-5 C
Toronto
Wednesday, December 3, 2025
spot_img
Homeਦੁਨੀਆਅਮਰੀਕਾ ਚੋਣਾਂ ਵਿਚ 'ਸਮੋਸਾ ਕਾਕਸ' ਦੀ ਮੁੜ ਜਿੱਤ

ਅਮਰੀਕਾ ਚੋਣਾਂ ਵਿਚ ‘ਸਮੋਸਾ ਕਾਕਸ’ ਦੀ ਮੁੜ ਜਿੱਤ

ਅਮੀ ਬੇਰਾ, ਪ੍ਰਮਿਲਾ ਜੈਪਾਲ, ਰੋ ਖੰਨਾ ਅਤੇ ਰਾਜਾ ਕ੍ਰਿਸ਼ਨਾਮੂਰਤੀ ਜਿੱਤੇ
ਵਾਸ਼ਿੰਗਟਨ/ਬਿਊਰੋ ਨਿਊਜ਼
ਡੈਮੋਕ੍ਰੈਟਿਕ ਪਾਰਟੀ ਦੇ ਚਾਰੇ ਭਾਰਤੀ-ਅਮਰੀਕੀ ਕਾਨੂੰਨਸਾਜ਼ ਡਾ. ਅਮੀ ਬੇਰਾ, ਪ੍ਰਮਿਲਾ ਜੈਪਾਲ, ਰੋ ਖੰਨਾ ਅਤੇ ਰਾਜਾ ਕ੍ਰਿਸ਼ਨਾਮੂਰਤੀ ઠਮੁੜ ਅਮਰੀਕਾ ਦੇ ਹਾਊਸ ਆਫ ਰੀਪ੍ਰਜ਼ੈਂਟੇਟਿਵਜ਼ (ਹੇਠਲੇ ਸਦਨ) ਲਈ ਚੋਣ ਜਿੱਤ ਗਏ ਹਨ।
ਕ੍ਰਿਸ਼ਨਾਮੂਰਤੀ ਵਲੋਂ ਇਨ੍ਹਾਂ ਭਾਰਤੀ-ਅਮਰੀਕੀ ਕਾਨੂੰਨਸਾਜ਼ਾਂ ਦੇ ਗੈਰ-ਰਸਮੀ ਸਮੂਹ ਨੂੰ ‘ਸਮੋਸਾ ਕਾਕਸ’ ਦਾ ਨਾਂ ਦਿੱਤਾ ਗਿਆ ਸੀ। ‘ਸਮੋਸਾ ਕਾਕਸ’ ਵਿੱਚ ਇਸ ਵੇਲੇ ਇਹ ਚਾਰ ਕਾਨੂੰਨਸਾਜ਼ ਅਤੇ ਸੈਨੇਟਰ ਕਮਲਾ ਹੈਰਿਸ ਸ਼ਾਮਲ ਹਨ। ਰਾਜਾ ਕ੍ਰਿਸ਼ਨਾਮੂਰਤੀ (47) ਨੇ ਕੁੱਲ ਵੋਟਾਂ ਵਿਚੋਂ ਕਰੀਬ 71 ਫ਼ੀਸਦ ਵੋਟਾਂ ਪ੍ਰਾਪਤ ਕਰਕੇ ਲਿਬਰਟੇਰੀਅਨ ਪਾਰਟੀ ਦੇ ਪ੍ਰੈਸਟਨ ਨੈਲਸਨ (30) ਨੂੰ ਆਸਾਨੀ ਨਾਲ ਮਾਤ ਦਿੱਤੀ ਹੈ।ઠਰੋ ਖੰਨਾ (44) ਨੇ ਰਿਪਬਲਿਕਨ ਪਾਰਟੀ ਦੇ ਭਾਰਤੀ-ਅਮਰੀਕੀ ਊਮੀਦਵਾਰ ਰਿਤੇਸ਼ ਟੰਡਨ (48) ਨੂੰ ਕੈਲੀਫੋਰਨੀਆ ਦੇ 17ਵੇਂ ਚੁਣਾਵੀ ਜ਼ਿਲ੍ਹੇ ਵਿੱਚ 50 ਫ਼ੀਸਦ ਤੋਂ ਵੱਧ ਅੰਕਾਂ ਦੇ ਫ਼ਰਕ ਨਾਲ ਅਸਾਨੀ ਨਾਲ ਹਰਾਇਆ। ਇਹ ਉਨ੍ਹਾਂ ਦੀ ਲਗਾਤਾਰ ਤੀਜੀ ਵਾਰ ਜਿੱਤ ਹੈ। ਡਾ. ਅਮੀ ਬੇਰਾ (55) ਨੇ ਕੈਲੀਫੋਰਨੀਆ ਦੇ ਸੱਤਵੇਂ ਚੁਣਾਵੀ ਜ਼ਿਲ੍ਹੇ ਵਿੱਚ 25 ਫ਼ੀਸਦ ਤੋਂ ਵੰਧ ਅੰਕਾਂ ਨਾਲ ਆਪਣੇ ਰਿਪਬਲਿਕਨ ਵਿਰੋਧੀ ਬੱਜ਼ ਪੈਟਰਸਨ ਨੂੰ ਹਰਾਇਆ। ਊਨ੍ਹਾਂ ਨੇ ਇਸ ਜ਼ਿਲ੍ਹੇ ਤੋਂ ਲਗਾਤਾਰ ਪੰਜਵੀਂ ਵਾਰ ਜਿੱਤ ਪ੍ਰਾਪਤ ਕੀਤੀ ਹੈ।

RELATED ARTICLES
POPULAR POSTS