1.4 C
Toronto
Thursday, January 8, 2026
spot_img
Homeਭਾਰਤਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ 'ਚ ਆਕਸੀਜਨ ਦੀ ਘਾਟ

ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ‘ਚ ਆਕਸੀਜਨ ਦੀ ਘਾਟ

25 ਮਰੀਜ਼ਾਂ ਦੀ ਆਕਸੀਜਨ ਨਾ ਮਿਲਣ ਕਾਰਨ ਹੋਈ ਮੌਤ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਸਰ ਗੰਗਾ ਰਾਮ ਹਸਪਤਾਲ ਵਿੱਚ ਆਕਸੀਜਨ ਦੀ ਘਾਟ ਕਾਰਨ ਪਿਛਲੇ ਚੌਵੀ ਘੰਟਿਆਂ ਅੰਦਰ 25 ਕਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਜਦਕਿ 60 ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੈ। ਇਹ ਵੀ ਪਤਾ ਲੱਗਾ ਹੈ ਕਿ ਆਕਸੀਜਨ ਦੇ ਘੱਟ ਦਬਾਅ ਦੀ ਸਪਲਾਈ ਕਾਰਨ ਮੌਤਾਂ ਹੋਈਆਂ ਹਨ। ਦੂਜੇ ਪਾਸੇ ਕੇਂਦਰ ਸਰਕਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਉਕਤ ਹਸਪਤਾਲ ਵਿਚ ਵਾਧੂ ਆਕਸੀਜਨ ਦੀ ਸਪਲਾਈ ਮੌਜੂਦ ਹੈ ਤੇ ਇਕ ਹੋਰ ਟੈਂਕਰ ਹਸਪਤਾਲ ਵਿਚ ਪੁੱਜ ਚੁੱਕਾ ਹੈ। ਸਰ ਗੰਗਾ ਰਾਮ ਹਸਪਤਾਲ ਦੇ ਚੇਅਰਮੈਨ ਡਾ. ਡੀ ਐਸ ਰਾਣਾ ਨੇ ਦੱਸਿਆ ਕਿ ਹਸਪਤਾਲ ਨੂੰ ਬਿਨਾਂ ਰੁਕੇ ਤੇ ਸਮੇਂ ਸਿਰ ਆਕਸੀਜਨ ਦੀ ਸਪਲਾਈ ਲੋੜੀਂਦੀ ਹੈ। ਹਸਪਤਾਲ ਵਿਚ ਵੈਂਟੀਲੇਟਰਾਂ ਦੀ ਘਾਟ ਤੇ ਠੀਕ ਤਰ੍ਹਾਂ ਕੰਮ ਨਾ ਕਰਨ ਕਾਰਨ ਹੋਰ ਮਰੀਜ਼ਾਂ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ।

 

RELATED ARTICLES
POPULAR POSTS