ਲੰਘੇ ਹਫਤੇ ਟੀਮ ਅਰੋੜਾ ਵੱਲੋਂ ਆਪਣੇ ਕਲਾਇੰਟਸ ਦਾ ਧੰਨਵਾਦ ਕਰਨ ਲਈ ਇਕ ਸਾਲਾਨਾ ਡਿਨਰ ਦਾ ਆਯੋਜਨ ਵਰਸਾਈਲ ਬੈਂਕਟ ਹਾਲ ਵਿਚ ਕੀਤਾ ਗਿਆ। ਜਿਸ ਵਿਚ 1000 ਤੋਂ ਵੱਧ ਮਹਿਮਾਨ ਸ਼ਾਮਲ ਹੋਏ। ਵਰਣਨਯੋਗ ਹੈ ਕਿ ਟੀਮ ਅਰੋੜਾ ਦੀ ਅਗਵਾਈ ਰੀਮੈਕਸ ਰੀਅਲ ਅਸਟੇਟ ਸੈਂਟਰ ਨਾਲ ਕੰਮ ਕਰਦੇ ਪ੍ਰਸਿੱਧ ਰਿਆਲਟਰ ਪ੍ਰਵੀਨ ਅਰੋੜਾ ਕਰਦੇ ਹਨ ਜਿਹਨਾਂ ਨਾਲ ਇਸ ਟੀਮ ਵਿਚ 10 ਦੇ ਕਰੀਬ ਰੀਅਲ ਅਸਟੇਟ ਏਜੰਟ ਸ਼ਾਮਲ ਹਨ। ਇਹ ਟੀਮ ਸਾਲ ਵਿਚ 100 ਮਿਲੀਅਨ ਡਾਲਰ ਤੋਂ ਜ਼ਿਆਦਾ ਦਾ ਬਿਜ਼ਨਸ ਕਰਦੀ ਹੈ। ਇਸ ਮੌਕੇ ਕਈ ਲੱਕੀ ਡਰਾਅ ਕੱਢੇ ਗਏ ਅਤੇ ਮਹਿਮਾਨਾਂ ਦੇ ਖਾਣ ਪੀਣ ਅਤੇ ਮਨੋਰੰਜਨ ਦਾ ਵੀ ਪੂਰਾ ਪ੍ਰਬੰਧ ਸੀ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …