ਗੁਲਜ਼ਾਰ ਦੀਆਂ ਕਵਿਤਾਵਾਂ ਦੀ ਕਿਤਾਬ ਵੀ ਕੀਤੀ ਗਈ ਰਿਲੀਜ਼
ਅੰਮ੍ਰਿਤਸਰ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੰਮ੍ਰਿਤਸਰ ‘ਚ 1947 ਦੀ ਦੁਖਦਾਈ ਵੰਡ ਨੂੰ ਦਰਸਾਉਂਦੇ ਦੇਸ਼ ਦੇ ਪਹਿਲੇ ‘ਪਾਰਟੀਸ਼ਨ ਮਿਊਜ਼ੀਅਮ’ ਦੇ ਵਿਸਥਾਰ ਦਾ ਅੱਜ ਉਦਘਾਟਨ ਕਰਕੇ ਦੇਸ਼ ਨੂੰ ਸਮਰਪਿਤ ਕੀਤਾ ਗਿਆ। ਚੇਤੇ ਰਹੇ ਕਿ ਇਹ ਕਾਰਜ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਆਰੰਭ ਕਰਵਾਇਆ ਸੀ। ਇਸਦਾ ਸ਼ੁਰੂਆਤੀ ਉਦਘਾਟਨ ਪਿਛਲੇ ਸਾਲ ਸੁਖਬੀਰ ਸਿੰਘ ਬਾਦਲ ਵਲੋਂ ਕੀਤਾ ਗਿਆ ਸੀੇ। ਇਸ ਮੌਕੇ ਉੱਘੇ ਫ਼ਿਲਮਸਾਜ਼, ਗੀਤਕਾਰ ਤੇ ਸ਼ਾਇਰ ਗੁਲਜ਼ਾਰ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਸਮੇਤ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਸਨ। ਗੁਲਜ਼ਾਰ ਨੇ ਆਪਣੀਆਂ ਕਵਿਤਾਵਾਂ ਵੀ ਸੁਣਾਈਆਂ ਤੇ ਭਾਰਤ-ਪਾਕਿਸਤਾਨ ਵੰਡ ਦੌਰਾਨ ਹੋਏ ਉਨ੍ਹਾਂ ਵੱਲੋਂ ਦੇਖੇ ਗਏ ਘਟਨਾਕ੍ਰਮ ਬਾਰੇ ਵੀ ਦੱਸਿਆ। ਗੁਲਜ਼ਾਰ ਦੀਆਂ ਕਵਿਤਾਵਾਂ ਵਾਲੀ ਕਿਤਾਬ ਵੀ ਮੁੱਖ ਮੰਤਰੀ ਵੱਲੋਂ ਰਿਲੀਜ਼ ਕੀਤੀ ਗਈ।
Home / ਪੰਜਾਬ / ਅੰਮ੍ਰਿਤਸਰ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ’47 ਦੀ ਵੰਡ ਨੂੰ ਦਰਸਾਉਂਦਾ ‘ਪਾਰਟੀਸ਼ਨ ਮਿਊਜ਼ੀਅਮ’ ਦੇਸ਼ ਨੂੰ ਕੀਤਾ ਸਮਰਪਿਤ
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …