Breaking News
Home / ਕੈਨੇਡਾ / ਸੁਰਜੀਤ ਪਾਤਰ 17 ਅਗਸਤ ਨੂੰ ਆਪਣੀਆਂ ਕਾਵਿ-ਰਚਨਾਵਾਂ ਦੀ ਛਹਿਬਰ ਲਗਾਉਣਗੇ

ਸੁਰਜੀਤ ਪਾਤਰ 17 ਅਗਸਤ ਨੂੰ ਆਪਣੀਆਂ ਕਾਵਿ-ਰਚਨਾਵਾਂ ਦੀ ਛਹਿਬਰ ਲਗਾਉਣਗੇ

ਬਰੈਂਪਟਨ/ਡਾ. ਝੰਡ : ਸਾਹਿਤਕ ਹਲਕਿਆਂ ਵਿਚ ਖ਼ਾਸ ਕਰਕੇ ਅਤੇ ਪੰਜਾਬੀ-ਬੋਲੀ ਨਾਲ ਮੋਹ ਰੱਖਣ ਵਾਲਿਆਂ ਲਈ ਵੀ ਇਹ ਖ਼ਾਸ ਖ਼ਬਰ ਹੈ ਕਿ ਪੰਜਾਬੀ ਦੇ ਸਿਰਮੌਰ ਕਵੀ ਸੁਰਜੀਤ ਪਾਤਰ 17 ਅਗਸਤ ਦਿਨ ਸ਼ਨੀਵਾਰ ਨੂੰ ਸ਼ਾਮ ਦੇ ਪੰਜ ਵਜੇ ਬਰੈਂਪਟਨ ਦੇ ‘ਰੋਜ਼ ਥੀਏਟਰ’ ਵਿਚ ਆਪਣੀਆਂ ਕਾਵਿ-ਰਚਨਾਵਾਂ ਦੀ ਛਹਿਬਰ ਲਗਾਉਣਗੇ।
ਇਸ ਦੌਰਾਨ ਪ੍ਰਸਿੱਧ ਲੇਖਕ ਡਾ. ਵਰਿਆਮ ਸਿੰਘ ਸੰਧੂ ਸੁਰਜੀਤ ਪਾਤਰ ਨੂੰ ਆਪਣੇ ਹੀ ਅੰਦਾਜ਼ ਵਿਚ ਸਰੋਤਿਆਂ ਦੇ ਸਾਹਮਣੇ ਪੇਸ਼ ਕਰਨਗੇ ਅਤੇ ਉਨ੍ਹਾਂ ਬਾਰੇ ਆਪਣੇ ਵਿਚਾਰ ਵੀ ਪੇਸ਼ ਕਰਨਗੇ। ਇਸ ਸਮਾਗ਼ਮ ਵਿਚ ਉੱਘੇ-ਗਾਇਕ ਪ੍ਰੋ. ਉਪਕਾਰ ਸਿੰਘ, ਮੋਹਸਿਨ ਸ਼ੌਕਤ ਅਲੀ ਅਤੇ ਮਨਰਾਜ ਪਾਤਰ ਉਨ੍ਹਾਂ ਦੀਆਂ ਰਚਨਾਵਾਂ ਦਾ ਗਾਇਨ ਕਰਨਗੇ। ਇਹ ਸੰਗੀਤਮਈ-ਪ੍ਰੋਗਰਾਮ ਆਪਣੀ ਕਿਸਮ ਦਾ ਵਿਲੱਖਣ ਪ੍ਰੋਗਰਾਮ ਹੋਵੇਗਾ ਜਿਸ ਵਿਚ ਸਾਹਿਤਕ ਅਤੇ ਮਨੋਰੰਜਨ ਦੋਹਾਂ ਕਿਸਮਾਂ ਦੇ ਵੱਖ-ਵੱਖ ਰੰਗ ਮੌਜੂਦ ਹੋਣਗੇ।
ਉਮੀਦ ਕੀਤੀ ਜਾਂਦੀ ਹੈ ਕਿ ਪੰਜਾਬੀ-ਸਰੋਤਿਆਂ ਨੂੰ ਇਹ ਰੰਗ ਜ਼ਰੂਰ ਪਸੰਦ ਆਉਣਗੇ। ਇਸ ਮਿਆਰੀ ਪ੍ਰੋਗਰਾਮ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੀ ਟਿਕਟ ਬੁੱਕ ਕਰਾਓ। ਇਸ ਮੰਤਵ ਲਈ ਸੁਪਨ ਸੰਧੂ ਦੇ ਫੋੰਨ ਨੰਬਰ +1 (647)-620-6280 ‘ਤੇ ਕਾਲ ਕੀਤੀ ਜਾ ਸਕਦੀ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …