Breaking News
Home / ਕੈਨੇਡਾ / ਜ਼ੀਰੋਇਮਿਸ਼ਨ ਗੱਡੀਆਂ ਲਈ ਦਿੱਤੇ ਜਾਣ ਵਾਲੇ ਇਨਸੈਂਟਿਵ ਦਾ ਲਾਭ ਉਠਾ ਸਕਣਗੇ ਹੁਣ ਕੈਨੇਡਾ ਵਾਸੀ : ਸੋਨੀਆ ਸਿੱਧੂ

ਜ਼ੀਰੋਇਮਿਸ਼ਨ ਗੱਡੀਆਂ ਲਈ ਦਿੱਤੇ ਜਾਣ ਵਾਲੇ ਇਨਸੈਂਟਿਵ ਦਾ ਲਾਭ ਉਠਾ ਸਕਣਗੇ ਹੁਣ ਕੈਨੇਡਾ ਵਾਸੀ : ਸੋਨੀਆ ਸਿੱਧੂ

ਫ਼ੈੱਡਰਲ ਸਰਕਾਰ ਗਾਹਕਾਂ ਨੂੰ 5 ਹਜ਼ਾਰ ਡਾਲਰ ਤੱਕ ਦਾ ਦੇਵੇਗੀ ਇਨਸੈਂਟਿਵ
ਬਰੈਂਪਟਨ/ਬਿਊਰੋ ਨਿਊਜ਼ : ਫ਼ੈੱਡਰਲ ਸਰਕਾਰ ਵੱਲੋਂ ਜ਼ੀਰੋ ਇਮਿਸ਼ਨ ਗੱਡੀਆਂ ਦੀ ਖ਼ਰੀਦ ਲਈ ਹੱਲਾਸ਼ੇਰੀ ਸ਼ੁਰੂ ਹੋ ਗਈ ਹੈ ਅਤੇ ਕੈਨੇਡਾ-ਵਾਸੀ ਇਸ ਮਹੀਨੇ ਦੀ ਪਹਿਲੀ ਤਰੀਕ ਤੋਂ ਬੱਜਟ 2019 ਵਿਚ ਜ਼ੀਰੋ-ਇਮਿਸ਼ਨ ਗੱਡੀਆਂ ਲਈ ਦਿੱਤੇ ਜਾਣ ਵਾਲੇ ਇਨਸੈਂਟਿਵ ਦਾ ਲਾਭ ਉਠਾ ਸਕਣਗੇ। ਇਸ ਮੰਤਵ ਲਈ ਫ਼ੈੱਡਰਲ ਸਰਕਾਰ ਗਾਹਕਾਂ ਨੂੰ ਜ਼ੀਰੋ-ਇਮਿਸ਼ਨ ਵਾਲੀਆਂ ਗੱਡੀਆਂ ਦੀ ਖ਼ਰੀਦ ਨੂੰ ਅਫ਼ੋਰਡੇਬਲ ਬਨਾਉਣ ਲਈ 5,000 ਡਾਲਰ ਤੱਕ ਦਾ ਇਨਸੈਂਟਿਵ ਦੇਵੇਗੀ।
ਇੱਥੇ ਇਹ ਜ਼ਿਕਰਯੋਗ ਹੈ ਕਿ ‘ਜ਼ੀਰੋ-ਇਮਿਸ਼ਨ ਵਹੀਕਲਜ਼’ ਤੋਂ ਭਾਵ ਉਹ ਗੱਡੀਆਂ ਹਨ ਜਿਨ੍ਹਾਂ ਦੀ ‘ਪੂਛ ਵਾਲੀਆਂ ਪਾਈਪਾਂ’ (ਸਾਇਲੈਸਰਾਂ) ਵਿੱਚੋਂ ਕੋਈ ਧੂੰਆਂ ਨਹੀਂ ਨਿਕਲਦਾ ਅਤੇ ਇਨ੍ਹਾਂ ਵਿਚ ਬੈਟਰੀ ਨਾਲ ਚੱਲਣ ਵਾਲੀਆਂ ਕਾਰਾਂ ਜਾਂ ‘ਪਲੱਗ-ਇਨ ਹਾਈਬਰਿਡ’ ਬਿਜਲਈ-ਵਾਹਨ ਸ਼ਾਮਲ ਹਨ। ਕੈਨੇਡਾ ਵਿਚ ਗਰੀਨ-ਹਾਊਸ ਗੈਸਾਂ ਛੱਡਣ ਵਾਲੇ ਟ੍ਰਾਂਸਪੋਰਟੇਸ਼ਨ ਵਾਹਨ ਦੂਸਰੇ ਨੰਬਰ ‘ਤੇ ਆਉਂਦੇ ਹਨ ਅਤੇ ਇਨ੍ਹਾਂ ਜ਼ੀਰੋ-ਇਮਿਸ਼ਨ ਗੱਡੀਆਂ ਦੇ ਸੜਕਾਂ ‘ਤੇ ਆ ਜਾਣ ਨਾਲ ਵਾਤਾਵਰਣ ਵਿਚ ਜ਼ਹਿਰੀਲੀਆਂ ਗੈਸਾਂ ਦੇ ਫੈਲਣ ਵਿਚ ਕਮੀ ਆਏਗੀ। ਇਸ ਦੇ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਹੋਇਆਂ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ, ”ਇਹ ਤਾਂ ਜੱਗ-ਜ਼ਾਹਿਰ ਹੈ ਕਿ ਕੰਸਰਵੇਟਿਵਾਂ ਕੋਲ ਵਾਤਾਵਰਣ ਦੀ ਤਬਦੀਲੀ ਬਾਰੇ ਕੋਈ ਪਲੈਨ ਨਹੀਂ ਹੈ। ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਣ ਨੂੰ ਬਚਾਉਣ ਸਬੰਧੀ ਸ਼ੀਅਰ-ਫ਼ੋਰਡ ਗੱਠਜੋੜ ਸਗੋਂ ਕੋਈ ਰਾਜਨੀਤਕ ਚਾਲ ਹੀ ਚੱਲੇਗਾ ਜੋ ਦੇਸ਼ ਲਈ ਬੜੀ ਮੰਦਭਾਗੀ, ਅਫ਼ਸੋਸਨਾਕ ਤੇ ਨਿਰਾਸ਼ਾਵਾਦੀ ਹੋ ਸਕਦੀ ਹੈ। ਸਾਡੀ ਸਰਕਾਰ ਵੱਲੋਂ ਹਰੇਕ ਖ਼ੇਤਰ ਵਿੱਚੋਂ ਗਰੀਨ ਹਾਊਸ ਗੈਸ ਇਮਿਸ਼ਨ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਨੂੰ ਵਿਹਾਰਕ ਤੇ ਵਿਉਪਾਰਕ ਪੱਧਰ ‘ਤੇ ਘੱਟੋ-ਘੱਟ ਕਰਨ ਲਈ ਜੀਰੋ ਇਮਿਸ਼ਨ ਨੂੰ ਅਪਨਾਉਣ ਲਈ ਅਸੀਂ ਹਰੇਕ ਟੈਕਨਾਲੌਜੀ ਤੇ ਟੇਲੈਂਟ ਨੂੰ ਵਰਤੋਂ ਵਿਚ ਲਿਆਉਣ ਦੀ ਕੋਸ਼ਿਸ਼ ਜਾਰੀ ਰੱਖਾਂਗੇ।”
ਉਨ੍ਹਾਂ ਕਿਹਾ ਕਿ ਵਾਤਾਵਰਣ ਵਿਚ ਤਬਦੀਲੀ ਲਿਆਉਣ ਲਈ ਲੋੜੀਂਦੇ ਕਾਰਜ ਲਈ ਦੇਰੀ ਨਹੀਂ ਕੀਤੀ ਜਾ ਸਕਦੀ ਅਤੇ ਇਸ ਦੇ ਕਰਨ ਦੀ ਹੁਣੇ ਹੀ ਜ਼ਰੂਰਤ ਹੈ। ਏਸੇ ਲਈ ਔਟਵਾ ਸਰਕਾਰ ਮਹਿਸੂਸ ਕਰਦੀ ਹੈ ਕਿ ਵਾਤਾਵਰਣ ਨੂੰ ਸਵੱਛ ਬਨਾਉਣ ਵਿਚ ਕੈਨੇਡਾ-ਵਾਸੀ ਮੁੱਖ ਭੂਮਿਕਾ ਨਿਭਾ ਸਕਦੇ ਹਨ। ਸਰਕਾਰ ਨੇ ਰੀਚਾਰਜ ਤੇ ਰੀਫਿਊਲਿੰਗ ਇਨਫ਼ਰਾਸਟਰੱਕਚਰ ਲਈ 130 ਮਿਲੀਅਨ ਡਾਲਰ ਦੀ ਨਵੀਂ ਰਾਸ਼ੀ ਜਾਰੀ ਕਰਨ ਦਾ ਐਲਾਨ ਕੀਤਾ ਹੈ ਅਤੇ ਇਹ ਸਾਲ 2016 ਤੇ 2018 ਲਈ ਦਿੱਤੀ ਗਈ 180 ਮਿਲੀਅਨ ਡਾਲਰ ਤੋਂ ਵੱਖਰੀ ਹੋਵੇਗੀ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …