Breaking News
Home / ਦੁਨੀਆ / ਇੰਗਲੈਂਡ ਨੇ ਕੀਤੀ ਵੀਜ਼ਾ ਨੀਤੀ ‘ਚ ਤਬਦੀਲੀ

ਇੰਗਲੈਂਡ ਨੇ ਕੀਤੀ ਵੀਜ਼ਾ ਨੀਤੀ ‘ਚ ਤਬਦੀਲੀ

logo-2-1-300x105-3-300x105ਲੰਡਨ : ਇਮੀਗਰੇਸ਼ਨ ਦੇ ਵਧਦੇ ਅੰਕੜੇ ਨੂੰ ਦੇਖਦਿਆਂ ਇੰਗਲੈਂਡ ਸਰਕਾਰ ਨੇ ਗ਼ੈਰ-ਯੂਰਪੀ ਮੁਲਕਾਂ ਦੇ ਨਾਗਰਿਕਾਂ ਲਈ ਵੀਜ਼ਾ ਨੀਤੀ ‘ਚ ਬਦਲਾਅ ਦਾ ਐਲਾਨ ਕੀਤਾ ਹੈ। ਇਸ ਨਾਲ ਵੱਡੀ ਗਿਣਤੀ ‘ਚ ਭਾਰਤੀਆਂ ਖ਼ਾਸ ਕਰਕੇ ਆਈਟੀ ਮਾਹਿਰਾਂ ‘ਤੇ ਅਸਰ ਪਏਗਾ। ਬਰਤਾਨੀਆ ਦੇ ਗ੍ਰਹਿ ਦਫ਼ਤਰ ਵੱਲੋਂ ਐਲਾਨੇ ਗਏ ਨਵੇਂ ਵੀਜ਼ਾ ਨਿਯਮਾਂ ਤਹਿਤ ਟਿਅਰ 2 ਅੰਤਰ ਕੰਪਨੀ ਤਬਾਦਲਾ (ਆਈਸੀਟੀ) ਸ਼੍ਰੇਣੀ ਤਹਿਤ 24 ਨਵੰਬਰ ਤੋਂ ਬਾਅਦ ਅਰਜ਼ੀ ਦੇਣ ਵਾਲੇ ਨੂੰ 30 ਹਜ਼ਾਰ ਪੌਂਡ ਤਨਖ਼ਾਹ ਦੀ ਸ਼ਰਤ ਪੂਰੀ ਕਰਨੀ ਪਏਗੀ। ਪਹਿਲਾਂ ਇਸ ਸ਼ਰਤ ਤਹਿਤ ਤਨਖ਼ਾਹ 20,800 ਪੌਂਡ ਰੱਖੀ ਗਈ ਸੀ।
ਆਈਸੀਟੀ ਯੋਜਨਾ ਦੀ ਵਰਤੋਂ ਬ੍ਰਿਟੇਨ ‘ਚ ਜ਼ਿਆਦਾਤਰ ਭਾਰਤੀ ਆਈਟੀ ਕੰਪਨੀਆਂ ਵੱਲੋਂ ਕੀਤੀ ਜਾਂਦੀ ਸੀ ਅਤੇ ਯੂਕੇ ਦੀ ਮਾਈਗਰੇਸ਼ਨ ਸਲਾਹਕਾਰ ਕਮੇਟੀ ਨੂੰ ਮੌਜੂਦਾ ਸਾਲ ਦੇ ਸ਼ੁਰੂ ‘ਚ ਪਤਾ ਲੱਗਿਆ ਸੀ ਕਿ ਕਰੀਬ 90 ਫ਼ੀਸਦੀ ਵੀਜ਼ੇ ਭਾਰਤੀ ਆਈਟੀ ਵਰਕਰਾਂ ઠਵੱਲੋਂ ਲਵਾਏ ਜਾਂਦੇ ਹਨ। ઠਹੋਰ ਬਦਲਾਅ ਤਹਿਤ ਟਿਅਰ 2 (ਜਨਰਲ) ਤਜਰਬੇਕਾਰ ਵਰਕਰਾਂ ਦੀ ਤਨਖ਼ਾਹ ਹੱਦ 25 ਹਜ਼ਾਰ ਪੌਂਡ ਕਰ ਦਿੱਤੀ ਗਈ ਹੈ। ਕੁਝ ਛੋਟਾਂ ਨਾਲ ਗਰੈਜੂਏਟ ਟਰੇਨੀ ਦੀ ਤਨਖ਼ਾਹ 23 ਹਜ਼ਾਰ ਪੌਂਡ ਕੀਤੀ ਗਈ ਹੈ। ਇਸ ਦੇ ਨਾਲ ਟਿਅਰ 2 ਸਕਿੱਲਜ਼ ਟਰਾਂਸਫ਼ਰ ਸਬ ਕੈਟਾਗਿਰੀ ਨੂੰ ਬੰਦ ਕਰ ਦਿੱਤਾ ਗਿਆ ਹੈ।ઠ

Check Also

ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ

ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …