-5.9 C
Toronto
Friday, February 6, 2026
spot_img
Homeਦੁਨੀਆਅਮਰੀਕਾ ਵਿੱਚ ਇਮੀਗ੍ਰੇਸ਼ਨ ਧੱਕੇਸ਼ਾਹੀ ਵਿਰੁੱਧ ਵੱਡੀ ਪੱਧਰ 'ਤੇ ਰੋਸ ਪ੍ਰਦਰਸ਼ਨ

ਅਮਰੀਕਾ ਵਿੱਚ ਇਮੀਗ੍ਰੇਸ਼ਨ ਧੱਕੇਸ਼ਾਹੀ ਵਿਰੁੱਧ ਵੱਡੀ ਪੱਧਰ ‘ਤੇ ਰੋਸ ਪ੍ਰਦਰਸ਼ਨ

ਸੈਕਰਾਮੈਂਟੋ,ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਅਮਰੀਕਾ ਦੇ ਡੋਨਾਲਡ ਟਰੰਪ ਪ੍ਰਸਾਸ਼ਨ ਵੱਲੋਂ ਪਰਵਾਸੀਆਂ ਪ੍ਰਤੀ ਅਪਣਾਈ ਧੱਕੇਸ਼ਾਹੀ ਵਾਲੀ ਨੀਤੀ ਵਿਰੁੱਧ ਵੱਡੀ ਪੱਧਰ ‘ਤੇ ਰੋਸ ਪ੍ਰਦਰਸ਼ਨ ਹੋਣ ਦੀ ਖਬਰ ਹੈ। ਪ੍ਰਦਰਸ਼ਨਾਂ ਦੇ ਪ੍ਰਬੰਧਕਾਂ ਨੇ ਇਮੀਗ੍ਰੇਸ਼ਨ ਧੱਕੇਸ਼ਾਹੀ ਵਿਰੁੱਧ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਹੈ। ਜਿਸਦੇ ਹੁੰਗਾਰੇ ਵਜੋਂ ਹੇਠਲੇ ਮੈਨਹਟਨ ਵਿੱਚ ਫੋਲੀ ਸਕੁਏਅਰ ਵਿੱਚ ਲੋਕਾਂ ਦਾ ਵੱਡਾ ਇਕੱਠ ਹੋਇਆ, ਜਿਥੇ ਬੁਲਾਰਿਆਂ ਨੇ ਟਰੰਪ ਪ੍ਰਸਾਸ਼ਨ ਦੀ ਨਿੰਦਾ ਕਰਦਿਆਂ ਲੋਕਾਂ ਨੂੰ ਅਨਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ।
ਪ੍ਰਦਰਸ਼ਨਕਾਰੀਆਂ ਨੇ ਵੱਖ-ਵੱਖ ਤਰ੍ਹਾਂ ਦੇ ਬੈਨਰ ਚੁੱਕੇ ਹੋਏ ਸਨ ਜਿਨ੍ਹਾਂ ਉਪਰ ਇਮੀਗ੍ਰੇਸ਼ਨ ਦਹਿਸ਼ਤ ਵਿਰੁੱਧ ਨਾਅਰੇ ਲਿਖੇ ਹੋਏ ਸਨ। ਉਪਰੰਤ ਨਿਊਯਾਰਕ ਸ਼ਹਿਰ ਬੋਰੌਘ ਵਿੱਚ ਮਾਰਚ ਕੀਤਾ ਗਿਆ। ਇਕ ਬੁਲਾਰੇ ਨੇ ਕਿਹਾ ਕਿ ਅਸੀਂ ਇਥੇ ਇਮੀਗ੍ਰੇਸ਼ਨ ਧੱਕੇਸ਼ਾਹੀ ਦਾ ਵਿਰੋਧ ਕਰਨ ਆਏ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਦਫਤਰਾਂ ਵਿੱਚ ਬੈਠੇ ਲੋਕ ਇਸ ਧੱਕੇਸ਼ਾਹੀ ਨੂੰ ਰੋਕਣ ਲਈ ਕੁਝ ਨਹੀਂ ਕਰਨਗੇ। ਇਸ ਲਈ ਇਹ ਜ਼ਿੰਮੇਵਾਰੀ ਅਸੀਂ ਆਪਣੇ ਹੱਥਾਂ ਵਿਚ ਲੈ ਲਈ ਹੈ। ਅਸੀਂ ਲੋਕ ਹਾਂ ਜੋ ਇਸ ਨੂੰ ਰੋਕਾਂਗੇ। ਇਸ ਤੋਂ ਬਾਅਦ ਇਕੱਤਰ ਲੋਕਾਂ ਨੇ ‘ਬੰਦ ਕਰੋ, ਬੰਦੋ ਕਰੋ’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।
ਬੁਲਾਰਿਆਂ ਨੇ ਕਿਹਾ ਕਿ ਉਹ ਆਪਣੇ ਤੇ ਆਪਣੇ ਗਵਾਂਢੀਆਂ ਦੇ ਵਿਅਕਤੀਗਤ ਅਧਿਕਾਰਾਂ ਲਈ ਇਥੇ ਇਕੱਠੇ ਹੋਏ ਹਨ। ਇਹ ਸਾਹ ਲੈਣ ਵਾਂਗ ਹੈ, ਜੋ ਸਾਡੇ ਲਈ ਅਹਿਮ ਹੈ। ਦੇਸ਼ ਭਰ ਵਿੱਚ ਵਿਦਿਆਰਥੀਆਂ ਨੇ ਵੀ ਕਲਾਸਾਂ ਦਾ ਬਾਈਕਾਟ ਕੀਤਾ ਹਾਲਾਂਕਿ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਵਿਰੁੱਧ ਸੰਭਾਵੀ ਪ੍ਰਦਰਸ਼ਨਾਂ ਦੇ ਮੱਦੇਨਜਰ ਕੁਝ ਸਕੂਲਾਂ ਨੇ ਪਹਿਲਾਂ ਹੀ ਕਲਾਸਾਂ ਰੱਦ ਕਰ ਦਿੱਤੀਆਂ ਸਨ।
ਸੈਨ ਮੈਟੀਓ ਕਾਊਂਟੀ, ਕੈਲੀਫੋਰਨੀਆ ਦੇ ਸੈਨ ਮੈਟੀਓ ਯੂਨੀਅਨ ਹਾਈ ਸਕੂਲ ਡਿਸਟ੍ਰਿਕਟ, ਯੂਨੀਵਰਸਿਟੀ ਆਫ ਵਿਕਾਨਸਿਨ-ਮੈਡੀਸਨ, ਐਰੀਜ਼ੋਨਾ ਤੇ ਜਾਰਜੀਆ ਦੇ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਕਲਾਸਾਂ ਦਾ ਬਾਈਕਾਟ ਕਰਕੇ ਵਿਰੋਧ ਪ੍ਰਦਰਸ਼ਨ ਕੀਤੇ ਗਏ।
ਕੋਲੋਰਾਡੋ ਵਿੱਚ ਸਕੂਲ ਡਿਸਟ੍ਰਿਕਟਸ ਵੱਲੋਂ ਪਹਿਲਾਂ ਹੀ ਕਲਾਸਾਂ ਰੱਦ ਕਰ ਦਿੱਤੀਆਂ ਗਈਆਂ ਸਨ। ਬ੍ਰਿਮਿੰਘਮ, ਮਿਸ਼ੀਗੰਨ ਵਿੱਚ ਗਰੋਵਸ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਸਵੇਰ ਦੀਆਂ ਕਲਾਸਾਂ ਦਾ ਬਾਈਕਾਟ ਕੀਤਾ ਤੇ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਏ।

RELATED ARTICLES
POPULAR POSTS