾਂ ਲਈ ਨਿਵੇਸ਼ ਕਰੇ ਅਤੇ ਯੂਸਿਪੇਲਟੀਜ ਦੇ ਨਾਲ ਮਿਲ-ਜੁਲ ਕੇ ਕੰਮ ਕਰੇ।
ਕ੍ਰਾਂਬੀ ਅਤੇ ਮੈਕੇਲੀਅਨ ਨੇ ਵੀ ਮਾਂਗਟ ਨੂੰ ਪੂਰਾ ਸਮਰਥਨ ਦੇਣ ਦਾ ਵਾਅਦਾ ਕਰਦਿਆਂ ਕਿਹਾ ਕਿ ਹੈਲਥ ਕੇਅਰ, ਸਿੱਖਿਆ ਇੰਫ੍ਰਾਸਟਰੱਕਚਰ ਅਤੇ ਸ਼ਹਿਰਾਂ ਦੇ ਵਿਕਾਸ ਲਈ ਮਾਂਗਟ ਨੇ ਅਹਿਮ ਭੂਮਿਕਾ ਅਦਾ ਕੀਤੀ ਹੈ। ਅਸੀਂ ਬਹੁਤ ਚੰਗੇ ਦੋਸਤ ਹਾਂ ਅਤੇ ਇਕ-ਦੂਜੇ ਦਾ ਸਮਰਥਨ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਹਰ ਪਹਿਲ ‘ਚ ਮਾਂਗਟ ਦੀ ਅਹਿਮ ਭੂਮਿਕਾ ਰਹੀ ਹੈ। ਉਹ ਲਗਾਤਾਰ ਇਸ ਖੇਤਰ ਲਈ ਫੰਡ ਜੁਟਾਉਣ ‘ਚ ਅੱਗੇ ਰਹੀ ਹੈ।
ਸਾਬਕਾ ਮੇਅਰ ਮੈਕੇਲੀਅਨ ਨੇ ਕਿਹਾ ਕਿ ਉਹ ਸਿਰਫ਼ ਮਾਂਗਟ ਲਈ ਇੱਥੇ ਆਏ ਹਨ। ਉਨ੍ਹਾਂ ਨੇઠ ਸ਼ਹਿਰ ਨੂੰ ਵਿਕਸਿਤ ਕਰਨ ਲਈ ਹਰ ਸੰਭਵ ਸੰਘਰਸ਼ ਕੀਤਾ ਹੈ। ਉਨ੍ਹਾਂ ਦੀ ਮਿਹਨਤ ਨਾਲ ਹੀ ਸਿੱਖਿਆ ਦਾ ਪੱਧਰ ਬਿਹਤਰ ਹੋਇਆ ਹੈ। ਉਹ ਲੋਕਾਂ ਦੇ ਵਿਚਾਲੇ ਰਹਿੰਦੀ ਹੈ ਅਤੇ ਉਨ੍ਹਾਂ ਦੇ ਹਰ ਛੋਟੇ-ਵੱਡੇ ਪ੍ਰੋਗਰਾਮ ਵਿਚ ਸ਼ਾਮਲ ਹੁੰਦੀ ਹੈ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਵੀ ਦੂਰ ਕਰਦੀ ਹੈ। ਇਸ ਮੌਕੇ ‘ਤੇ ਮਾਂਗਟ ਦੇ ਸੈਂਕੜੇ ਸਮਰਥਕ ਵੀ ਮੌਜੂਦ ਸਨ।

RELATED ARTICLES
POPULAR POSTS