Breaking News
Home / ਕੈਨੇਡਾ / ਸੰਦੀਪ ਰਾਣੀ ਦੀ ਪੁਸਤਕ ‘ਇੱਕ ਕਦਮ ਮੰਜ਼ਿਲ ਵੱਲ’ ਰਿਲੀਜ਼

ਸੰਦੀਪ ਰਾਣੀ ਦੀ ਪੁਸਤਕ ‘ਇੱਕ ਕਦਮ ਮੰਜ਼ਿਲ ਵੱਲ’ ਰਿਲੀਜ਼

ਸਰੀ/ਹਰਦਮ ਮਾਨ : ਪੰਜਾਬ ਭਵਨ ਸਰੀ ਵਿਖੇ ਉੱਭਰਦੀ ਪੰਜਾਬੀ ਕਵਿੱਤਰੀ ਸੰਦੀਪ ਰਾਣੀ ਦੀ ਪਹਿਲੀ ਪੁਸਤਕ ‘ਇੱਕ ਕਦਮ ਮੰਜ਼ਿਲ ਵੱਲ’ ਰਿਲੀਜ਼ ਕੀਤੀ ਗਈ। ਸੁੱਖੀ ਬਾਠ ਹੁਰਾਂ ਦੀ ਅਗਵਾਈ ਹੇਠ ਹੋਏ ਇਕ ਸੰਖੇਪ ਸਮਾਗਮ ਵਿਚ ਇਸ ਪੁਸਤਕ ਦੀ ਘੁੰਡ ਚੁਕਾਈ ਪੰਜਾਬ ਭਵਨ ਸਰੀ ਦੇ ਬਾਨੀ ਸੁੱਖੀ ਬਾਠ, ਪ੍ਰਸਿੱਧ ਆਰਟਿਸਟ ਜਰਨੈਲ ਸਿੰਘ, ਪ੍ਰਸਿੱਧ ਸ਼ਾਇਰ ਕਵਿੰਦਰ ਚਾਂਦ, ਅਮਰੀਕ ਪਲਾਹੀ ਅਤੇ ਇੰਦਰਜੀਤ ਧਾਮੀ ਨੇ ਕੀਤੀ। ਇਸ ਮੌਕੇ ਬੋਲਦਿਆਂ ਕਵਿੰਦਰ ਚਾਂਦ ਅਤੇ ਦੂਜੇ ਬੁਲਾਰਿਆਂ ਨੇ ਸੰਦੀਪ ਰਾਣੀ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸੰਦੀਪ ਪ੍ਰਤਿਭਾਸ਼ੀਲ ਲੇਖਿਕਾ ਦੇ ਨਾਲ ਨਾਲ ਇੱਕ ਕਾਰਜਸ਼ੀਲ ਸਮਾਜ ਸੇਵਿਕਾ ਵੀ ਹੈ। ਉਸ ਦੀ ਇਹ ਪੁਸਤਕ ਉਸ ਦੇ ਭਵਿੱਖਤ ਕਾਵਿ-ਸਫਰ ਦੀ ਪੇਸ਼ੀਨਗੋਈ ਕਰਦੀ ਹੈ।

 

Check Also

ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਪਿਕਨਿਕ-ਨੁਮਾ ਮਨੋਰੰਜਕ ਟੂਰ

ਬਰੈਂਪਟਨ/ਡਾ. ਝੰਡ : ਲੰਘੇ ਵੀਰਵਾਰ 26 ਜੂਨ ਨੂੰ ਟਰੱਕਿੰਗ ਖੇਤਰ ਵੱਲੋਂ ਵਾਤਾਵਰਣ ਦੀ ਚੰਗੇਰੀ ਸਾਂਭ-ਸੰਭਾਲ …