ਟਰਾਂਟੋ/ਕੰਵਲਜੀਤ ਸਿੰਘ ਕੰਵਲ : ਕੈਨੇਡਾ ਦੇ ਓਨਟਾਰੀਓ ਸੂਬੇ ਦੀਆਂ 18 ਜੂਨ 2017 ‘ਚ ਹੋਣ ਵਾਲੀਆਂ ਸੂਬਾਈ ਚੋਣਾਂ ਲਈ ਵੱਖ-ਵੱਖ ਰਾਜਨੀਤਕ ਪਾਰਟੀਆਂ ਵੱਲੋਂ ਤਿਆਰੀਆਂ ਵੱਡੇ ਪੱਧਰ ਤੇ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਓਨਟਾਰੀਓ ਸੂਬੇ ਦੀ ਮੁੱਖ ਵਿਰੋਧੀ ਪਾਰਟੀ ਪ੍ਰੋਗਰੈਸਿਵ ਕੰਜ਼ਵੇਟਿਵ ਜਿਸ ਦੀ ਅਗਵਾਈ ਲੰਬਾ ਸਮਾਂ ਮੈਂਬਰ ਪਾਰਲੀਮੈਂਟ ਰਹਿ ਚੁਕੇ ਪੈਟਰਿਕ ਬਰਾਊਨ ਕਰ ਰਹੇ ਹਨ ਅਤੇ ਉਹਨਾਂ ਦੀ ਅਗਵਾਈ ਹੇਠ ਪਾਰਟੀ ਨੂੰ ਸੂਬੇ ਭਰ ਚੋਂ ਚੰਗਾ ਹੁੰਗਾਰਾ ਵੀ ਮਿਲਿਆ ਹੈ ਅਤੇ ਬੀਤੇ ਦਿਨੀ ਹੋਣ ਵਾਲੀਆਂ ਸੂਬੇ ਦੀਆਂ ਜਿਮਨੀ ਚੋਣਾਂ ‘ਚ ਪੈਟਰਿਕ ਬਰਾਊਨ ਦੇ ਸਮਰਥਕਾਂ ਨੂੰ ਇੱਥੋਂ ਦੀ ਅਸੰਬਲੀ ‘ਚ ਪੁੱਜਣ ਲਈ ਵੱਡੀਆਂ ਜਿੱਤਾਂ ਵੀ ਹਾਸਲ ਹੋਈਆਂ ਹਨ। ਬਰੈਂਪਟਨ ਨਾਰਥ ਹਲਕੇ ਤੋਂ ਸੂਬੇ ਦੀ ਅਸੰਬਲੀ ਵਾਸਤੇ ਐਮ ਪੀ ਪੀ ਦੀ ਚੋਣ ਲੜਨ ਲਈ ਪੰਜ ਉਮੀਦਵਾਰ ਪਾਰਟੀ ਨੌਮੀਨੇਸ਼ਨ ਲਈ ਮੈਦਾਨ ‘ਚ ਉਤਰੇ ਸਨ। ਜਿਹਨਾਂ ‘ਚ ਰਿਪੁਦਮਨ ਢਿੱਲੋਂ, ਮੋਹਨ ਗੌਰਵ, ਪ੍ਰੀਤੀ ਲਾਂਬਾ, ਜੋਗਿੰਦਰ ਸ਼ਾਹੀ ਅਤੇ ਜੱਸ ਜੌਹਲ। ਬਰੈਂਮਪਟਨ ਦੇ ਕੈਨੇਡੀਅਨ ਕਨਵੈਂਨਸ਼ਨ ਸੈਂਟਰ ਵਿੱਚ ਜੁੜੇ ਹਜ਼ਾਰਾਂ ਪਾਰਟੀ ਵਰਕਰਾਂ ਨੇ ਆਪਸੀ ਸੂਝ-ਬੂਝ ਅਤੇ ਪਾਰਟੀ ਹਿੱਤਾਂ ਨੂੰ ਮੁੱਖ ਰਖਦਿਆਂ ਜਲੰਧਰ ਜ਼ਿਲ੍ਹੇ ਦੇ ਨਕੋਦਰ ਨੇੜਲੇ ਪਿੰਡ ਮੀਰਾਂਪੁਰ ਦੇ ਵਾਸੀ, ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ ਤੋਂ ਬੀ ਐਸ ਸੀ ਪਾਸ ਅਤੇ 1982 ‘ਚ ਕੈਨੇਡਾ ਆ ਵੱਸੇ ਜੱਸ ਜੌਹਲ ਜੋ ਕਿ ਬੀਤੇ ਕਈ ਦਹਾਕਿਆਂ ਤੋਂ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਸਰਗਰਮ ਕਾਰਕੁੰਨ ਹਨ, ਨੂੰ ਨੌਮੀਨੇਸ਼ਨ ਚੋਣ ‘ਚ ਸਰਬ ਸੰਮਤੀ ਨਾਲ ਬਰੈਂਪਟਨ ਨਾਰਥ ਲਈ ਪਾਰਟੀ ਉਮੀਦਵਾਰ ਚੁਣ ਲਿਆ ਗਿਆ ਹੈ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …