23.2 C
Toronto
Saturday, August 8, 2026
spot_img
Homeਪੰਜਾਬਭਾਰਤ ਦੇ ਕੈਂਟ ਖੇਤਰਾਂ ਵਿਚੋਂ ਜਲੰਧਰ ਕੈਂਟ ਸਭ ਤੋਂ ਸਾਫ

ਭਾਰਤ ਦੇ ਕੈਂਟ ਖੇਤਰਾਂ ਵਿਚੋਂ ਜਲੰਧਰ ਕੈਂਟ ਸਭ ਤੋਂ ਸਾਫ

ਇੰਦੌਰ ਲਗਾਤਾਰ ਚੌਥੇ ਸਾਲ ਦੇਸ਼ ਦਾ ਸਭ ਤੋਂ ਸਾਫ਼-ਸੁਥਰਾ ਸ਼ਹਿਰ
ਚੰਡੀਗੜ੍ਹ ਨੂੰ ਮਿਲਿਆ 8ਵਾਂ ਸਥਾਨ
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰ ਸਰਕਾਰ ਨੇ ਸਵੱਛਤਾ ਸਰਵੇਖਣ ਦੇ ਨਤੀਜਿਆਂ ਵਿੱਚ ਇੰਦੌਰ ਨੂੰ ਲਗਾਤਾਰ ਚੌਥੇ ਸਾਲ ਦੇਸ਼ ਦਾ ਸਭ ਤੋਂ ਸਾਫ਼ ਸ਼ਹਿਰ ਐਲਾਨ ਦਿੱਤਾ ਹੈ। ਇਸ ਵਾਰ ਸੂਰਤ ਨੂੰ ਦੂਜਾ ਤੇ ਨਵੀਂ ਮੁੰਬਈ ਨੂੰ ਤੀਜਾ ਸਥਾਨ ਮਿਲਿਆ ਹੈ। ਸਾਫ ਸ਼ਹਿਰਾਂ ਦੀ ਸੂਚੀ ਵਿਚ ਚੰਡੀਗੜ੍ਹ 8ਵੇਂ ਸਥਾਨ ‘ਤੇ ਹੈ। ਕੇਂਦਰੀ ਸ਼ਹਿਰੀ ਤੇ ਮਕਾਨ ਉਸਾਰੀ ਮੰਤਰੀ ਹਰਦੀਪ ਪੁਰੀ ਨੇ ਅੱਜ ਸਵੱਛ ਸਰਵੇਖਣ ਐਵਾਰਡ ਦਾ ਐਲਾਨ ਕਰਦਿਆਂ ਵਾਰਾਨਸੀ ਨੂੰ ਗੰਗਾ ਕੰਢੇ ਵਸਿਆ ਸਰਵੋਤਮ ਸ਼ਹਿਰ ਕਰਾਰ ਦਿੱਤਾ ਹੈ। ਸ਼ਹਿਰੀ ਵਿਕਾਸ ਮੰਤਰਾਲੇ ਦੀ ਰਿਪੋਰਟ ਮੁਤਾਬਕ, ਜਲੰਧਰ ਕੈਂਟ ਦੇਸ਼ ਦਾ ਸਭ ਤੋਂ ਸਾਫ ਕੈਂਟ ਖੇਤਰ ਹੈ। ਇਸ ਲਈ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਭਾਰਤੀ ਫੌਜ ਨੂੰ ਵਧਾਈ ਦਿੱਤੀ।

RELATED ARTICLES
POPULAR POSTS