1.7 C
Toronto
Saturday, November 15, 2025
spot_img
Homeਦੁਨੀਆਨਿਊਯਾਰਕ 'ਚ ਕਪੂਰਥਲਾ ਦੇ ਨੌਜਵਾਨ ਦੀ ਹੱਤਿਆ

ਨਿਊਯਾਰਕ ‘ਚ ਕਪੂਰਥਲਾ ਦੇ ਨੌਜਵਾਨ ਦੀ ਹੱਤਿਆ

ਨਿਊਯਾਰਕ : ਅਮਰੀਕਾ ਦੇ ਨਿਊਯਾਰਕ ‘ਚ 31 ਸਾਲ ਦੇ ਇਕ ਨੌਜਵਾਨ ਦੀ ਉਸ ਦੇ ਘਰ ਨੇੜੇ ਹੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਸਤਨਾਮ ਸਿੰਘ ਵਜੋਂ ਦੱਸੀ ਗਈ ਹੈ। ਜਦੋਂ ਉਸ ‘ਤੇ ਗੋਲੀਆਂ ਚਲਾਈਆਂ ਗਈਆਂ ਉਹ ਆਪਣੇ ਘਰ ਦੇ ਨਜ਼ਦੀਕ ਜੀਪ ਵਿਚ ਬੈਠਾ ਸੀ। ਇਹ ਘਟਨਾ ਰਿਚਮੰਡ ਹਿੱਲ ਤੋਂ ਅੱਗੇ ਸਾਊਥ ਓਜ਼ੋਨ ਪਾਰਕ ਨਜ਼ਦੀਕ ਵਾਪਰੀ, ਜਿੱਥੇ ਅਪ੍ਰੈਲ ਮਹੀਨੇ ਦੋ ਸਿੱਖਾਂ ‘ਤੇ ਹਮਲਾ ਕੀਤਾ ਗਿਆ ਸੀ।
ਨਿਊਯਾਰਕ ਪੁਲਿਸ ਵਿਭਾਗ ਨੇ ਮੀਡੀਆ ਨੂੰ ਦੱਸਿਆ ਕਿ ਸਤਨਾਮ ਸਿੰਘ ਸਨਿਚਰਵਾਰ ਦੁਪਹਿਰ ਕਰੀਬ 3:46 ਵਜੇ ਕਵੀਂਸ ਦੇ ਸਾਊਥ ਓਜ਼ੋਨ ਪਾਰਕ ‘ਚ ਕਾਲੇ ਰੰਗ ਦੀ ਜੀਪ ਰੈਂਗਲਰ ਸਹਾਰਾ ‘ਚ ਬੈਠਾ ਸੀ, ਇਕ ਬੰਦੂਕਧਾਰੀ ਉਸ ਕੋਲ ਆਇਆ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸਤਨਾਮ ਸਿੰਘ ਦੀ ਗਰਦਨ ਤੇ ਛਾਤੀ ‘ਤੇ ਗੋਲੀਆਂ ਲੱਗੀਆਂ ਸਨ। ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਦੱਸਿਆ ਕਿ ਬੰਦੂਕਧਾਰੀ ਸਤਨਾਮ ਸਿੰਘ ਕੋਲ ਪੈਦਲ ਹੀ ਪਹੁੰਚਿਆ ਸੀ ਪਰ ਗੁਆਂਢੀਆਂ ਨੇ ਦੱਸਿਆ ਕਿ ਹਮਲਾਵਰ ਸਿਲਵਰ ਰੰਗ ਦੀ ਸੇਡਾਨ ਕਾਰ ‘ਚ ਆਇਆ ਸੀ। ਹਮਲੇ ਦੀ ਘਟਨਾ ਉਥੇ ਘਰਾਂ ‘ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ‘ਚ ਕੈਦ ਹੋ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਸਤਨਾਮ ਸਿੰਘ ਜ਼ਿਲ੍ਹਾ ਕਪੂਰਥਲਾ ਦੇ ਕਸਬਾ ਬੇਗੋਵਾਲ ਅਧੀਨ ਪੈਂਦੇ ਪਿੰਡ ਅਕਬਰਪੁਰ ਨਾਲ ਸੰਬੰਧਿਤ ਸੀ।

 

RELATED ARTICLES
POPULAR POSTS