21.1 C
Toronto
Thursday, September 10, 2026
spot_img
Homeਭਾਰਤਮੋਦੀ ਦੀ 10 ਰਾਜਾਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ

ਮੋਦੀ ਦੀ 10 ਰਾਜਾਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ

ਮੋਦੀ ਦੀ 10 ਰਾਜਾਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤੇ ਮੋਦੀ ਨੂੰ ਤਿੱਖੇ ਸਵਾਲ
ਨਵੀਂ ਦਿੱਲੀ/ਬਿਊਰੋ ਨਿਊਜ਼
ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ 10 ਰਾਜਾਂ ਦੇ ਮੁੱਖ ਮੰਤਰੀਆਂ ਦਰਮਿਆਨ ਹੋਈ ਵੀਡੀਓ ਕਾਨਫਰੰਸਿੰਗ ਮੀਟਿੰਗ ਵਿਚ ਬੜਾ ਅਜੀਬ ਵਾਕਿਆ ਸਾਹਮਣੇ ਆਇਆ। ਮੀਟਿੰਗ ਦਾ ਮੁੱਦਾ ਦੇਸ਼ ‘ਚ ਵਧਦੇ ਕਰੋਨਾ ਮਾਮਲਿਆਂ ਸਬੰਧੀ ਸੀ। ਪ੍ਰੰਤੂ ਪੂਰੀ ਗੱਲ ਇਸ ਮੀਟਿੰਗ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਲਾਈਵ ਟੈਲੀਕਾਸਟ ਦਿੱਤੇ ਜਾਣ ‘ਤੇ ਅਟਕ ਗਈ। ਪ੍ਰਧਾਨ ਮੰਤਰੀ 10 ਰਾਜਾਂ ਦੇ ਮੁੱਖ ਮੰਤਰੀਆਂ ਨਾਲ ਆਨਲਾਈਨ ਜੁੜੇ ਹੋਏ ਸਨ ਜਿਸ ਤਰ੍ਹਾਂ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬੋਲਣ ਦੀ ਵਾਰੀ ਆਈ ਤਾਂ ਮੀਟਿੰਗ ਦਾ ਲਾਈਵ ਟੈਲੀਕਾਸਟ ਦੇਸ਼ ਦੇ ਟੀਵੀ ਚੈਨਲਾਂ ‘ਤੇ ਚੱਲਣ ਲੱਗਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ‘ਤੇ ਇਤਰਾਜ ਵੀ ਪ੍ਰਗਟ ਕੀਤਾ। ਕਿਉਂਕਿ ਅਰਵਿੰਦ ਕੇਜਰੀਵਾਲ ਦਾ ਗੱਲ ਕਰਨ ਦਾ ਲਹਿਜਾ ਬਹੁਤ ਹੀ ਤਿੱਖਾ ਸੀ। ਕੇਜਰੀਵਾਲ ਪ੍ਰਧਾਨ ਮੰਤਰੀ ਨੂੰ ਕਹਿ ਰਹੇ ਸਨ ਕਿ ਮੈਂ ਧੰਨਵਾਦੀ ਹਾਂ ਕਿ ਕੇਂਦਰ ਸਰਕਾਰ ਨੇ ਦਿੱਲੀ ਦਾ ਆਕਸੀਜਨ ਕੋਟਾ ਵਧਾ ਦਿੱਤਾ ਹੈ ਪ੍ਰੰਤੂ ਹਾਲਾਤ ਬਹੁਤ ਗੰਭੀਰ ਹੋ ਚੁੱਕੇ ਹਨ। ਅਸੀਂ ਕਿਸੇ ਨੂੰ ਮਰਨ ਲਈ ਨਹੀਂ ਛੱਡ ਸਕਦੇ। ਅਸੀਂ ਲੰਘੇ ਦਿਨੀਂ ਕੇਂਦਰ ਦੇ ਕਈ ਮੰਤਰੀਆਂ ਨੂੰ ਫੋਨ ਕੀਤਾ ਪਹਿਲਾਂ ਤਾਂ ਉਨ੍ਹਾਂ ਨੇ ਮਦਦ ਕੀਤੀ ਪ੍ਰੰਤੂ ਹੁਣ ਉਹ ਵੀ ਥੱਕ ਚੁੱਕੇ ਹਨ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਸਾਨੂੰ ਕੋਈ ਦਿੱਕਤ ਤਾਂ ਆਉਂਦੀ ਹੈ ਤਾਂ ਹੁਣ ਅਸੀਂ ਕਿਸ ਨੂੰ ਫੋਨ ਕਰੀਏ।

 

RELATED ARTICLES
POPULAR POSTS