20.8 C
Toronto
Thursday, September 18, 2025
spot_img
Homeਦੁਨੀਆਅਮਰੀਕਾ ਦੇ ਸਿੱਖ ਪੁਲਿਸ ਅਫਸਰ ਸੰਦੀਪ ਧਾਲੀਵਾਲ ਦੀ ਹੱਤਿਆ ਕਰਨ ਵਾਲੇ ਵਿਅਕਤੀ...

ਅਮਰੀਕਾ ਦੇ ਸਿੱਖ ਪੁਲਿਸ ਅਫਸਰ ਸੰਦੀਪ ਧਾਲੀਵਾਲ ਦੀ ਹੱਤਿਆ ਕਰਨ ਵਾਲੇ ਵਿਅਕਤੀ ਨੂੰ ਮੌਤ ਦੀ ਸਜ਼ਾ ਸੁਣਾਈ

27 ਸਤੰਬਰ 2019 ਨੂੰ ਡਿਪਟੀ ਸੰਦੀਪ ਧਾਲੀਵਾਲ ਦੀ ਹੋਈ ਸੀ ਹੱਤਿਆ
ਅਮਰੀਕਾ ਦੇ ਸੂਬੇ ਟੈਕਸਾਸ ’ਚ 2019 ਵਿੱਚ ਪਹਿਲੇ ਦਸਤਾਰਧਾਰੀ ਭਾਰਤੀ-ਅਮਰੀਕੀ ਸਿੱਖ ਪੁਲਿਸ ਅਫਸਰ ਸੰਦੀਪ ਧਾਲੀਵਾਲ ਦੀ ਹੱਤਿਆ ਦੇ ਦੋਸ਼ੀ ਰਾਬਰਟ ਸੋਲਿਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਇਹ ਫੈਸਲਾ ਨਾਗਰਿਕਾਂ ਦੇ ਬਣੇ ਪੈਨਲ ਜਿਊਰੀ ਵੱਲੋਂ ਦਿੱਤਾ ਗਿਆ। ਸੋਲਿਸ ਨੇ ਸਜ਼ਾ ਸੁਣਨ ਤੋਂ ਬਾਅਦ ਕੋਈ ਪ੍ਰਤੀਕਿਰਿਆ ਨਹੀਂ ਕੀਤੀ। ਮੌਤ ਦੀ ਸਜ਼ਾ ਦੀ ਸਿਫਾਰਸ਼ ਕਰਨ ਤੋਂ ਪਹਿਲਾਂ ਜਿੳੂਰੀ ਨੇ ਸਿਰਫ 35 ਮਿੰਟ ਲਈ ਵਿਚਾਰ-ਵਟਾਂਦਰਾ ਕੀਤਾ। ਇਸਦੇ ਨਾਲ ਹੀ ਹੈਰਿਸ ਕਾੳੂਂਟੀ ਸ਼ੈਰਿਫ ਅਤੇ ਗੋਂਜਾਲੇਜ਼ ਨੇ ਟਵੀਟ ਕਰਕੇ ਕਿਹਾ ਕਿ ਫੈਸਲਾ ਆ ਗਿਆ ਹੈ ਕਿ ਮਾਨਯੋਗ ਜੱਜਾਂ ਨੇ ਰਾਬਰਟ ਸੋਲਿਸ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਕਿਹਾ ਕਿ ਧਾਲੀਵਾਲ ਨੂੰ ਇੰਨੇ ਸਾਲਾਂ ਬਾਅਦ ਇਨਸਾਫ ਮਿਲਿਆ ਹੈ। ਇਸ ਦੇ ਨਾਲ ਹੀ ਫੈਸਲੇ ਤੋਂ ਪਹਿਲਾਂ, ਦੋਸ਼ੀ ਸੋਲਿਸ ਨੇ ਆਪਣੇ ਬਚਾਅ ਵਿਚ ਗਵਾਹੀ ਦਿੱਤੀ ਅਤੇ ਜੱਜਾਂ ਨੂੰ ਕਿਹਾ ਕਿ ਉਸ ਨੇ ਧਾਲੀਵਾਲ ਨੂੰ ਗਲਤੀ ਨਾਲ ਗੋਲੀ ਮਾਰ ਦਿੱਤੀ ਸੀ। ਹਾਲਾਂਕਿ ਇਸਤਗਾਸਾ ਪੱਖ ਨੇ ਦਲੀਲ ਦਿੱਤੀ ਕਿ ਸੋਲਿਸ ਨੇ ਜਾਣ ਬੁੱਝ ਕਿ ਧਾਲੀਵਾਲ ਨੂੰ ਗੋਲੀ ਮਾਰੀ ਸੀ। ਦੱਸਣਯੋਗ ਹੈ ਕਿ 27 ਸਤੰਬਰ 2019 ਨੂੰ ਡਿਪਟੀ ਸੰਦੀਪ ਧਾਲੀਵਾਲ ਨੂੰ ਇਕ ਟਰੈਫਿਕ ਸਟਾਪ ਦਾ ਸੰਚਾਲਨ ਕਰਦੇ ਸਮੇਂ ਗੋਲੀ ਮਾਰ ਦਿੱਤੀ ਗਈ ਸੀ।

 

RELATED ARTICLES
POPULAR POSTS