ਸਿਰਫ ਭਾਰਤੀਆਂ ਨੂੰ ਨੌਕਰੀ ਦੇਣ ਦੀ ਕਹੀ ਗੱਲ
ਨਵੀਂ ਦਿੱਲੀ/ਬਿਊਰੋ ਨਿਊਜ਼ : ਦੁਬਈ ਜਨਰਲ ਸਕਿਉਰਿਟੀ ਦੇ ਮੁਖੀ ਫਾਹੀ ਖਲਫਾਨ ਨੇ ਟਵੀਟ ਕੀਤਾ ਕਿ ਭਾਰਤੀਆਂ ਵਿਚ ਅਨੁਸ਼ਾਸਨ ਹੈ, ਜਦਕਿ ਪਾਕਿ ਨਾਗਰਿਕਾਂ ਵਿਚ ਦੇਸ਼ ਧ੍ਰੋਹ, ਅਪਰਾਧ ਅਤੇ ਤਸਕਰੀ ਚਰਮ ਸੀਮਾ ‘ਤੇ ਹੈ। ਉਨ•ਾਂ ਲਿਖਿਆ ਕਿ ਖਾੜੀ ਦੇਸ਼ਾਂ ਲਈ ਪਾਕਿਸਤਾਨ ਦੇ ਲੋਕ ਗੰਭੀਰ ਖਤਰਾ ਬਣੇ ਹੋਏ ਹਨ, ਕਿਉਂਕਿ ਉਹ ਡਰੱਗ ਲਿਆਉਂਦੇ ਹਨ। ਇਸ ਨਾਲ ਖਾੜੀ ਦੇਸ਼ਾਂ ਵਿਚ ਨਸ਼ਾ ਕਾਰੋਬਾਰ ਵਧ ਰਿਹਾ ਹੈ। ਖਲਫਾਨ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਜਦੋਂ ਹਾਲ ਹੀ ਵਿਚ ਡਰੱਗ ਤਸਕਰੀ ਕਰਨ ਵਾਲੇ ਇਕ ਪਾਕਿਸਤਾਨੀ ਗੈਂਗ ਨੂੰ ਫੜਿਆ ਗਿਆ ਹੈ। ਖਲਫਾਨ ਨੇ ਯੂ.ਏ.ਈ. ਦੀਆਂ ਕੰਪਨੀਆਂ ਨੂੰ ਸਲਾਹ ਦਿੱਤੀ ਕਿ ਚੰਗੇ ਰਿਸ਼ਤੇ ਹੋਣ ਦੇ ਬਾਵਜੂਦ ਵੀ ਪਾਕਿਸਤਾਨ ਦੇ ਨਾਗਰਿਕਾਂ ਨੂੰ ਨੌਕਰੀ ਨਾ ਦਿੱਤੀ ਜਾਵੇ। ਭਾਰਤੀਆਂ ਦੇ ਅਨੁਸ਼ਾਸਨ ਅਤੇ ਕੰਮ ਪ੍ਰਤੀ ਉਨ•ਾਂ ਦੀ ਲਗਨ ਦੀ ਤਾਰੀਫ ਕਰਦੇ ਹੋਏ ਉਨ•ਾਂ ਕਿਹਾ ਕਿ ਭਾਰਤ ਦੇ ਲੋਕ ਅਪਰਾਧਿਕ ਮਾਮਲਿਆਂ ਤੋਂ ਪਰੇ ਹੀ ਰਹਿੰਦੇ ਹਨ। ਇਸੇ ਦੌਰਾਨ ਪਾਕਿ ਮੀਡੀਆ ਨੇ ਵੀ ਖਲਫਾਨ ਵਲੋਂ ਕੀਤੇ ਟਵੀਟ ਦੀ ਆਲੋਚਨਾ ਕੀਤੀ ਹੈ। ਉਨ•ਾਂ ਦਾ ਕਹਿਣਾ ਸੀ ਕਿ ਖਲਫਾਨ ਦੀਆਂ ਗੱਲਾਂ ‘ਤੇ ਧਿਆਨ ਦੇਣ ਦੀ ਲੋੜ ਨਹੀਂ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …