Breaking News
Home / ਪੰਜਾਬ / ਸੁਪਰੀਮ ਕੋਰਟ ਵਲੋਂ ਬਣਾਈ ਕਮੇਟੀ ‘ਤੇ ਭਰੋਸਾ ਨਹੀਂ : ਜਾਖੜ

ਸੁਪਰੀਮ ਕੋਰਟ ਵਲੋਂ ਬਣਾਈ ਕਮੇਟੀ ‘ਤੇ ਭਰੋਸਾ ਨਹੀਂ : ਜਾਖੜ

ਕਿਹਾ, ਇਸ ਤੋਂ ਚੰਗਾ ਸੀ ਅੰਬਾਨੀ ਅਤੇ ਅਡਾਨੀ ਦੀ ਦੋ ਮੈਂਬਰੀ ਕਮੇਟੀ ਬਣਾ ਦਿੰਦੇ
ਲੁਧਿਆਣਾ/ਬਿਊਰੋ ਨਿਊਜ਼ : ਖੇਤੀ ਕਾਨੂੰਨਾਂ ਖ਼ਿਲਾਫ਼ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਦੇ ਮੁੱਦੇ ‘ਤੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਮੇਟੀ ਵਿਚ ਸ਼ਾਮਲ ਵਿਅਕਤੀਆਂ ‘ਤੇ ਭਰੋਸਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਹੜੇ ਹੁਣ ਤੱਕ ਕਾਲੇ ਕਾਨੂੰਨਾਂ ਨੂੰ ਕਿਸਾਨ-ਪੱਖੀ ਦੱਸਦੇ ਆ ਰਹੇ ਹਨ, ਉਹ ਕਿਸਾਨਾਂ ਨੂੰ ਇਨਸਾਫ਼ ਕਿਵੇਂ ਦਿਵਾ ਸਕਣਗੇ। ਜਾਖੜ ਲੁਧਿਆਣਾ ਵਿਚ ਓਟੀਐਸ ਸਕੀਮ ਤੇ ਬੁੱਢੇ ਨਾਲੇ ਦੇ ਨਵੇਂ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਲਈ ਆਏ ਸਨ। ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਸੁਪਰੀਮ ਕੋਰਟ ਨੂੰ ਇਹ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਜਿਹੜੇ ਨਾਂ ਸੁਪਰੀਮ ਕੋਰਟ ਨੇ ਕਮੇਟੀ ਵਿਚ ਪਾਏ ਹਨ, ਉਨ੍ਹਾਂ ‘ਤੇ ਭਰੋਸਾ ਨਹੀਂ ਹੋ ਰਿਹਾ ਹੈ। ਉਨ੍ਹਾਂ ਸਵਾਲ ਚੁੱਕਿਆ ਕਿ ਜਿਹੜੇ ਬੀਕੇਯੂ ਦੇ ਕਿਸਾਨ ਆਗੂ ਦਾ ਨਾਂ ਕਮੇਟੀ ਵਿਚ ਹੈ, ਉਹ ਖੇਤਾਬਾੜੀ ਮੰਤਰੀ ਨਰਿੰਦਰ ਤੋਮਰ ਕੋਲ ਇਨ੍ਹਾਂ ਕਾਨੂੰਨ ‘ਤੇ ਹਾਂ-ਪੱਖੀ ਹੁੰਗਾਰਾ ਭਰ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸ਼ੋਕ ਗੁਲਾਟੀ ਹੁਣ ਤੱਕ ਪਿਛਲੇ ਛੇ ਮਹੀਨੇ ਤੋਂ ਕਰੀਬ ਦਰਜਨ ਲੇਖ ਲਿਖ ਚੁੱਕਿਆ ਹੈ ਕਿ ਇਹ ਕਾਲੇ ਕਾਨੂੰਨ ਕਿਸਾਨਾਂ ਦੇ ਹੱਕ ਵਿਚ ਹਨ। ਉਨ੍ਹਾਂ ਕਿਹਾ ਕਿ ਇਸ ਨਾਲੋਂ ਤਾਂ ਚੰਗਾ ਸੀ ਦੋ ਲੋਕਾਂ ਦੀ ਕਮੇਟੀ ਬਣਾ ਦਿੰਦੇ, ਇੱਕ ਅੰਬਾਨੀ ਤੇ ਦੂਜਾ ਅਡਾਨੀ। ਉਧਰ, ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਹਰ ਹਾਲ ਵਿੱਚ ਇਹ ਕਾਲੇ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ ਤੇ ਸੁਪਰੀਮ ਕੋਰਟ ਨੂੰ ਇਹ ਕਾਨੂੰਨ ਰੱਦ ਕਰਨੇ ਚਾਹੀਦੇ ਹਨ।

Check Also

ਵਿਧਾਨ ਸਭਾ ‘ਚ ਸ਼੍ਰੋਮਣੀ ਕਮੇਟੀ ਚੋਣਾਂ ਦਾ ਮਾਮਲਾ ਵੀ ਉਠਿਆ

ਚੰਡੀਗੜ੍ਹ : ਬਜਟ ਇਜਲਾਸ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਮਸਲਾ ਵੀ ਗੂੰਜਿਆ। …