-8.5 C
Toronto
Saturday, December 27, 2025
spot_img
Homeਭਾਰਤਭਾਰਤ ਦਾ ਨਿੱਜੀ ਤੌਰ ’ਤੇ ਵਿਕਸਤ ਪਹਿਲਾ ਰਾਕੇਟ ਲਾਂਚ

ਭਾਰਤ ਦਾ ਨਿੱਜੀ ਤੌਰ ’ਤੇ ਵਿਕਸਤ ਪਹਿਲਾ ਰਾਕੇਟ ਲਾਂਚ

ਵਿਕਰਮ ਐਸ ਦੀ ਸਫਲਤਾ ਪੁਲਾੜ ਦੀ ਦੁਨੀਆ ’ਚ ਖੋਲ੍ਹੇਗੀ ਕਈ ਦਰਵਾਜ਼ੇ
ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼)/ਬਿਊਰੋ ਨਿਊਜ਼
ਭਾਰਤ ਦਾ ਪੁਲਾੜ ਪ੍ਰੋਗਰਾਮ ਅੱਜ ਉਸ ਸਮੇਂ ਨਵੀਆਂ ਉਚਾਈਆਂ ਨੂੰ ਛੂਹ ਗਿਆ, ਜਦੋਂ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਵਲੋਂ ਸ੍ਰੀਹਰੀਕੋਟਾ ਵਿੱਚ ਆਪਣੇ ਕੇਂਦਰ ਤੋਂ ਦੇਸ਼ ਦਾ ਪਹਿਲਾ ਨਿੱਜੀ ਤੌਰ ’ਤੇ ਵਿਕਸਤ ਰਾਕੇਟ ਲਾਂਚ ਕੀਤਾ ਗਿਆ। ਭਾਰਤ ਦੇ ਪੁਲਾੜ ਪ੍ਰੋਗਰਾਮ ਦੇ ਪਿਤਾਮਾ ਵਿਕਰਮ ਸਾਰਾਭਾਈ ਨੂੰ ਸ਼ਰਧਾਂਜਲੀ ਵਜੋਂ ਰਾਕੇਟ ਦਾ ਨਾਂ ‘ਵਿਕਰਮ-ਐੱਸ’ ਰੱਖਿਆ ਗਿਆ ਹੈ। ਇਸਰੋ ਨੇ ਚੇਨਈ ਤੋਂ ਲਗਭਗ 115 ਕਿਲੋਮੀਟਰ ਦੂਰ ਇੱਥੇ ਆਪਣੇ ਸਪੇਸਪੋਰਟ ਤੋਂ ਵਿਕਰਮ-ਐਸ ਲਾਂਚ ਕੀਤਾ। ਇਹ ਛੇ ਮੀਟਰ ਲੰਮਾ ਹੈ ਤੇ ਇਹ ਪੁਲਾੜ ਵਾਹਨ ਤਿੰਨ ਉਪਗ੍ਰਹਿ ਲੈ ਕੇ ਰਵਾਨਾ ਹੋਇਆ। ਵਿਕਰਮ ਐਸ ਦੀ ਸਫਲਤਾ ਪੁਲਾੜ ਦੀ ਦੁਨੀਆ ਵਿਚ ਕਈ ਰਾਹ ਖੋਲ੍ਹੇਗੀ ਅਤੇ ਵਿਕਰਮ ਐਸ ਤੋਂ ਕਈ ਪ੍ਰਯੋਗ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਕਰਮ ਐਸ ਨੂੰ ਦੇਸ਼ ਦੀ ਪੁਲਾੜ ਉਡਾਣ ’ਚ ਕ੍ਰਾਂਤੀਕਾਰੀ ਬਦਲਾਅ ਕਰਾਰ ਦਿੱਤਾ ਹੈ। ਨਰਿੰਦਰ ਮੋਦੀ ਨੇ ਲੰਘੀ 30 ਅਕਤੂਬਰ ਨੂੰ ਆਪਣੇ ‘ਮਨ ਕੀ ਬਾਤ’ ਪ੍ਰੋਗਰਾਮ ਵਿਚ ਵੀ ਇਸ ਬਾਰੇ ਕਈ ਗੱਲ ਕੀਤੀਆਂ ਸਨ। ਉਨ੍ਹਾਂ ਕਿਹਾ ਸੀ ਕਿ ਪ੍ਰਾਈਵੇਟ ਸੈਕਟਰ ਵਿਚ ਸਪੇਸ ਖੁੱਲ੍ਹਣ ਨਾਲ ਬਹੁਤ ਸਾਰੇ ਨੌਜਵਾਨ ਸਟਾਰਟ-ਅਪ ਇਸ ਸੈਕਟਰ ਵਿਚ ਕੰਮ ਕਰਨਾ ਚਾਹੁੰਦੇ ਹਨ।

RELATED ARTICLES
POPULAR POSTS