ਟੋਰਾਂਟੋ/ਹਰਜੀਤ ਸਿੰਘ ਬਾਜਵਾ : ਲੰਘੇ ਦਿਨੀ ਮਹਿੰਦਰਪਾਲ ਸਿੰਘ ਢੇਰੀਆਂ, ਬਲਜਿੰਦਰ ਸਿੰਘ ਤੰਬੜ ਅਤੇ ਉਹਨਾਂ ਦੀ ਟੀਮ ਵੱਲੋਂ ਕੈਨੇਡਾ ਅਤੇ ਅਮਰੀਕਾ ਦੀ ਐਨ ਸਰਹੱਦ ਉੱਤੇ ਨਿਆਗਰਾ ਫਾਲਜ਼ ਦੇ ਬਿਲਕੁਲ ਸਾਹਮਣੇ ਕੁਈਨ ਵਿਕਟੋਰੀਆ ਪਾਰਕ ਵਿੱਚ ਸਲਾਨਾ ਅੰਤਰ-ਰਾਸ਼ਟਰੀ ਆਈ ਮੇਲਾ ਕਰਵਾਇਆ ਗਿਆ। ਅਮਰੀਕਾ ਅਤੇ ਕੈਨੇਡਾ ਤੋਂ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੇ ਇਸ ਸੱਭਿਆਚਾਰਕ ਮੇਲੇ ਦਾ ਆਨੰਦ ਮਾਣਿਆ। ਨਿਆਗਰਾ ਫਾਲਜ਼ ਦੇ ਵੱਡੇ ਝਰਨੇ ਵਿੱਚੋਂ ਨਿਰੰਤਰ ਡਿੱਗ ਰਹੇ ਪਾਣੀ ਦਾ ਨਜ਼ਾਰਾ ਵੀ ਵੇਖਿਆ। ਹਰ ਇੱਕ ਲਈ ਬਿਲਕੁਲ ਮੁਫਤ ਰੱਖੇ ਗਏ ਇਸ ਸੱਭਿਆਚਾਰਕ ਮੇਲੇ ਵਿੱਚ ਚਲ ਰਹੇ ਸੰਗੀਤ ਉੱਤੇ ਗੋਰੇ ਕਾਲੇ ਲੋਕਾਂ ਦੇ ਪੈਰ ਵੀ ਥਿਰਕਦੇ ਵੇਖੇ ਗਏ। ਜਿਸ ਬਾਰੇ ਮਹਿੰਦਰਪਾਲ ਸਿੰਘ ਢੇਰੀਆਂ ਨੇ ਦੱਸਿਆ ਕਿ ਸਾਡਾ ਮਕਸਦ ਲੋਕਾਂ ਨੂੰ ਆਪਣੇ ਸੱਭਿਅਚਾਰ ਬਾਰੇ ਜਾਣੂ ਕਰਵਾਉਂਣਾ ਅਤੇ ਪੰਜਾਬੀ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਨਾ ਹੈ। ਇਸ ਮੌਕੇ ਸਟੇਜ ਦੀ ਕਾਰਵਾਈ ਪਰਮਜੀਤ ਭਕਨਾ ਨੇ ਨਿਭਾਈ ਜਦੋਂ ਕਿ ਹੈਰੀ ਸੰਧੂ, ਰਾਜ ਰਣਜੋਧ, ਆਤਮਾਂ ਬੁੱਢੇਵਾਲੀਆ/ਅਮਨ ਰੋਜ਼ੀ, ਪ੍ਰੀਤ ਥਿੰਦ, ਬਲਰਾਜ ਬਿਲਗਾ, ਨਛੱਤਰ ਗਿੱਲ, ਸ਼ੈਰੀ ਮਾਨ ਧੀਰਾ ਗਿੱਲ ਆਦਿ ਨੇ ਆਪੋ-ਆਪਣੇ ਗੀਤਾਂ ਨਾਲ ਵਧੀਆ ਹਾਜ਼ਰੀ ਲੁਆਈ। ਇਸ ਮੌਕੇ ਟੀਮ ਦੇ ਮੈਂਬਰ ਸੁਰਜੀਤ ਦੋਸਾਂਝ, ਸੁਖਰਾਜ ਸਿੱਧੂ, ਕਸ਼ਮੀਰ ਸਿੰਘ, ਪਰਮਜੀਤ ਸਿੰਘ ਤੰਬੜ ਅਤੇ ਗੁਰਦੀਪ ਸਿੰਘ ਸੈਣੀ ਵੀ ਮੌਜੂਦ ਸਨ।
Check Also
‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ
ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …