Breaking News
Home / ਦੁਨੀਆ / ਸਿੱਖ ਭਾਈਚਾਰੇ ਨਾਲ ਸਬੰਧਿਤ ਕਈ ਉਮੀਦਵਾਰਾਂ ਦੀ ਝੰਡੀ

ਸਿੱਖ ਭਾਈਚਾਰੇ ਨਾਲ ਸਬੰਧਿਤ ਕਈ ਉਮੀਦਵਾਰਾਂ ਦੀ ਝੰਡੀ

ਸੈਕਰਾਮੈਂਟੋ : ਅਮਰੀਕਾ ਦੀਆਂ ਚੋਣਾਂ ਵਿਚ ਸਿੱਖ ਭਾਈਚਾਰੇ ਨਾਲ ਸਬੰਧਿਤ ਕਈ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹਾਲਾਂਕਿ ਕੁਝ ਉਮੀਦਵਾਰਾਂ ਨੂੰ ਹਾਰ ਦਾ ਮੂੰਹ ਵੀ ਦੇਖਣਾ ਪਿਆ। ਲੈਥਰੋਪ, ਕੈਲੀਫੋਰਨੀਆ ਸ਼ਹਿਰ ਵਿਚ ਪੰਜਵੀਂ ਵਾਰ ਮੇਅਰ ਲਈ ਖੜ੍ਹੇ ਸੁਖਮਿੰਦਰ ਸਿੰਘ ਧਾਲੀਵਾਲ ਬਿਨਾ ਮੁਕਾਬਲਾ ਚੁਣੇ ਗਏ। ਧਾਲੀਵਾਲ ਬੰਗਾ ਨੇੜਲੇ ਪਿੰਡ ਲੰਗੇਰੀ ਦੇ ਵਸਨੀਕ ਹਨ ਉਨ੍ਹਾਂ ਦਾ ਸਥਾਨਕ ਪੰਜਾਬੀ ਭਾਈਚਾਰੇ ਵਿਚ ਕਾਫੀ ਰਸੂਖ ਹੈ। ਐਲਕ ਗਰੋਵ ਤੋਂ ਮੇਅਰ ਦੀ ਚੋਣ ਲਈ ਲੜੀ ਸਿੱਖ ਭਾਈਚਾਰੇ ਨਾਲ ਸਬੰਧਿਤ ਤੇ ਲਖਵਿੰਦਰ ਸਿੰਘ ਲੱਖੀ ਦੀ ਬੇਟੀ ਬੌਬੀ ਸਿੰਘ ਚੋਣ ਵਿਚ ਦੋ ਵਾਰ ਪਹਿਲਾਂ ਜਿੱਤੇ ਸਟੀਵ ਲੀ ਨੂੰ ਹਰਾ ਕੇ ਜਿੱਤੀ। ਇਸੇ ਤਰ੍ਹਾਂ ਹੀ ਬਜ਼ੁਰਗ ਸਿੱਖ ਆਗੂ ਸ. ਦੀਦਾਰ ਸਿੰਘ ਬੈਂਸ ਦੇ ਪੁੱਤਰ ਕਰਮਦੀਪ ਸਿੰਘ ਬੈਂਸ ਜੋ ਯੂਬਾ ਸਿਟੀ ਡਿਸਟਿਕ 4 ਤੋਂ ਕਾਊਂਟੀ ਸੁਪਰਵਾਈਜ਼ਰ ਦੀ ਚੋਣ ਵਿਚੋਂ ਆਪਣੇ ਵਿਰੋਧੀ ਤੇ ਪੰਜਾਬੀ ਭਾਈਚਾਰੇ ਦੇ ਹੀ ਤੇਜ਼ ਮਾਨ ਨੂੰ ਹਰਾ ਕੇ ਜਿੱਤੇ।
ਅਮਰੀਕੀ ਚੋਣਾਂ ‘ਤੇ ਪਿਆ ਰੌਲਾ! ਬਿਡੇਨ ਤੇ ਟਰੰਪ ਦੇ ਹਜ਼ਾਰਾਂ ਸਮਰਥਕ ਸੜਕਾਂ ‘ਤੇ ਉੱਤਰੇ
ਨਿਊਯਾਰਕ : ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਦੇ ਵਿਚਕਾਰ ਡੈਮੋਕਰੇਟ ਦੇ ਉਮੀਦਵਾਰ ਜੋਅ ਬਾਇਡਨ ਦੇ ਹਜ਼ਾਰਾਂ ਸਮਰਥਕ ਨਿਊਯਾਰਕ ਦੀਆਂ ਸੜਕਾਂ ‘ਤੇ ਉੱਤਰ ਆਏ। ਜਦੋਂਕਿ ਨਿਊਯਾਰਕ ਵਿੱਚ ਬਾਇਡਨ ਸਮਰਥਕਾਂ ਨੇ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਵਿੱਚ ਹਰ ਵੋਟ ਦੀ ਗਿਣਤੀ ਦੀ ਮੰਗ ਕੀਤੀ, ਉੱਥੇ ਹੀ ਡੇਟ੍ਰਾਯੇਟ ਵਿੱਚ ਡੋਨਾਲਡ ਟਰੰਪ ਦੇ ਸਮਰਥਕਾਂ ਨੇ ਮਿਸ਼ੀਗਨ ਰਾਜ ਵਿੱਚ ਵੋਟਾਂ ਦੀ ਗਿਣਤੀ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਬਾਈਡਨ ਦੇ ਸਮਰਥਕਾਂ ਨੇ ਨਿਊਯਾਰਕ ਵਿੱਚ ਸ਼ਾਂਤਮਈ ਪ੍ਰਦਰਸ਼ਨ ਕੀਤਾ। ਉਹ ਸਾਰੇ ਪੈਦਲ ਤੁਰਦਿਆਂ ਫਿਫਥ ਐਵੀਨਿਊ ‘ਤੇ ਪੈਦਲ ਮਾਰਚ ਕਰਦੇ ਹੋਏ ਮੈਨਹਟਨ ਦੇ ਗ੍ਰੀਨਵਿੱਚ ਵਿਲੇਜ ਦੇ ਮੱਧ ਵਿਚ ਵਾਸ਼ਿੰਗਟਨ ਸਕੁਏਰ ਪਾਰਕ ਵੱਲ ਪੈਦਲ ਮਾਰਚ ਕਰਦੇ ਹੋਏ ਗਏ। ਨਿਊਯਾਰਕ ਇੱਕ ਅਜਿਹਾ ਖੇਤਰ ਹੈ ਜਿਸ ਵਿੱਚ ਡੈਮੋਕਰੇਟਸ ਦਾ ਪ੍ਰਭਾਵ ਹੈ।

Check Also

ਪੰਜ ਸਾਲਾਂ ‘ਚ 27 ਲੱਖ ਪਾਕਿਸਤਾਨੀਆਂ ਦੇ ਡੇਟਾ ‘ਚ ਸੰਨ੍ਹ

ਕੌਮੀ ਡੇਟਾਬੇਸ ਤੇ ਰਜਿਸਟ੍ਰੇਸ਼ਨ ਅਥਾਰਿਟੀ ਤੋਂ ਡੇਟਾ ਲੀਕ ਹੋਣ ਦਾ ਦਾਅਵਾ ਸੀਨੀਅਰ ਅਧਿਕਾਰੀਆਂ ਖਿਲਾਫ਼ ਕਾਰਵਾਈ …