-6.5 C
Toronto
Thursday, December 11, 2025
spot_img
Homeਦੁਨੀਆਬਾਬਾ ਫਤਹਿ ਸਿੰਘ ਕਬੱਡੀ ਕਲੱਬ ਦੀ ਮੀਟਿੰਗ ਹੋਈ

ਬਾਬਾ ਫਤਹਿ ਸਿੰਘ ਕਬੱਡੀ ਕਲੱਬ ਦੀ ਮੀਟਿੰਗ ਹੋਈ

ਬਰੈਂਪਟਨ : ਬਾਬਾ ਫਤਿਹ ਸਿੰਘ ਕਬੱਡੀ ਕਲੱਬ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ ਕਾਫੀ ਗਿਣਤੀ ‘ਚ ਕਲੱਬ ਦੇ ਮੈਂਬਰਾਂ ਅਤੇ ਬੱਚਿਆਂ ਦੇ ਮਾਪਿਆਂ ਨੇ ਭਾਗ ਲਿਆ। ਇਸ ਵਿੱਚ ઠਫੈਸਲਾ ਕੀਤਾ ਗਿਆ ਕਿ ਬੱਚਿਆਂ ਨੂੰ ਨਸ਼ੇ ਤੋਂ ਬਚਾਉਣ ਤੇ ਦੂਰ ਰੱਖਣ ਲਈ ਅਤੇ ਨਸ਼ਿਆਂ ਦੀ ਜਾਗਰੂਕਤਾ ਪ੍ਰੋਗਰਾਮ, ਖੇਡਾਂ ਵੱਲ ઠਪ੍ਰੇਰਨ ਲਈ ઠਇਨਡੋਰ ਕਬੱਡੀ , ਕਰਾਟੇ ਅਤੇ ਰੈਸਲਿੰਗ ઠਕਰਨ ਲਈ ਸਿਟੀ ਔਫ ਬਰੈਂਪਟਨ ઠਤੋਂ ਚਾਰ ਮਹੀਨੇ ઠਲਈ ઠਥਾਂ ਕਰਾਏ ਤੇ ਲਈ ઠਗਈ ਹੈ। ઠਇਹ ਸਾਰੀ ਟਰੇਨਿੰਗ ਮੁਫ਼ਤ ਦਿੱਤੀ ઠਜਾਵੇਗੀ। ਇਹ ਹਰ ਹਫਤੇ ਸੋਮਵਾਰ ਸ਼ਾਮੀ 4.30 – 6 ਵਜੇ ਅਤੇ ਮੰਗਲਵਾਰ ਸ਼ਾਮੀ 4 – 5.30 ਵਜੇ ઠਤੱਕ ਟੈਰੀ ઠਮਿਲਰ ઠਰੀਕਰੀਏਸ਼ਨ ਸੈਂਟਰ (ਨੇੜੇ ਵਿਲੀਅਮਜ਼ ਪਾਰਕਵੇ ਅਤੇ ਬਰੈਮਲੀ ਰੋਡ), ਜਿਸ ਵਿੱਚ ઠ8 ਸਾਲ ਤੋਂ 18 ਸਾਲ ਤੱਕ ઠਦੇ ઠਬੱਚਿਆਂ ਨੂੰ ਟ੍ਰੇਨਿੰਗ ਦਿੱਤੀ ઠਜਾਵੇਗੀ ਇਸ ਨਾਲ ਬੱਚਿਆਂ ਨੂੰ ਲੋਕਾਂ ਨਾਲ ਮਿਲ ਕੇ ਰਹਿਣ, ਸਹਿਣਸ਼ੀਲਤਾ ਸਿੱਖਣ ਟੀਮ ਵਰਕ ਅਤੇ ਆਤਮ ਵਿਸ਼ਵਾਸ ઠਵਿਕਸਤ ਕਰਨ ਦਾ ਤਜਰਬਾ ਮਿਲਦਾ ਹੈ ਜੋ ਕਿ ਜ਼ਿੰਦਗੀ ਭਰ ਇਨਸਾਨ ਲਈ ਇੱਕ ઠਖਜ਼ਾਨੇ ઠਦੀ ਤਰ੍ਹਾਂ ઠਹੁੰਦਾ ਹੈ। ਹੋਰ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ‘ਤੇ ਗੱਲ ਕੀਤੀ ਜਾ ਸਕਦੀ ਹੈ ਗੁਰਮੀਤ ਸਿੰਘ ਕਾਟੋ ઠ416 617 6390, ਸੁਖਵੀਰ ਸਿੰਘ ਕਾਹਲੋਂ ઠ289 233 9299, ਹਰਨੇਕ ਸਿੰਘ ਰਾਏ 416 569 1488 ઠ(ਪਾਵਰ ਲਿਫਟਰ)। ਇਹ ਟਰੇਨਿੰਗ ਮੁਫ਼ਤ ਹੈ ਤੇ ਇਸ ਦੀ ਕੋਈ ਫੀਸ ਨਹੀਂ ਹੈ।

RELATED ARTICLES
POPULAR POSTS