Breaking News
Home / ਕੈਨੇਡਾ / ਬਰਤਾਨੀਆ ‘ਚ ਭਾਰਤੀ ਮੂਲ ਦੇ ਸੰਸਦ ਮੈਂਬਰ ਆਲੋਕ ਸ਼ਰਮਾ ਬਣੇ ਰਾਜ ਮੰਤਰੀ

ਬਰਤਾਨੀਆ ‘ਚ ਭਾਰਤੀ ਮੂਲ ਦੇ ਸੰਸਦ ਮੈਂਬਰ ਆਲੋਕ ਸ਼ਰਮਾ ਬਣੇ ਰਾਜ ਮੰਤਰੀ

ਲੰਡਨ : ਬਰਤਾਨੀਆ ‘ਚ ਭਾਰਤੀ ਮੂਲ ਦੇ ਸੰਸਦ ਮੈਂਬਰ ਆਲੋਕ ਸ਼ਰਮਾ ਨੂੰ ਡਿਪਾਰਟਮੈਂਟ ਆਫ ਕਮਿਊਨਿਟੀਜ਼ ਐਂਡ ਲੋਕਲ ਗੌਰਮਿੰਟ (ਸ਼ਹਿਰੀ ਵਿਕਾਸ) ਰਾਜ ਮੰਤਰੀ ਬਣਾਇਆ ਗਿਆ ਹੈ। ਸ਼ਰਮਾ ਨੇ ਕੰਸਰਵੇਟਿਵ ਪਾਰਟੀ ਵੱਲੋਂ ਲੜਦੇ ਹੋਏ ਅੱਠ ਜੂਨ ਨੂੰ ਹੋਈਆਂ ਚੋਣਾਂ ‘ਚ ਰੀਡਿੰਗ ਵੈਸਟ ਸੀਟ ਤੋਂ 2,876 ਵੋਟਾਂ ਨਾਲ ਜਿੱਤ ਹਾਸਿਲ ਕੀਤੀ ਸੀ।49 ਸਾਲਾ ਸ਼ਰਮਾ ਨੇ ਕਿਹਾ ਕਿ ਮੈਂ ਤੀਜੀ ਵਾਰੀ ਸੰਸਦ ਮੈਂਬਰ ਚੁਣੇ ਜਾਣ ਤੋਂ ਬਹੁਤ ਖੁਸ਼ ਹਾਂ। ਮੈਂ ਰੀਡਿੰਗ ਵੈਸਟ ਦੇ ਲੋਕਾਂ ਦੇ ਹਿੱਤ ਲਈ ਆਪਣਾ ਸਰਬੋਤਮ ਦੇਵਾਂਗਾ। ਪਿਛਲੇ ਸੱਤ ਸਾਲਾਂ ‘ਚ ਮੈਂ ਸਕੂਲਾਂ ਲਈ ਜ਼ਿਆਦਾ ਥਾਂ ਦੇਣ ਅਤੇ ਜ਼ਿਆਦਾ ਵਪਾਰਕ ਨਿਵੇਸ਼ ਲਿਆਉਣ ਵਰਗੇ ਵੱਡੇ ਮੁੱਦਿਆਂ ‘ਤੇ ਕੰਮ ਕੀਤਾ ਹੈ। ਮੈਂ ਰੀਡਿੰਗ ਤੋਂ ਪੈਡਿੰਗਟਨ ਤੱਕ ਚੱਲਣ ਵਾਲੀ ਟ੫ੇਨ ‘ਚ ਸੀਟਾਂ ਦੀ ਗਿਣਤੀ ਵਧਾਉਣ ‘ਤੇ ਕੰਮ ਕੀਤਾ। ਰੀਡਿੰਗ ਵੈਸਟ ਦੀ ਜਨਤਾ ਨੇ ਮੇਰੇ ਇਨ੍ਹਾਂ ਕੰਮਾਂ ‘ਤੇ ਮੋਹਰ ਲਗਾਈ ਹੈ। ਸ਼ਰਮਾ ਪਾਕਿ ਮੂਲ ਦੇ ਮੰਤਰੀ ਸਾਜਿਦ ਜਾਵੇਦ ਦੇ ਅਧੀਨ ਕੰਮ ਕਰਨਗੇ। ਜਾਵੇਦ ਨੂੰ ਪਿਛਲੇ ਹਫ਼ਤੇ ਦੁਬਾਰਾ ਸ਼ਹਿਰੀ ਵਿਕਾਸ ਮੰਤਰੀ ਨਿਯੁਕਤ ਕੀਤਾ ਗਿਆ। ਪ੍ਰਧਾਨ ਮੰਤਰੀ ਥੈਰੇਸਾ ਮੇ ਦੀ ਅਗਵਾਈ ਵਾਲੀ ਪਿਛਲੀ ਸਰਕਾਰ ‘ਚ ਸ਼ਰਮਾ ਵਿਦੇਸ਼ ਤੇ ਰਾਸ਼ਟਰ ਮੰਡਲ ਵਿਭਾਗ ‘ਚ ਏਸ਼ੀਆ ਤੇ ਪ੍ਰਸ਼ਾਂਤ ਦੇ ਸੰਸਦੀ ਡਿਪਟੀ ਸਕੱਤਰ ਸਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …