Breaking News
Home / ਸੰਪਾਦਕੀ / ਜੇਕਰ ਜਿਊਂਦਿਆਂ ਮਰਨਦੀ

ਜੇਕਰ ਜਿਊਂਦਿਆਂ ਮਰਨਦੀ

Editorial6-680x365-300x161ਜਾਚ ਆ ਜਾਵੇ…
ਮੌਤ ਇਸ ਭੌਂਤਿਕ ਸੰਸਾਰ ਦੇ ਹਰੇਕਜੀਵਦੀਅੰਤਮ ਤੇ ਅਟੱਲ ਸੱਚਾਈ ਹੈ, ਜਿਸ ਨੂੰ ਸਵੀਕਾਰਕਰਨ ਤੋਂ ਮਨੁੱਖ ਹਮੇਸ਼ਾ ਸੁਚੇਤ ਤੇ ਅਚੇਤਰੂਪਵਿਚ ਭੱਜਦਾ ਹੈ।ਭਗਤਕਬੀਰਦਾ ਇਕ ਸਲੋਕ ਹੈ, ”ਕਬੀਰਮਰਤਾਮਰਤਾ ਜਗੁ ਮੂਆਮਰਿਭੀ ਨ ਜਾਨਿਆ ਕੋਇ॥ ਐਸੇ ਮਰਨੇ ਜੋ ਮਰੈ ਬਹੁਰਿ ਨ ਮਰਨਾ ਹੋਇ॥” ਇਸ ਸਲੋਕ ਨੂੰ ਅਕਸਰਮ੍ਰਿਤਕਾਂ ਦੇ ਭੋਗ ਦੇ ਇਸ਼ਤਿਹਾਰਾਂ ਵਿਚ ਤੁਸੀਂ ਪੜ੍ਹਿਆ-ਸੁਣਿਆ ਹੋਵੇਗਾ, ਪਰ ਇਸ ਕਥਨ ਦੇ ਯਥਾਰਥਕਅਰਥਾਂ ਨੂੰ ਹੀ ਸਾਡੀਜੀਵਨਤਰਜ਼ ਨੇ ਅਜੇ ਤੱਕ ਸਹੀ ਰੂਪਵਿਚਸਮਝਿਆਨਹੀਂ।ਭਗਤਕਬੀਰ ਅਨੁਸਾਰ ਸੰਸਾਰਵਿਚਹਰਵੇਲੇ ਮੌਤ ਦਾਡਰਬਣਿਆਰਹਿੰਦਾ ਹੈ ਅਤੇ ਇਸ ਮੌਤ ਦੇ ਡਰਵਿਚ ਹੀ ਮਨੁੱਖ ਮਰਜਾਂਦਾ ਹੈ ਪਰ ਇਸ ਦੇ ਬਾਵਜੂਦ ਕਿਸੇ ਨੂੰ ਮਰਨਦੀ ਜਾਚ ਨਹੀਂ ਆਈ। ਜੋ ਮਨੁੱਖ ਦੁਨਿਆਵੀ ਲਾਲਸਾਵਾਂ ਤੇ ਤ੍ਰਿਸ਼ਨਾਵਾਂ ਦੀ ਅਮੁੱਕ ਅਗਨੀ ਨੂੰ ਬੁਝਾ ਲੈਂਦਾ ਹੈ, ਇਹੀ ਅਸਲਵਿਚਮਰਨਾ ਹੈ ਅਤੇ ਅਜਿਹੀ ਮੌਤੇ ਮਰਨਵਾਲੇ ਨੂੰ ਫ਼ਿਰਸਰੀਰਕ ਮੌਤ ਦਾਡਰਨਹੀਂ ਰਹਿੰਦਾ।
26 ਅਪ੍ਰੈਲ ਨੂੰ ਬਰਨਾਲਾਜ਼ਿਲ੍ਹੇ ਦੇ ਇਕ ਪਿੰਡ ‘ਚ ਕਰਜ਼ੇ ਦੇ ਭਾਰਹੇਠ ਦੱਬੇ ਇਕ ਮਾਂ-ਪੁੱਤ ਨੇ ਉਸ ਵੇਲੇ ਕੀਟਨਾਸ਼ਕਦਵਾਈਪੀ ਕੇ ਆਤਮ-ਹੱਤਿਆ ਕਰਲਈ, ਜਦੋਂ ਸ਼ਾਹੂਕਾਰ ਪੁਲਿਸ ਦੀਮਦਦਨਾਲ ਇਸ ਕਰਜ਼ਾਈਪਰਿਵਾਰਦੀਜਾਇਦਾਦ’ਤੇ ਕਬਜ਼ਾਕਰਨ ਪਹੁੰਚਿਆ ਸੀ। ਪੁਲਿਸ ਦੇ ਲਸ਼ਕਰ ਦੇ ਸਾਹਮਣੇ ਦੇਖਦਿਆਂ ਹੀ ਦੇਖਦਿਆਂ ਪਹਿਲਾਂ ਪੁੱਤ ਨੇ ਕੋਠੇ ‘ਤੇ ਚੜ੍ਹ ਕੇ ਕੀਟਨਾਸ਼ਕਦਵਾਈਪੀਲਈ ਤੇ ਮਗਰੇ ਮਾਂ ਨੇ ਵੀਬਚੀਕੀਟਨਾਸ਼ਕ ਜ਼ਹਿਰ ਨੂੰ ਨਿਗਲਲਿਆ।ਦੋਵਾਂ ਦੀ ਮੌਤ ਹੋ ਗਈ। ਨਿਰਸੰਦੇਹ ਇਹ ਦੁਖਦ ਘਟਨਾਸਾਡੇ ਸਮਿਆਂ ਦੇ ਆਰਥਿਕ, ਰਾਜਨੀਤਕ ਤੇ ਸਮਾਜਿਕਸੰਕਟਦੀਸਭ ਤੋਂ ਸਿਖਰਲੀ ਦੁਖਦਾਇਕ ਸੱਚਾਈ ਨੂੰ ਬਿਆਨਕਰਦੀਹੈ। ਉਂਝ ਕੋਈ ਦਿਨ ਅਜਿਹਾ ਨਹੀਂ ਜਾਂਦਾਜਦੋਂ ਪੰਜਾਬਵਿਚ ਦੋ-ਚਾਰਕਿਸਾਨਾਂ ਵਲੋਂ ਕਰਜ਼ੇ ਤੋਂ ਤੰਗ ਆ ਕੇ ਆਤਮ-ਹੱਤਿਆ ਨਾਕੀਤੀ ਗਈ ਹੋਵੇ।ਸਾਲ 2015 ‘ਚ ਖੇਤੀਸੰਕਟਕਾਰਨਭਾਰਤ ‘ਚ ਹੋਣਵਾਲੀਆਂ ਆਤਮ-ਹੱਤਿਆਵਾਂ ਵਿਚੋਂ ਮਹਾਰਾਸ਼ਟਰ ਤੋਂ ਬਾਅਦਦੂਜੇ ਨੰਬਰ’ਤੇ ਪੰਜਾਬਦਾਨਾਂਅਆਉਂਦਾਹੈ।ਪਿਛਲੇ ਚਾਰਮਹੀਨਿਆਂ ਦੌਰਾਨ ਇਕੱਲੇ ਪੰਜਾਬ ਦੇ ਮਾਲਵਾਖੇਤਰ ‘ਚ ਹੀ 93 ਕਿਸਾਨਕਰਜ਼ੇ ਦੇ ਬੋਝ ਤੋਂ ਤੰਗ ਆ ਕੇ ਆਪਣੇ ਹੱਥੀਂ ਆਪਣੀਜੀਵਨਡੋਰ ਨੂੰ ਕੱਟਣ ਲਈਮਜਬੂਰ ਹੋ ਗਏ।
ਪੰਜਾਬਦੀ ਕਿਸੇ ਦਿਨਦੀਅਖ਼ਬਾਰਪੜ੍ਹ ਲਵੋ, ਕਿਤੇ ਕਰਜ਼ਾਈਕਿਸਾਨਵਲੋਂ ਆਤਮ-ਹੱਤਿਆ, ਕਿਤੇ ਇਸ਼ਕਮਿਜਾਜ਼ੀ ‘ਚ ਨਿਰਾਸ਼ਾਮਿਲਣ ਤੋਂ ਕਿਸੇ ਗੱਭਰੂ ਜਾਂ ਮੁਟਿਆਰ ਵਲੋਂ ਆਤਮ-ਹੱਤਿਆ, ਕਿਤੇ ਕਿਸੇ ਲਾਚਾਰਵਿਅਕਤੀਵਲੋਂ ਵਿਤਕਰੇ-ਭਰਪੂਰਰਾਜਪ੍ਰਬੰਧਕੋਲੋਂ ਇਨਸਾਫ਼ਨਾਮਿਲਣ ਤੋਂ ਤੰਗ ਆ ਕੇ ਜੀਵਨਲੀਲਾਸਮਾਪਤਕਰਲੈਣਦੀਖ਼ਬਰ ਸੁਣਨ ਨੂੰ ਮਿਲਦੀਹੈ।ਵੀਰਵਾਰਦੀ ਹੀ ਘਟਨਾ ਹੈ ਤਰਨਤਾਰਨਜ਼ਿਲ੍ਹਾ ਪੁਲਿਸ ਦਫ਼ਤਰਦੀ, ਜਿੱਥੇ ਇਕ ਪੀੜਤ ਤੇ ਲਾਚਾਰਵਿਅਕਤੀ ਨੇ ਇਨਸਾਫ਼ਨਾਮਿਲਣਕਾਰਨ ਆਤਮ-ਹੱਤਿਆ ਕਰਨਦੀਕੋਸ਼ਿਸ਼ਕੀਤੀ। ਬੇਸ਼ੱਕ ਇਹ ਸਾਰੀਆਂ ਘਟਨਾਵਾਂ ਅਤੇ ਇਨ੍ਹਾਂ ਨਾਲ ਜੁੜੇ ਵਰਤਾਰੇ ਸਾਡੇ ਪੰਜਾਬ ਦੇ ਰਾਜਪ੍ਰਬੰਧਾਂ ਅਤੇ ਨਿਆਂ-ਵਿਵਸਥਾ ਦੇ ਫ਼ਰਜ਼ਾਂ ਅਤੇ ਇਖਲਾਕ’ਤੇ ਗੰਭੀਰਸਵਾਲਖੜ੍ਹੇ ਕਰਦੇ ਹਨ, ਪਰ ਇਸ ਦੇ ਨਾਲ ਇਕ ਹੋਰਅਤਿ-ਸੰਵੇਦਨਸ਼ੀਲਪਹਿਲੂ ਸਾਹਮਣੇ ਆਉਂਦਾ ਹੈ, ਉਹ ਹੈ ਜੀਵਨਦੀਆਂ ਸਮੱਸਿਆਵਾਂ ਦਾਸਾਹਮਣਾਕਰਨ ਤੋਂ ਭੱਜ ਰਹੇ ਜਾਂ ਭੌਂਤਿਕ ਤੋਟਾਂ ਦੇ ਮਾਰੇ ਮਨੁੱਖ ਵਿਚ ਜ਼ਿੰਦਗੀਪ੍ਰਤੀ ਵੱਧ ਰਹੀ ਉਦਾਸੀਨਤਾ। ਧਾਰਮਿਕਫ਼ਲਸਫ਼ੇ ਮਨੁੱਖੀ ਜੀਵਨ ਨੂੰ ਕੁਦਰਤ ਵਲੋਂ ਸਾਜੀ ਇਸ ਸ੍ਰਿਸ਼ਟੀਦੀਸਭ ਤੋਂ ਉੱਤਮ ਕ੍ਰਿਤਮੰਨਦੇ ਹਨ।ਸਾਡੇ ਧਾਰਮਿਕਅਕੀਦਿਆਂ ਅਨੁਸਾਰ ਸ੍ਰਿਸ਼ਟੀ’ਤੇ 84 ਲੱਖ ਜੂਨਾਂ ਹਨਅਤੇ ਇਨ੍ਹਾਂ ਸਾਰੀਆਂ ਜੂਨਾਂ ਨੂੰ ਭੋਗਣ ਤੋਂ ਬਾਅਦ ਮਨੁੱਖਾ ਦੇਹੀਮਿਲਦੀਹੈ।ਬਾਬਾਨਾਨਕਦੀਫ਼ਿਲਾਸਫ਼ੀਵਾਰ-ਵਾਰ ਮਨੁੱਖਾ ਜੀਵਨ ਨੂੰ ਹੀਰੇ-ਮੋਤੀਆਂ ਤੋਂ ਵੀਅਨਮੋਲ ਦੱਸਦਿਆਂ ਮਨੁੱਖ ਨੂੰ ਇਸ ਦੇਹੀਦੀਕਦਰਕਰਨਦੀਨਸੀਹਤਦਿੰਦੀਹੈ। ਦੁਨੀਆ ਦੇ ਅਮੀਰ ਤੇ ਮੌਲਿਕ ਫ਼ਲਸਫ਼ੇ ਮਨੁੱਖ ਨੂੰ ਜ਼ਿੰਦਗੀਦੀਆਂ ਮੁਸੀਬਤਾਂ ਨਾਲ ਸਾਹਸ ਭਰਿਆਟਾਕਰਾਕਰਨਦੀ ਹੀ ਨੇਕਸਲਾਹਦਿੰਦੇ ਹਨ।ਪਰ ਅੱਜ ਜ਼ਿੰਦਗੀਦੀਆਂ ਲੋੜਾਂ, ਸਮੱਸਿਆਵਾਂ ਅੱਗੇ ਮਨੁੱਖ ਨੇ ਇਸ ਅਨਮੋਲ ਮਨੁੱਖਾ ਜੀਵਨ ਨੂੰ ਬੌਣਾ ਜਿਹਾ ਅਤੇ ਸਭ ਤੋਂ ਸਸਤਾਬਣਾ ਕੇ ਰੱਖ ਦਿੱਤਾ ਹੈ। ਇਕ ਅਨੁਮਾਨ ਅਨੁਸਾਰ ਹਰਸਾਲ ਦੁਨੀਆ ਭਰਵਿਚ ਘੱਟੋ-ਘੱਟ 10 ਲੱਖ ਲੋਕ ਆਤਮ-ਹੱਤਿਆ ਕਰਦੇ ਹਨ, ਜਿਸ ਦਾਦਸਵਾਂ ਹਿੱਸਾ ਸਿਰਫ਼ਭਾਰਤੀਲੋਕਹਨ।ਭਾਰਤਵਿਚਹਰ ਇਕ ਘੰਟੇ ਵਿਚ 15 ਲੋਕ ਆਤਮ-ਹੱਤਿਆ ਕਰਰਹੇ ਹਨ।
ਅਸਲਵਿਚ ਇਸ ਸਮੱਸਿਆ ਦੀਵਿਆਪਕਤਾ ਨੂੰ ਸਮਝਣ ਤੋਂ ਬਾਅਦ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਅਜੋਕੇ ਵਿਕਾਸਦਾਸਰਮਾਏਦਾਰੀਆਧਾਰਿਤਨਮੂਨੇ ਨੇ ਮਨੁੱਖ ਦੇ ਅੰਦਰਇਹ ਗੱਲ ਪੱਕੀ ਤਰ੍ਹਾਂ ਵਸਾ ਦਿੱਤੀ ਹੈ ਕਿ ਭੌਂਤਿਕ ਸੁੱਖ ਹੀ ਉਸ ਦੀ ਜ਼ਿੰਦਗੀਦਾਅਸਲ ਸੁੱਖ ਹਨ। ਇਹ ਵਿਵਸਥਾ ਮਨੁੱਖ ਨੂੰ ਕਿਸੇ ਵੀ ਚੀਜ਼ ਦਾਅਨੰਦਮਾਨਣ ਤੋਂ ਪਹਿਲਾਂ ਉਸ ਦਾਮਾਲਕਬਣਨਲਈ ਉਤੇਜਿਤ ਕਰਦੀਹੈ। ਇਸ ਕਾਰਨਹਰ ਮਨੁੱਖ ਵਿਚ ਵੱਧ ਤੋਂ ਵੱਧ ਪਦਾਰਥਾਂ ਦਾਮਾਲਕਬਣਨਦੀਹੋੜ ਲੱਗੀ ਹੋਈ ਹੈ। ਇਹ ਵਿਵਸਥਾ ਮਨੁੱਖ ਦੇ ਅੰਦਰੋਂ ਸਬਰ, ਸੰਤੋਖ, ਬੁਰਾਈ ਦੇ ਖਿਲਾਫ਼ ਮੁਕਾਬਲਾ ਕਰਨਦੀਪ੍ਰਵਿਰਤੀਖ਼ਤਮਕਰਰਹੀ ਹੈ, ਫ਼ਲਸਰੂਪ ਮਨੁੱਖੀ ਅਸੰਤੋਸ਼ਖ਼ਤਰਨਾਕਰੂਪਅਖ਼ਤਿਆਰਕਰਦਾ ਜਾ ਰਿਹਾਹੈ।
ਅਸੀਂ ਆਪਣੇ ਫ਼ਲਸਫ਼ੇ ਵੱਲ ਹੀ ਧਿਆਨਮਾਰੀਏ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਜ਼ੁਲਮ ਦੇ ਖਿਲਾਫ਼ਲੜਾਈਲੜਦਿਆਂ ਆਪਣੇ ਮਾਤਾ-ਪਿਤਾ, ਚਾਰੇ ਪੁੱਤਰ ਅਤੇ ਪਤਨੀਆਂ ਦੀਸ਼ਹੀਦੀਦੇਣ ਤੋਂ ਬਾਅਦਵੀ ਕੁਦਰਤ ਦੇ ਭਾਣੇ ‘ਚ ਪ੍ਰਸੰਨਤਾ ਜ਼ਾਹਰਕੀਤੀ ਸੀ। ਫ਼ਿਰ ਕਿਉਂ ਅੱਜ ਉਸ ਪੰਜਾਬ ਦੇ ਵਾਰਸਸਮਾਜਿਕਨਾ-ਬਰਾਬਰੀ, ਨਿਜ਼ਾਮੀਬੇਇਨਸਾਫ਼ੀਅਤੇ ਆਰਥਿਕ ਸਮੱਸਿਆਵਾਂ ਦਾਬਹਾਦਰੀਨਾਲਟਾਕਰਾਕਰਨਦੀ ਥਾਂ ਆਤਮ-ਘਾਤੀਰਸਤੇ ‘ਤੇ ਤੁਰੇ ਹੋਏ ਹਨ? ਅਸਲਵਿਚ ਅਸੀਂ ਬਾਬੇ ਨਾਨਕ ਦੇ ਵਾਰਸ ਤਾਂ ਕਹਾਉਂਦੇ ਹਾਂ ਪਰ ਅਜੇ ਤੱਕ ਉਸ ਦੇ ਫ਼ਲਸਫ਼ੇ ਨੂੰ ਨਾ ਤਾਂ ਸਮਝ ਸਕੇ ਅਤੇ ਨਾ ਹੀ ਆਪਣੇ ਜੀਵਨ ‘ਚ ਉਨ੍ਹਾਂ ਆਦਰਸ਼ਾਂ ਨੂੰ ਢਾਲ ਸਕੇ। ਬਾਬੇ ਨਾਨਕਦਾਫ਼ਲਸਫ਼ਾ ਮਨੁੱਖ ਨੂੰ ਜਿਊਂਦਿਆਂ ਮਰਨਦੀ ਜਾਚ ਸਿਖਾਉਂਦਾਹੈ।ਤ੍ਰਿਸ਼ਨਾਵਾਂ ਨੂੰ ਕਾਬੂਕਰਕੇ ਜ਼ਿੰਦਗੀ ਨੂੰ ਜਿਊਣਾ ਹੀ ਅਸਲਮਰਨਾ ਹੈ ਅਤੇ ਇਸੇ ਮੌਤ ਵਿਚੋਂ ਜ਼ਿੰਦਗੀਦਾ ਸਹਿਜ ਤੇ ਅਨੰਦਨਿਕਲਦਾਹੈ। ਕਿਸੇ ਦਾਰਸ਼ਨਿਕ ਨੇ ਸਹੀ ਕਿਹਾ ਹੈ ਕਿ, ‘ਤ੍ਰਿਸ਼ਨਾਵਾਂ ਲਈਜੀਊਣਵਾਲਾ ਮਨੁੱਖ ਬਾਦਸ਼ਾਹੀ ਦੇ ਤਖ਼ਤ’ਤੇ ਬੈਠਾਵੀਭਿਖਾਰੀ ਹੈ ਅਤੇ ਜ਼ਿੰਦਗੀਦੀਆਂ ਲੋੜਾਂ ਮੁਤਾਬਕ ਜੀਵਨਬਸਰਕਰਨਵਾਲਾ ਕੁੱਲੀ ਵਿਚਬੈਠਾਫ਼ਕੀਰਵੀਬਾਦਸ਼ਾਹਹੈ।”ਬਸ ਇਸੇ ਭੇਦ ਨੂੰ ਸਮਝਣਦੀਲੋੜਹੈ। ਜ਼ਿੰਦਗੀਦੀਆਂ ਅਸਫ਼ਲਤਾਵਾਂ ਨੂੰ ਦੇਖ ਕੇ ਸਿਵਿਆਂ ਦੇ ਰਾਹਪੈਣਾ ਮਨੁੱਖ ਦਾਜੀਵਨਸਿਧਾਂਤਨਹੀਂ ਹੈ, ਸਗੋਂ ਜ਼ਿੰਦਗੀਜੀਊਣਲਈ ਸਮੱਸਿਆਵਾਂ ਦਾਬਹਾਦਰੀਨਾਲਟਾਕਰਾਕਰਨਾਅਸਲਜੀਵਨਸਿਧਾਂਤਹੈ।ਬਦਤਰਰਾਜ-ਪ੍ਰਬੰਧਅਤੇ ਕੰਗਾਲ ਹੋ ਰਹੀਆਰਥਿਕਵਿਵਸਥਾ ਤੋਂ ਤੰਗ ਆ ਕੇ ਫ਼ਾਹੇ ਲੈਣਅਤੇ ਸਪਰੇਆਂ ਪੀਣਵਾਲੇ ਪੰਜਾਬੀਆਂ ਨੂੰ ਇਸ ਤੋਂ ਪਹਿਲਾਂ ਇਕ ਵਾਰਆਪਣੇ ਇਤਿਹਾਸ, ਵਿਰਾਸਤਅਤੇ ਫ਼ਲਸਫ਼ੇ ਵੱਲ ਜ਼ਰਾਝਾਤ ਜ਼ਰੂਰਮਾਰਨੀਚਾਹੀਦੀਹੈ।

Check Also

ਭਾਰਤ ਵਿਚ ਵਧਦੀ ਫਿਰਕੂ ਹਿੰਸਾ

ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …