ਸਿੱਖ ਸੰਗਠਨਾਂ ਦੇ ਵਿਰੋਧ ਤੋਂ ਬਾਅਦ ਮੈਨੇਜਮੈਂਟ ਨੇ ਫੈਸਲਾ ਲਿਆ ਵਾਪਸ
ਜਲੰਧਰ/ਬਿਊਰੋ ਨਿਊਜ਼
ਜਲੰਧਰ ਸ਼ਹਿਰ ਦੇ ਇਕ ਵੱਡੇ ਮੌਲ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਉੱਥੋਂ ਦੀ ਮੈਨੇਜਮੈਂਟ ਨੇ ਕੜਾ ਪਾ ਕੇ ਕੰਮ ਕਰਨ ‘ਤੇ ਪਾਬੰਦੀ ਲਾ ਦਿੱਤੀ। ਮੌਲ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਕੰਮ ਕਰਨ ਦੀਆਂ ਹਦਾਇਤਾਂ ਵਿਚ ਇਹ ਲਿਖਿਆ ਸੀ ਕਿ ਕੜਾ ਪਾ ਕੇ ਕੰਮ ਨਾ ਕੀਤਾ ਜਾਵੇ।
ਜਲੰਧਰ ਦੇ ਸਿੱਖ ਸੰਗਠਨਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਮੌਲ ਵਿੱਚ ਜਾ ਕੇ ਇਸ ਦਾ ਵਿਰੋਧ ਕੀਤਾ। ਇਸ ਫੈਸਲੇ ਖਿਲਾਫ ਸਿੱਖ ਤਾਲਮੇਲ ਕਮੇਟੀ ਦੇ ਮੈਂਬਰ ਵੀ ਇਕੱਠੇ ਹੋ ਕੇ ਮੌਲ ਪੁੱਜੇ। ਸਿੱਖ ਤਾਲਮੇਲ ਕਮੇਟੀ ਦੇ ਇਤਰਾਜ਼ ਤੋਂ ਬਾਅਦ ਮੌਲ ਦੇ ਕਰਮਚਾਰੀਆਂ ਨੇ ਇਹ ਫੈਸਲਾ ਵਾਪਸ ਲੈ ਲਿਆ। ਕਰਮਚਾਰੀਆਂ ਨੇ ਮੁਆਫੀ ਮੰਗਣ ਤੋਂ ਬਾਅਦ ਨੋਟਿਸ ਬੋਰਡ ਤੋਂ ਕੜਾ ਪਾ ਕੇ ਕੰਮ ਕਰਨ ਦੀ ਮਨਾਹੀ ਵਾਲੀ ਗੱਲ ਕੱਟ ਦਿੱਤੀ।