0.6 C
Toronto
Tuesday, January 6, 2026
spot_img
Homeਕੈਨੇਡਾਦੁਨੀਆ ਕੋਵਿਡ ਤੋਂ ਬੁਰੀ ਤਰ੍ਹਾਂ ਅੱਕ ਚੁੱਕੀ ਹੈ : ਡਗ ਫੋਰਡ

ਦੁਨੀਆ ਕੋਵਿਡ ਤੋਂ ਬੁਰੀ ਤਰ੍ਹਾਂ ਅੱਕ ਚੁੱਕੀ ਹੈ : ਡਗ ਫੋਰਡ

ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਲੋਕ ਵੈਕਸੀਨ ਸਰਟੀਫਿਕੇਟ ਤੇ ਮਾਸਕਸ ਆਦਿ ਵਰਗੇ ਨਿਯਮਾਂ ਤੋਂ ਅੱਕ ਚੁੱਕੇ ਹਨ ਤੇ ਹੁਣ ਪਬਲਿਕ ਹੈਲਥ ਪਾਬੰਦੀਆਂ ਹਟਾਉਣ ਦਾ ਸਮਾਂ ਆ ਗਿਆ ਹੈ।
ਇਸ ਤੋਂ ਇੱਕ ਦਿਨ ਪਹਿਲਾਂ ਪ੍ਰੋਗਰੈਸਿਵ ਕੰਸਰਵੇਟਿਵ ਸਰਕਾਰ ਨੇ ਬਿਜਨਸ ਰੀਓਪਨਿੰਗ ਪਲੈਨ ਵਿੱਚ ਤੇਜੀ ਲਿਆਉਣ ਦਾ ਐਲਾਨ ਕੀਤਾ ਸੀ ਤੇ ਇਸ ਦੇ ਨਾਲ ਹੀ ਕੁੱਝ ਹਫਤਿਆਂ ਦੇ ਅੰਦਰ ਅੰਦਰ ਵੈਕਸੀਨ ਸਰਟੀਫਿਕੇਟ ਵਰਗੇ ਸਿਸਟਮ ਨੂੰ ਖਤਮ ਕਰਨ ਦੀ ਗੱਲ ਵੀ ਆਖੀ ਗਈ ਸੀ। ਡੱਗ ਫੋਰਡ ਨੇ ਆਖਿਆ ਕਿ ਉਹ ਇਨ੍ਹਾਂ ਪਾਬੰਦੀਆਂ ਨੂੰ ਜਲਦ ਖਤਮ ਕਰਨ ਦੇ ਹੱਕ ਵਿੱਚ ਹਨ। ਹੈਮਿਲਟਨ, ਓਨਟਾਰੀਓ ਵਿੱਚ ਮੈਨੂਫੈਕਚਰਿੰਗ ਨਾਲ ਸਬੰਧਤ ਐਲਾਨ ਦਰਮਿਆਨ ਫੋਰਡ ਨੇ ਆਖਿਆ ਕਿ ਉਨ੍ਹਾਂ ਨੂੰ ਇਹ ਬਿਲਕੁਲ ਪਸੰਦ ਨਹੀਂ ਕਿ ਸਰਕਾਰ ਹੋਣ ਨਾਤੇ ਉਹ ਲੋਕਾਂ ਨੂੰ ਦੱਸਣ ਕਿ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ। ਅਸੀਂ ਇਨ੍ਹਾਂ ਪਾਬੰਦੀਆਂ ਵਿੱਚੋਂ ਨਿਕਲਣਾ ਚਾਹੁੰਦੇ ਹਾਂ ਤੇ ਕਾਰੋਬਾਰਾਂ ਦੇ ਨਾਲ ਨਾਲ ਨੌਕਰੀਆਂ ਵੀ ਬਚਾਉਣੀਆਂ ਚਾਹੁੰਦੇ ਹਾਂ।
ਪਹਿਲੀ ਮਾਰਚ ਤੋਂ ਸਰਕਾਰ ਕਾਰੋਬਾਰਾਂ ਅਤੇ ਸੋਸਲ ਗੈਦਰਿੰਗਜ ਉੱਤੇ ਲੱਗੀ ਕਪੈਸਿਟੀ ਲਿਮਿਟ ਨੂੰ ਪੂਰੀ ਤਰ੍ਹਾਂ ਹਟਾਉਣਾ ਚਾਹੁੰਦੀ ਹੈ। ਵੈਕਸੀਨ ਸਰਟੀਫਿਕੇਟ ਪਾਲਿਸੀ ਨੂੰ ਵੀ ਉਸੇ ਦਿਨ ਖਤਮ ਕੀਤਾ ਜਾਵੇਗਾ। ਫੋਰਡ ਨੇ ਆਖਿਆ ਕਿ ਵੈਕਸੀਨੇਸਸ਼ਨ ਪਾਲਿਸੀ ਲਿਆਉਣ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਸੀ ਪਰ ਹਾਲਾਤ ਦੀ ਨਜਾਕਤ ਤੇ ਪ੍ਰੋਵਿੰਸ ਦੇ ਚੀਫ ਮੈਡੀਕਲ ਆਫੀਸਰ ਡਾ. ਕੀਰਨ ਮੂਰ ਦੀ ਸਲਾਹ ਉੱਤੇ ਉਨ੍ਹਾਂ ਨੂੰ ਅਜਿਹਾ ਕਰਨਾ ਪਿਆ।

 

RELATED ARTICLES
POPULAR POSTS