Breaking News
Home / ਦੁਨੀਆ / ਅਮਰੀਕਾ ’ਚ ਦੀਵਾਲੀ ਮੌਕੇ ਸਰਕਾਰੀ ਛੁੱਟੀ ਐਲਾਨਣ ਲਈ ਸੰਸਦ ’ਚ ਬਿੱਲ ਪੇਸ਼

ਅਮਰੀਕਾ ’ਚ ਦੀਵਾਲੀ ਮੌਕੇ ਸਰਕਾਰੀ ਛੁੱਟੀ ਐਲਾਨਣ ਲਈ ਸੰਸਦ ’ਚ ਬਿੱਲ ਪੇਸ਼

ਅਮਰੀਕੀ ਸੰਸਦ ਮੈਂਬਰ ਬੋਲੀ : ਵੱਖ-ਵੱਖ ਸੰਸਕ੍ਰਿਤੀਆਂ ਦੇ ਲੋਕ ਸਾਡੀ ਤਾਕਤ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ’ਚ ਇਕ ਸੰਸਦ ਮੈਂਬਰ ਨੇ ਦੀਵਾਲੀ ਮੌਕੇ ਸਰਕਾਰੀ ਛੁੱਟੀ ਐਲਾਨਣ ਦੀ ਮੰਗ ਕੀਤੀ ਹੈ, ਜਿਸ ਦੇ ਲਈ ਅਮਰੀਕਾ ਦੀ ਸੰਸਦ ਦੇ ਹੇਠਲੇ ਸਦਨ ’ਚ ਇਕ ਬਿਲ ਪੇਸ਼ ਕੀਤਾ ਗਿਆ ਹੈ। ਸੰਸਦ ਮੈਂਬਰ ਗ੍ਰੇਸ ਮੇਂਗ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਦੀਵਾਲੀ ਦੁਨੀਆ ਭਰ ਦੇ ਕਰੋੜਾਂ ਦੇ ਨਾਲ-ਨਾਲ ਕਵੀਂਸ, ਨਿਊਯਾਰਕ ਅਤੇ ਅਮਰੀਕਾ ’ਚ ਲੱਖਾਂ ਪਰਿਵਾਰਾਂ ਦੇ ਲਈ ਸਾਲ ਦੇ ਸਭ ਤੋਂ ਮਹੱਤਵਪੂਰਨ ਦਿਨੋਂ ਵਿਚ ਇਕ ਹੈ। ਮੇਂਗ ਨੇ ਕਿਹਾ ਕਿ ਅਮਰੀਕਾ ’ਚ ਕਈ ਭਾਈਚਾਰਿਆਂ ਅਤੇ ਸੰਸਕ੍ਰਿਤੀਆਂ ਦੇ ਲੋਕ ਰਹਿੰਦੇ ਹਨ ਅਤੇ ਇਹੀ ਲੋਕ ਸਾਡੇ ਦੇਸ਼ ਦੀ ਤਾਕਤ ਹਨ। ਦੀਵਾਲੀ ਮੌਕੇ ਛੁੱਟੀ ਐਲਾਨਣਾ ਇਸ ਗੱਲ ਦਾ ਸਬੂਤ ਹੋਵੇਗਾ ਕਿ ਅਮਰੀਕਾ ’ਚ ਸਾਰੇ ਭਾਈਚਾਰਿਆਂ ਦੇ ਲੋਕਾਂ ਨੂੰ ਇਕ ਬਰਾਬਰ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਅਮਰੀਕੀਆਂ ਨੂੰ ਦੀਵਾਲੀ ਦੇ ਤਿਉਹਾਰ ਸਬੰਧੀ ਜਾਨਣ ਦਾ ਮੌਕਾ ਵੀ ਮਿਲੇਗਾ ਅਤੇ ਮੈਨੂੰ ਪੂਰੀ ਉਮੀਦ ਹੈ ਕਿ ਜਲਦੀ ਹੀ ਇਹ ਬਿਲ ਪਾਸ ਹੋ ਜਾਵੇਗਾ। ਇਸ ਬਿਲ ਨੂੰ ਦੀਵਾਲੀ ਡੇਅ ਐਕਟ ਦਾ ਨਾਮ ਦਿੱਤਾ ਗਿਆ ਅਤੇ ਇਹ ਬਿਲ ਕਾਂਗਰਸ ’ਚ ਪਾਸ ਹੋਣ ਤੋਂ ਬਾਅਦ ਰਾਸ਼ਟਰਪਤੀ ਕੋਲ ਸਾਈਨ ਹੋਣ ਦੇ ਲਈ ਜਾਵੇਗਾ।

Check Also

ਟਰੰਪ ਪ੍ਰਸ਼ਾਸਨ ਵੱਲੋਂ ਹਾਰਵਰਡ ਯੂਨੀਵਰਸਿਟੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ

ਹਾਰਵਰਡ ਨੇ ਇਸ ਫੈਸਲੇ ਨੂੰ ਗਲਤ ਦੱਸਦਿਆਂ ਵਿਦੇਸ਼ੀ ਵਿਦਿਆਰਥੀਆਂ ਦੇ ਸਮਰਥਨ ਦਾ ਕੀਤਾ ਵਾਅਦਾ ਬੋਸਟਨ/ਬਿਊਰੋ …