-16 C
Toronto
Saturday, January 24, 2026
spot_img
Homeਪੰਜਾਬਪੰਜਾਬ ਦੀਆਂ ਕਿਸਾਨ ਖੁਦਕੁਸ਼ੀਆਂ ਬਾਰੇ ਅਧਿਐਨ ਕਰਵਾਏਗੀ ਕੇਂਦਰ ਸਰਕਾਰ

ਪੰਜਾਬ ਦੀਆਂ ਕਿਸਾਨ ਖੁਦਕੁਸ਼ੀਆਂ ਬਾਰੇ ਅਧਿਐਨ ਕਰਵਾਏਗੀ ਕੇਂਦਰ ਸਰਕਾਰ

logo-2-1-300x105-3-300x105ਮਾਰਚ 2017 ਤੱਕ ਪ੍ਰਾਜੈਕਟ ਮੁਕੰਮਲ ਕਰਨ ਦਾ ਟੀਚਾ
ਬਠਿੰਡਾ/ਬਿਊਰੋ ਨਿਊਜ਼ :
ਪੰਜਾਬ ਦੇ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦੇ ਕਾਰਨ ਜਾਣਨ ਲਈ ਕੇਂਦਰ ਸਰਕਾਰ ਵੱਲੋਂ ਅਧਿਐਨ ਕਰਵਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਸਾਲ 2015 ਵਿੱਚ ਦੇਸ਼ ਭਰ ਵਿਚੋਂ ਕਿਸਾਨ ਖੁਦਕੁਸ਼ੀਆਂ ਦੇ ਮਾਮਲੇ ਵਿੱਚ ਪੰਜਾਬ ਦੂਸਰੇ ਨੰਬਰ ‘ਤੇ ਰਿਹਾ ਹੈ।
ਇਸ ਮਗਰੋਂ ਹੀ ਕੇਂਦਰ ਸਰਕਾਰ ਨੇ ਪੰਜਾਬ ਦੀ ਕਿਸਾਨੀ ਦੇ ਸੰਕਟ ਦਾ ਨੋਟਿਸ ਲਿਆ ਹੈ। ਕੇਂਦਰੀ ਖੇਤੀ ਮੰਤਰਾਲੇ ਵੱਲੋਂ ਪੰਜਾਬ ਸਮੇਤ ਡੇਢ ਦਰਜਨ ਸੂਬਿਆਂ ਵਿੱਚ ਕਿਸਾਨ ਖੁਦਕੁਸ਼ੀਆਂ ਦੇ ਮਾਮਲੇ ਵਿੱਚ ਅਧਿਐਨ ਕਰਵਾਇਆ ਜਾ ਰਿਹਾ ਹੈ। ਕੇਂਦਰੀ ਖੇਤੀ ਮੰਤਰਾਲੇ ਦੇ ਤਾਜ਼ਾ ਵੇਰਵਿਆਂ ਅਨੁਸਾਰਕ ਕੇਂਦਰ ਨੇ ‘ਆਲ ਇੰਡੀਆ ਕੋਆਰਡੀਨੇਟਿਡ ਸਟੱਡੀ’ ਪ੍ਰਾਜੈਕਟ ਨੂੰ ਪ੍ਰਵਾਨਗੀ ਦਿੱਤੀ ਹੈ। ਕੇਂਦਰ ਨੇ ਬੰਗਲੌਰ ਦੇ ਐਗਰੀਕਲਚਰਲ ਡਿਵੈਲਪਮੈਂਟ ਐਂਡ ਰੂਰਲ ਟਰਾਂਸਫਰਮੇਸ਼ਨ ਸੈਂਟਰ (ਏਡੀਆਰਟੀਸੀ) ਨੂੰ ਇਸ ਪ੍ਰਾਜੈਕਟ ਦਾ ਕੋਆਰਡੀਨੇਟਰ ਬਣਾਇਆ ਹੈ। ਸੂਬਿਆਂ ਦੇ ਐਗਰੋ-ਇਕਨੌਮਿਕ ਰਿਸਰਚ ਸੈਂਟਰ ਇਸ ਅਧਿਐਨ ਲਈ ਸਹਿਯੋਗ ਦੇਣਗੇ। ਸਾਲ 2015-16 (ਜੂਨ 2015-ਮਈ 2016) ਦੌਰਾਨ ਹੋਈਆਂ ਕਿਸਾਨ ਖੁਦਕੁਸ਼ੀਆਂ ਬਾਰੇ ਅਧਿਐਨ ਕੀਤਾ ਜਾਣਾ ਹੈ। ਖੇਤੀ ਮੰਤਰਾਲੇ ਨੇ ਮਾਰਚ 2017 ਤੱਕ ਇਸ ਸਟੱਡੀ ਨੂੰ ਮੁਕੰਮਲ ਕਰਨ ਦਾ ਟੀਚਾ ਤੈਅ ਕੀਤਾ ਹੈ। ਕੇਂਦਰ ਵੱਲੋਂ ਹਰਿਆਣਾ, ਰਾਜਸਥਾਨ ਅਤੇ ਗੁਜਰਾਤ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ।
ਉਂਜ, ਕੇਂਦਰ ਸਰਕਾਰ ਨੇ ਕਦੇ ਵੀ ਪੰਜਾਬ ਵਿੱਚ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ, ਮਜ਼ਦੂਰਾਂ ਦੇ ਪਰਿਵਾਰਾਂ ਦੀ ਬਾਂਹ ਨਹੀਂ ਫੜੀ ਹੈ। ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਮਹਾਰਾਸ਼ਟਰ, ਕਰਨਾਟਕ, ਮੱਧ ਪ੍ਰਦੇਸ਼, ਕੇਰਲਾ ਅਤੇ ਆਂਧਰਾ ਪ੍ਰਦੇਸ਼ ਲਈ ਕਰੀਬ 19,998 ਕਰੋੜ ਰੁਪਏ ਦਾ ਵਿੱਤੀ ਪੈਕੇਜ ਵੀ ਦਿੱਤਾ ਗਿਆ ਹੈ ਜਦੋਂਕਿ ਪੰਜਾਬ ਇਸ ਤੋਂ ਵਿਰਵਾ ਰਿਹਾ ਹੈ।
ਵੇਰਵਿਆਂ ਅਨੁਸਾਰ ਪੰਜਾਬ ਵਿਚ ਪਿਛਲੇ ਸਾਲ ਚਿੱਟੀ ਮੱਖੀ ਕਾਰਨ ਮੁੜ ਖੁਦਕੁਸ਼ੀਆਂ ਦਾ ਅੰਕੜਾ ਵਧਿਆ ਹੈ ਅਤੇ ਸਾਲ 2015 ਵਿੱਚ ਸਰਕਾਰੀ ਤੱਥਾਂ ਅਨੁਸਾਰ ਪੰਜਾਬ ਵਿੱਚ 449 ਕਿਸਾਨਾਂ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ ਹੈ। ਉਸ ਮਗਰੋਂ ਹੀ ਕੇਂਦਰ ਸਰਕਾਰ ਨੇ ਪੰਜਾਬ ਦਾ ਨੋਟਿਸ ਲਿਆ ਹੈ। ઠ
ਦੇਸ਼ ਵਿਚੋਂ ਪਹਿਲਾ ਨੰਬਰ ਮਹਾਰਾਸ਼ਟਰ ਦਾ ਹੈ, ਜਿਥੇ ਸਾਲ 2015 ਵਿੱਚ 725 ਕਿਸਾਨਾਂ ਨੇ ਖੇਤੀ ਸੰਕਟ ਕਾਰਨ ਖੁਦਕੁਸ਼ੀ ਕੀਤੀ ਹੈ।
ਪੂਰਨ ਸਹਿਯੋਗ ਦੇਵਾਂਗੇ: ਤੋਤਾ ਸਿੰਘ : ਪੰਜਾਬ ਦੇ ਖੇਤੀ ਮੰਤਰੀ ਜਥੇਦਾਰ ਤੋਤਾ ਸਿੰਘ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੀਆਂ ਕਿਸਾਨ ਖੁਦਕੁਸ਼ੀ ਬਾਰੇ ਜੋ ਅਧਿਐਨ ਕਰਵਾਇਆ ਜਾਣਾ ਹੈ, ਉਸ ਵਿੱਚ ਰਾਜ ਸਰਕਾਰ ਪੂਰਨ ਸਹਿਯੋਗ ਕਰੇਗੀ। ਉਂਜ ਉਨ੍ਹਾਂ ਆਖਿਆ ਕਿ ਇਸ ਸਬੰਧੀ ਹਾਲੇ ਉਨ੍ਹਾਂ ਨੂੰ ਕੋਈ ਪੱਤਰ ਪ੍ਰਾਪਤ ਨਹੀਂ ਹੋਇਆ ਹੈ।

RELATED ARTICLES
POPULAR POSTS