Breaking News
Home / ਕੈਨੇਡਾ / ਨੈਸ਼ਨਲ ਫਾਰਮਾ ਕੇਅਰ ਨੂੰ ਬਜਟ ‘ਚ ਥਾਂ ਨਾ ਦੇਣ ਤੋਂ ਫੈਡਰਲ ਸਰਕਾਰ ਤੋਂ ਖਫਾ ਹਨ ਡਾਕਟਰ

ਨੈਸ਼ਨਲ ਫਾਰਮਾ ਕੇਅਰ ਨੂੰ ਬਜਟ ‘ਚ ਥਾਂ ਨਾ ਦੇਣ ਤੋਂ ਫੈਡਰਲ ਸਰਕਾਰ ਤੋਂ ਖਫਾ ਹਨ ਡਾਕਟਰ

ਟੋਰਾਂਟੋ/ਬਿਊਰੋ ਨਿਊਜ਼ : ਲਿਬਰਲ ਸਰਕਾਰ ਵੱਲੋਂ ਫਾਰਮਾ ਕੇਅਰ ਪ੍ਰੋਗਰਾਮ ਬਾਰੇ ਬਜਟ ਵਿੱਚ ਕੋਈ ਖਾਸ ਗੱਲ ਨਾ ਕੀਤੇ ਜਾਣ ਤੋਂ ਕੈਨੇਡਾ ਹੈਲਥ ਸਿਸਟਮ ਵਿੱਚ ਕੰਮ ਕਰਨ ਵਾਲੇ ਫਰੰਟ ਲਾਈਨ ਡਾਕਟਰਾਂ ਤੇ ਨਰਸਾਂ ਵੱਲੋਂ ਸਰਕਾਰ ਉੱਤੇ ਵਾਅਦਾ ਤੋੜਨ ਦਾ ਦੋਸ਼ ਲਾਇਆ ਜਾ ਰਿਹਾ ਹੈ। ਪਿਛਲੇ ਮਹੀਨੇ ਜਦੋਂ ਟਰੂਡੋ ਸਰਕਾਰ ਨੇ ਦੋ ਸਾਲਾਂ ਵਿੱਚ ਪਹਿਲੀ ਵਾਰੀ ਆਪਣਾ ਬਜਟ ਪੇਸ਼ ਕੀਤਾ ਤਾਂ ਉਨ੍ਹਾਂ ਤਿੰਨ ਸਾਲਾਂ ਦੇ ਅਰਸੇ ਦੌਰਾਨ 100 ਬਿਲੀਅਨ ਡਾਲਰ ਦਾ ਨਵਾਂ ਖਰਚਾ ਕਰਨ ਦੀ ਗੱਲ ਆਖੀ। ਪਰ ਇਸ 739 ਪੰਨਿਆਂ ਦੇ ਬਜਟ ਵਿੱਚ ਫਾਰਮਾ ਕੇਅਰ ਦਾ ਬੱਸ ਥੋੜ੍ਹਾ ਜਿਹਾ ਹੀ ਜ਼ਿਕਰ ਸੀ। ਇਸ ਵਿੱਚ ਵੀ 2019 ਦੇ ਬਜਟ ਵਿੱਚ 500 ਮਿਲੀਅਨ ਡਾਲਰ ਦੇ ਰੇਅਰ ਡਜ਼ੀਜ਼ਿਜ਼ ਨੈਸ਼ਨਲ ਪ੍ਰੋਗਰਾਮ ਦੀ ਮਾੜੀ ਜਿਹੀ ਹੀ ਗੱਲ ਦੁਹਰਾਈ ਗਈ ਸੀ। ਪੈਡੀਐਟ੍ਰਿਕ ਐਮਰਜੈਂਸੀ ਰੂਮ ਫਜ਼ੀਸ਼ੀਅਨ ਤੇ ਚੇਅਰ ਆਫ ਡਾਕਟਰਜ਼ ਫੌਰ ਮੈਡੀਕੇਅਰ ਡਾ. ਮੈਲੇਨੀ ਬੈਚਰਡ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਬਜਟ ਵਿੱਚ ਫਾਰਮਾਕੇਅਰ ਲਈ ਨਵੀਂ ਫੰਡਿੰਗ ਦੀ ਘਾਟ ਕਾਰਨ ਕਾਫੀ ਨਿਰਾਸ਼ਾ ਹੋਈ ਹੈ। ਉਨ੍ਹਾਂ ਆਖਿਆ ਕਿ ਇਸ ਤੋਂ ਸਾਫ ਹੈ ਕਿ ਸਰਕਾਰ ਇਸ ਨੂੰ ਤਰਜੀਹੀ ਕੰਮ ਨਹੀੰ ਮੰਨ ਰਹੀ। ਜ਼ਿਕਰਯੋਗ ਹੈ ਕਿ ਲਿਬਰਲਾਂ ਨੇ 2019 ਦੇ ਚੋਣ ਪਲੇਟਫਾਰਮ ਵਿੱਚ ਨੈਸ਼ਨਲ ਯੂਨੀਵਰਸਲ ਫਾਰਮਾਕੇਅਰ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਜਿਸ ਦਾ ਹੁਣ ਕਿਤੇ ਨਾਮੋਨਿਸ਼ਾਨ ਨਹੀਂ ਮਿਲਦਾ।

Check Also

”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ

ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …