ਰੋਡ ਤੋਂ ਰੇਡੀਓ ਤੱਕ, ਤੁਹਾਡੇ ਚਹੇਤੇ ਆਰ ਜੇ, ਟ੍ਰੈਫਿਕ ਚੰਡੀਗੜ੍ਹ ਦੀ ਟ੍ਰੈਫਿਕ ਲਾਈਟਸ ‘ਤੇ ਕਰਨਗੇ ਜੈਮ
ਚੰਡੀਗੜ੍ਹ : ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਅਤੇ ਨਾਲ ਹੀ ਇਹ ਦੋਵੇਂ ਰਾਜਾਂ ਦੇ ਲੋਕਾਂ ਲਈ ਮਾਣ ਵੀ। ਚੰਡੀਗੜ੍ਹ ਸ਼ਹਿਰ ਦੀ ਖੂਬਸੂਰਤੀ ਦੇਖ ਕੇ ਤਾਂ ਹਰ ਕੋਈ ਵਾਹ-ਵਾਹ ਕਰਦਾ ਹੈ ਪ੍ਰੰਤੂ ਨਾਲ ਹੀ ਯਾਦ ਆ ਜਾਂਦੀ ਚੰਡੀਗੜ੍ਹ ਪੁਲਿਸ ਜੋ ਹਰ ਨਾਕੇ ‘ਤੇ ਗਲਤੀ ਕਰਨ ‘ਤੇ ਤੁਹਾਡਾ ਚਲਾਨ ਕਰਨ ਲਈ ਤਿਆਰ ਰਹਿੰਦੀ ਹੈ। ਚੰਡੀਗੜ੍ਹ ਸ਼ਹਿਰ ਦੇਸ਼ ਦੇ ਉਨ੍ਹਾਂ ਸ਼ਹਿਰਾਂ ਵਿਚ ਸ਼ੁਮਾਰ ਹੈ ਜਿਨ੍ਹਾਂ ਵਿਚ ਟ੍ਰੈਫਿਕ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਵਾਇਆ ਜਾਂਦਾ ਹੈ ਅਤੇ ਚੰਡੀਗੜ੍ਹ ਪੁਲਿਸ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਪੂਰੀ ਤਰ੍ਹਾਂ ਚੌਕਸ ਰਹਿੰਦੀ ਹੈ।
ਹਮੇਸ਼ਾ ਦੀ ਤਰ੍ਹਾਂ ਮਿਰਚੀ ਫਿਰ ਆਈ ਹੈ ਪ੍ਰੋਗਰਾਮ ਲੈ ਕੇ ‘ਰੇਡੀਓ ਤੋਂ ਰੋਡ ਤੱਕ’ ਤਾਂ ਜੋ ਉਹ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੀ ਮਦਦ ਕਰ ਸਕਣ ਅਤੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਜਾ ਸਕੇ। ਰੇਡੀਓ ਮਿਰਚੀ ਦੀ ਟੀਮ ਹੁਣ ‘ਜਾਮ ਤੇ ਜੈਮ’ ਕਰਦੇ ਹੋਏ ਨਜ਼ਰ ਆਉਣਗੇ, ਭਾਵ ਚੰਡੀਗੜ੍ਹ ਦੇ ਖਾਸ ਲਾਈਟ ਪੁਆਇੰਟ ‘ਤੇ ਜਿੱਥੇ ਉਹ ਕਰਨਗੇ ਡਾਂਸ ਤੇ ਟ੍ਰੈਫਿਕ ਨਿਯਮਾਂ ਸਬੰਧੀ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਇਹ ਪ੍ਰੋਗਰਾਮ 26 ਅਪ੍ਰੈਲ ਤੋਂ ਸ਼ੁਰੂ ਹੋ ਕੇ 29 ਅਪ੍ਰੈਲ ਤੱਕ ਚੱਲੇਗਾ। ਜਿੱਥੇ ਰੇਡੀਓ ਮਿਰਚੀ ਦੀ ਟੀਮ ਸੈਕਟਰ 8-9 ਦੇ ਚੌਕ ‘ਤੇ ਟਰਾਂਸਪੋਰਟ ਲਾਈਟਸ, ਹਾਊਸਿੰਗ ਬੋਰਡ ਟ੍ਰੈਫਿਕ ਲਾਈਟਸ ਅਤੇ 33-34 ਟ੍ਰੈਫਿਕ ਲਾਈਟਸ। ਇਸ ਦੇ ਨਾਲ ਹੀ 27 ਅਪ੍ਰੈਲ ਤੋਂ 29 ਅਪ੍ਰੈਲ ਤੱਕ ਮਿਰਚੀ 98.3 ਆਪਣੇ ਰੇਡੀਓ ਸਟੇਸ਼ਨ ‘ਤੇ ਮਿਰਚੀ ਵਿਸ਼ਾਲ ਆਪਣੇ ਮੌਰਨਿੰਗ ਸ਼ੋਅ ‘ਚ ਟ੍ਰੈਫਿਕ ਦੇ ਪ੍ਰਮੁੱਖ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨਗੇ। ਜਿੱਥੇ ਅਧਿਕਾਰੀਆਂ ਵੱਲੋਂ ਚੰਡੀਗੜ੍ਹ ਦੇ ਟ੍ਰੈਫਿਕ ਨਿਯਮਾਂ ਸਬੰਧੀ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ।
ਰੇਡੀਓ ਦੇ ਨਾਲ-ਨਾਲ ਡਿਜੀਟਲ ਪੱਧਰ ‘ਤੇ ਵੀ ਆਪਣੀ ਇਸ ਗਤੀਵਿਧੀ ਨਾਲ ਮਿਰਚੀ ਚੰਡੀਗੜ੍ਹ ਦੇ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਰੇਡੀਓ ਤੋਂ ਸੜਕ ਤੱਕ ਮਿਰਚੀ ਸ਼ਹਿਰ ਦਾ ਧਿਆਨ ਨਵੇਂ ਨਿਯਮਾਂ ਵੱਲ ਦਿਵਾਉਣ ਲਈ ਦ੍ਰਿੜ੍ਹ ਹੈ ਤਾਂ ਕਿ ਅਨੁਸ਼ਾਸਨ ਦੇ ਪੈਮਾਨ ‘ਤੇ ਸ਼ਹਿਰ ਦਾ ਨਾਮ ਹਮੇਸ਼ਾ ਸਭ ਤੋਂ ਬਣਿਆ ਰਹੇ ਜੋ ਸਭ ਦੇ ਪ੍ਰੇਰਣਾਦਾਇਕ ਸਿੱਧ ਹੋਵੇ।
ਹਾਲ ਹੀ ‘ਚ ਚੰਡੀਗੜ੍ਹ ‘ਚ ਟ੍ਰੈਫਿਕ ਰੂਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਲਾਈਟਾਂ ‘ਤੇ 2000 ਕੈਮਰੇ ਲਗਾਏ ਗਏ ਹਨ ਤਾਂ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ‘ਤੇ ਨਿਗ੍ਹਾ ਰੱਖੀ ਜਾ ਸਕੇ।