Breaking News
Home / ਪੰਜਾਬ / ‘ਨਾਗਰਿਕਤਾ ਸੋਧ ਐਕਟ’ ਸਬੰਧੀ ਕੈਪਟਨ ਅਮਰਿੰਦਰ ਦਾ ਅਕਾਲੀਆਂ ਨੂੰ ਚੈਲੰਜ

‘ਨਾਗਰਿਕਤਾ ਸੋਧ ਐਕਟ’ ਸਬੰਧੀ ਕੈਪਟਨ ਅਮਰਿੰਦਰ ਦਾ ਅਕਾਲੀਆਂ ਨੂੰ ਚੈਲੰਜ

ਕਿਹਾ – ਕੇਂਦਰ ਸਰਕਾਰ ‘ਚੋਂ ਭਾਈਵਾਲੀ ਨੂੰ ਤੋੜੇ ਅਕਾਲੀ ਦਲ
ਚੰਡੀਗੜ੍ਹ/ਬਿਊਰੋ ਨਿਊਜ਼
ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਨੇ ਅਕਾਲੀ ਦਲ ਨਾਲੋਂ ਨਾਤਾ ਤੋੜ ਲਿਆ ਹੈ ਅਤੇ ਅਕਾਲੀ ਦਲ ਨੇ ਦਿੱਲੀ ਚੋਣਾਂ ਨਾ ਲੜਨ ਦਾ ਫੈਸਲਾ ਕਰ ਲਿਆ ਹੈ। ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਭਾਜਪਾ ਵਾਲੇ ਉਨ੍ਹਾਂ ‘ਤੇ ਨਾਗਰਿਕਤਾ ਸੋਧ ਕਾਨੂੰਨ ਦਾ ਸਮਰਥਨ ਕਰਨ ਲਈ ਦਬਾਅ ਪਾ ਰਹੇ ਸਨ। ਇਸ ਕਰਕੇ ਦਿੱਲੀ ਵਿਚ ਚੋਣ ਸਮਝੌਤਾ ਟੁੱਟਿਆ ਹੈ।
ਉਧਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੈਲੰਜ ਕਰਦਿਆਂ ਕਿਹਾ ਕਿ ਅਕਾਲੀ ਦਲ ਨੂੰ ਕੇਂਦਰ ਸਰਕਾਰ ਵਿਚੋਂ ਆਪਣੀ ਭਾਈਵਾਲੀ ਤੋੜ ਲੈਣੀ ਚਾਹੀਦੀ ਹੈ ਤਾਂ ਹੀ ਇਮਾਨਦਾਰੀ ਦਾ ਪਤਾ ਲੱਗ ਸਕੇਗਾ। ਕੈਪਟਨ ਨੇ ਕਿਹਾ ਕਿ ਜੇਕਰ ਅਕਾਲੀ ਦਲ ਇਹ ਕਹਿੰਦਾ ਹੈ ਕਿ ‘ਨਾਗਰਿਕਤਾ ਸੋਧ ਐਕਟ’ ਮੁਸਲਮਾਨਾਂ ਦੇ ਖਿਲਾਫ ਹੈ ਤਾਂ ਫਿਰ ਸੰਸਦ ਵਿਚ ਪਾਰਟੀ ਵਲੋਂ ਇਸ ਬਿੱਲ ਨੂੰ ਸਮਰਥਨ ਕਿਉਂ ਦਿੱਤਾ ਗਿਆ ਸੀ। ਇਸੇ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਵੀ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਦੀ ਗੱਲ ਕਹੀ ਹੈ। ਜ਼ਿਕਰਯੋਗ ਹੈ ਕਿ ਅਕਾਲੀ ਦਲ ਦੇ ਸੰਸਦ ਮੈਂਬਰਾਂ ਨੇ ਨਾਗਕਿਰਤਾ ਸੋਧ ਐਕਟ ਦੇ ਸਮਰਥਨ ਵਿਚ ਵੋਟਿੰਗ ਕੀਤੀ ਸੀ।

Check Also

ਕਿਸਾਨਾਂ ਦੇ ਹੱਕ ‘ਚ ਨਿੱਤਰੇ ਨਵਜੋਤ ਸਿੱਧੂ

ਕਿਹਾ – ਖੇਤੀਬਾੜੀ ਪੰਜਾਬ ਦੀ ਆਤਮਾ ਹੈ ਤੇ ਇਸ ਦੀ ਰੂਹ ‘ਤੇ ਹਮਲਾ ਬਰਦਾਸ਼ਤ ਨਹੀਂ …