-3.5 C
Toronto
Thursday, January 22, 2026
spot_img
Homeਪੰਜਾਬਨਵਜੋਤ ਸਿੰਘ ਸਿੱਧੂ ਦਾ ਤਹਿਲਕਾ

ਨਵਜੋਤ ਸਿੰਘ ਸਿੱਧੂ ਦਾ ਤਹਿਲਕਾ

ਆਪਣੇ ਟਵਿੱਟਰ ਹੈਂਡਲ ਤੋਂ ਕਾਂਗਰਸ ਨਾਮ ਹਟਾਇਆ
ਕੈਪਟਨ ਖਿਲਾਫ਼ ਖੋਲ੍ਹਿਆ ਮੋਰਚਾ, ਕਿਹਾ ਹਮ ਤੋਂ ਡੂਬੇਂਗੇ ਸਨਮ, ਤੁਮਹੇ ਵੀ ਲੇ ਡੂਬੇਂਗੇ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਤੋਂ ਪੰਜਾਬ ਦੀ ਸਿਆਸਤ ਵਿਚ ਤਹਿਲਕਾ ਮਚਾ ਦਿੱਤਾ ਹੈ ਅਤੇ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਲੰਘੇ ਦਿਨੀਂ ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ਤੋਂ ਕਾਂਗਰਸ ਨਾਮ ਹਟਾ ਦਿੱਤਾ ਅਤੇ ਇਹ ਦੇਖ ਕੇ ਕਾਂਗਰਸ ਪਾਰਟੀ ‘ਚ ਤਹਿਲਕਾ ਮਚ ਗਿਆ। ਉਨ੍ਹਾਂ ਨੇ ਇਕ ਟਵੀਟ ਕਰਕੇ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਸਿੱਧੂ ਨੇ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਰੱਦ ਹੋ ਜਾਣ ‘ਤੇ ਕੈਪਟਨ ਦਾ ਨਾਮ ਲਏ ਬਿਨਾ ਕੈਪਟਨ ‘ਤੇ ਸਿਆਸੀ ਨਿਸ਼ਾਨਾ ਵਿੰਨਿਆ। ਸਿੱਧੂ ਨੇ ਆਪਣੇ ਟਵੀਟ ‘ਚ ਲਿਖਿਆ ਹੈ ਕਿ ‘ਹਮ ਤੋ ਡੂਬੇਂਗੇ ਸਨਮ, ਤੁਮਹੇ ਵੀ ਲੇ ਡੂਬੇਂਗੇ। ਸਿੱਧੂ ਨੇ ਕਿਹਾ ਕਿ ਇਹ ਸਰਕਾਰ ਜਾਂ ਪਾਰਟੀ ਦੀ ਨਾਕਾਮੀ ਨਹੀਂ ਬਲਕਿ ਇਕ ਆਦਮੀ ਹੈ ਜਿਸ ਨੇ ਦੋਸ਼ੀਆਂ ਨਾਲ ਹੱਥ ਮਿਲਾ ਰੱਖਿਆ ਹੈ। ਇਥੇ ਇਹ ਵੀ ਜਿਕਰਯੋਗ ਹੈ ਕਿ ਵਿਰੋਧੀ ਧਿਰ ਦੇ ਆਗੂ ਵੀ ਕੈਪਟਨ ਸਰਕਾਰ ‘ਤੇ ਇਹ ਆਰੋਪ ਲਗਾ ਚੁੱਕੇ ਹਨ ਕਿ ਕੈਪਟਨ ਅਤੇ ਬਾਦਲ ਦੇ ਫਰੈਂਡਲੀ ਮੈਚ ਕਾਰਨ ਹੀ ਐਸਆਈਟੀ ਦੀ ਰਿਪੋਰਟ ਹਾਈ ਕੋਰਟ ‘ਚ ਰੱਦ ਹੋਈ ਹੈ।

 

RELATED ARTICLES
POPULAR POSTS