Breaking News
Home / ਪੰਜਾਬ / ਜਾਣੋ … ਕਮੇਟੀ ਦੇ ਚਾਰ ਮੈਂਬਰਾਂ ਬਾਰੇ

ਜਾਣੋ … ਕਮੇਟੀ ਦੇ ਚਾਰ ਮੈਂਬਰਾਂ ਬਾਰੇ

ਭੁਪਿੰਦਰ ਸਿੰਘ ਮਾਨ : ਖੇਤੀ ਕਾਨੂੰਨਾਂ ਦਾ ਖੁੱਲ੍ਹੇਆਮ ਕਰ ਚੁੱਕੇ ਹਨ ਸਮਰਥਨ
ਕਿਸਾਨ ਆਗੂ ਹਨ। ਰਾਜ ਸਭਾ ਦੇ ਮੈਂਬਰ ਵੀ ਰਹੇ ਹਨ। 14 ਦਸੰਬਰ ਨੂੰ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਉਨ੍ਹਾਂ ਦਾ ਕਿਸਾਨ ਸੰਗਠਨ ਤਿੰਨਾਂ ਖੇਤੀ ਕਾਨੂੰਨਾਂ ਦਾ ਸਮਰਥਨ ਕਰਦਾ ਹੈ।
ਅਨਿਲ ਘਟਬਟ : ਨਵੇਂ ਖੇਤੀ ਕਾਨੂੰਨਾਂ ਦੇ ਪੱਖ ਵਿਚ ਬੋਲ ਚੁੱਕੇ ਹਨ : ਮਹਾਰਾਸ਼ਟਰ ਵਿਚ ਸ਼ੇਤਕਾਰੀ ਸੰਘ ਦੇ ਪ੍ਰਧਾਨ ਹਨ। ਕਹਿੰਦੇ ਰਹੇ ਹਨ ਕਿ ਨਵੇਂ ਕਾਨੂੰਨਾਂ ਨਾਲ ਪਿੰਡਾਂ ਵਿਚ ਕੋਲਡ ਸਟੋਰੇਜ ਵਿਚ ਨਿਵੇਸ਼ ਵਧੇਗਾ। ਜੇਕਰ ਦਬਾਅ ਵਿਚ ਸਰਕਾਰ ਕਾਨੂੰਨ ਵਾਪਸ ਲੈ ਲੈਂਦੀ ਹੈ ਤਾਂ ਕਿਸਾਨਾਂ ਨੂੰ ਨੁਕਸਾਨ ਹੋਵੇਗਾ।
ਅਸ਼ੋਕ ਗੁਲਾਟੀ : ਕਾਨੂੰਨਾਂ ਨਾਲ ਕਿਸਾਨਾਂ ਨੂੰ ਫਾਇਦਾ ਹੋਣ ਦਾ ਕਰ ਚੁੱਕੇ ਹਨ ਦਾਅਵਾ : ਖੇਤੀ ਅਰਥਸ਼ਾਸ਼ਤਰੀ ਹਨ। ਨੀਤੀ ਆਯੋਗ ਦੇ ਤਹਿਤ ਕੰਮ ਕਰਨ ਵਾਲੀ ਐਗਰੀਕਲਚਰ ਟਾਸਕ ਫੋਰਸ ਦੇ ਮੈਂਬਰ ਵੀ ਹਨ। ਹਾਲ ਹੀ ਵਿਚ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਨਵੇਂ ਕਾਨੂੰਨਾਂ ਤੋਂ ਕਿਸਾਨਾਂ ਨੂੰ ਫਾਇਦਾ ਹੋਵੇਗਾ।
ਪ੍ਰਮੋਦ ਜੋਸ਼ੀ : ਕੰਟਰੈਕਟ ਫਾਰਮਿੰਗ ਨੂੰ ਕਿਸਾਨਾਂ ਲਈ ਦੱਸ ਚੁੱਕੇ ਹਨ ਫਾਇਦੇਮੰਦ : ਖੇਤੀ ਵਿਗਿਆਨਕ ਹਨ। 2017 ਵਿਚ ਜਦ ਕਾਨੂੰਨ ਬਣ ਰਹੇ ਸਨ, ਤਦ ਇਕ ਲੇਖ ਲਿਖਿਆ ਸੀ। ਕਿਹਾ ਸੀ ਕਿ ਕਾਨੂੰਨ ਬਣਨ ਤੋਂ ਬਾਅਦ ਕੀਮਤਾਂ ਵਿਚ ਉਤਰਾਅ-ਚੜ੍ਹਾਅ ਹੋਣ ‘ਤੇ ਕਿਸਾਨਾਂ ਦਾ ਜੋਖਮ ਕਰਨ ਹੋਵੇਗਾ। ਇਹ ਫਾਇਦੇ ਦੀ ਗੱਲ ਹੈ।

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼

ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …