Breaking News
Home / ਦੁਨੀਆ / ਵ੍ਹਾਈਟ ਹਾਊਸ ਵੱਲੋਂ ਸਾਰੇ ਧਾਰਮਿਕ ਸਥਾਨਾਂ ਦੀ ਰਾਖੀ ਕਰਨ ਦਾ ਅਹਿਦ

ਵ੍ਹਾਈਟ ਹਾਊਸ ਵੱਲੋਂ ਸਾਰੇ ਧਾਰਮਿਕ ਸਥਾਨਾਂ ਦੀ ਰਾਖੀ ਕਰਨ ਦਾ ਅਹਿਦ

logo-2-1-300x105-3-300x105ਵਾਸ਼ਿੰਗਟਨ/ਬਿਊਰੋ ਨਿਊਜ਼
ਓਕ ਕਰੀਕ ਗੁਰਦੁਆਰੇ ਵਿਚ ਚਾਰ ਸਾਲ ਪਹਿਲਾਂ ਹੋਏ ਗੋਲੀ ਕਾਂਡ ਵਿਚ ਮਾਰੇ ਗਏ ਲੋਕਾਂ ਨੂੰ ਯਾਦ ਕਰਦਿਆਂ ਵ੍ਹਾਈਟ ਹਾਊਸ ਨੇ ਕਿਹਾ ਕਿ ਅਮਰੀਕੀ ਸਰਕਾਰ ਸਾਰੇ ਧਰਮ ਸਥਾਨਾਂ ਦੀ ਰੱਖਿਆ ਕਰਨ ਲਈ ਵਚਨਬੱਧ ਹੈ। ਵ੍ਹਾਈਟ ਹਾਊਸ ਵੱਲੋਂ ਜਾਰੀ ਕੀਤੇ ਗਏ ਇਕ ਬਲੌਗ ਪੋਸਟ ਵਿੱਚ ਕਿਹਾ ਗਿਆ ”ਓਕ ਕਰੀਕ ਗੁਰਦੁਆਰਾ ਗੋਲੀ ਕਾਂਡ ਦੀ ਚੌਥੀ ਬਰਸੀ ਮੌਕੇ ਓਬਾਮਾ ਪ੍ਰਸ਼ਾਸਨ ਆਪਣੀ ਇਹ ਵਚਨਬੱਧਤਾ ਦ੍ਰਿੜ੍ਹਾਉਂਦਾ ਹੈ ਕਿ ਸਾਰੇ ਧਰਮ ਸਥਾਨਾਂ ਤੇ ਧਾਰਮਿਕ ਭਾਈਚਾਰਿਆਂ ਦੀ ਰਾਖੀ ਕਰਨ ਲਈ ਉਹ ਦ੍ਰਿੜ ਸੰਕਲਪ ਹੈ।” ਓਕ ਕਰੀਕ ਗੋਲੀ ਕਾਂਡ ਵਿੱਚ ਮਰਨ ਵਾਲੇ ਲੋਕਾਂ ਵਿਚ ਪਰਮਜੀਤ ਕੌਰ, ਸਤਵੰਤ ਸਿੰਘ ਕਾਲੇਕਾ, ਪ੍ਰਕਾਸ਼ ਸਿੰਘ, ਗ੍ਰੰਥੀ ਸੀਤਾ ਸਿੰਘ, ਰਣਜੀਤ ਸਿੰਘ ਅਤੇ ਸੁਬੇਗ ਸਿੰਘ ਖੱਟੜਾ ਸ਼ਾਮਲ ਸਨ।ਰਾਸ਼ਟਰਪਤੀ ਓਬਾਮਾ ਦੀ ਸੀਨੀਅਰ ਸਲਾਹਕਾਰ ਅਤੇ ਔਰਤਾਂ ਤੇ ਲੜਕੀਆਂ ਬਾਰੇ ਚੇਅਰ ਦੀ ਮੁਖੀ ਵੈਲਰੀ ਜੈਰੇਟ ਨੇ ਇਕ ਟਵੀਟ ਵਿੱਚ ਕਿਹਾ ”ਅੱਜ ਅਸੀਂ ਵਿਸਕੌਨਸਿਨ ਵਿਚ ਗੁਰਦੁਆਰੇ ‘ਤੇ ਹੋਏ ਹਮਲੇ ਵਿਚ ਮਾਰੇ ਗਏ ਲੋਕਾਂ ਨੂੰ ਯਾਦ ਕਰ ਰਹੇ ਹਾਂ।” ਵ੍ਹਾਈਟ ਹਾਊਸ ਨੇ ਆਪਣੇ ਬਲੌਗ ਪੋਸਟ ਵਿਚ ਕਿਹਾ ਹੈ ਕਿ ਓਕ ਕਰੀਕ ਤਰਾਸਦੀ ਤੋਂ ਲੈ ਕੇ ਹੁਣ ਤੱਕ ਓਬਾਮਾ ਪ੍ਰਸ਼ਾਸਨ ਨੇ ਕਈ ਅਜਿਹੇ ਕਦਮ ਚੁੱਕੇ ਹਨ ਤਾਂ ਕਿ ਫਿਰਕੂ ਨਫ਼ਰਤ ਦੇ ਇਹੋ ਜਿਹੇ ਹਮਲੇ ਮੁੜ ਨਾ ਵਾਪਰ ਸਕਣ। ਮਿਸਾਲ ਦੇ ਤੌਰ ‘ਤੇ ઠਸਿੱਖਾਂ, ਹਿੰਦੂਆਂ ਅਤੇ ਅਰਬ-ਅਮਰੀਕੀਆਂ ઠ’ਤੇ ਨਫ਼ਰਤੀ ਹਮਲਿਆਂ ‘ਤੇ ਹੁਣ ਐਫਬੀਆਈ ਵੱਲੋਂ ਟਰੈਕ ਕੀਤਾ ਜਾਂਦਾ ਹੈ ਅਤੇ ਨਫ਼ਰਤੀ ਹਮਲਿਆਂ ਦੇ ਅਪਰਾਧਿਕ ਮਾਮਲਿਆਂ ਨੂੰ ਡੇਟਾ ਕੁਲੈਕਸ਼ਨ ਸੇਧਾਂ ਤੇ ਸਿਖਲਾਈ ਮੈਨੂਅਲ ਮੁਤਾਬਕ ਅਪਡੇਟ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਸਿੱਖ ਕੌਂਸਲ ਆਨ ਰਿਲੀਜਨ ਐਂਡ ਐਜੂਕੇਸ਼ਨ ਦੇ ਆਗੂ ਰਾਜਵੰਤ ਸਿੰਘ ਨੇ ਸਿੱਖ ਭਾਈਚਾਰੇ ਨਾਲ ਇਕਜੁੱਟਤਾ ਦਰਸਾਉਣ ਬਦਲੇ ਧੰਨਵਾਦ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਸ ਮੌਕੇ ਅਮਰੀਕਾ ਦੇ ਵੱਖ-ਵੱਖ ਤਬਕਿਆਂ ਤੇ ਫਿਰਕਿਆਂ ਦੇ ਲੋਕਾਂ ਨੇ ਸਿੱਖ ਭਾਈਚਾਰੇ ਨਾਲ ਆਪਣਾ ਸਨੇਹ ਜਤਾਇਆ ਹੈ ਜਿਸ ਕਰ ਕੇ ਇੱਥੋਂ ਦੇ ਸਿੱਖਾਂ ਨੂੰ ਅਮਰੀਕੀ ਅਖਵਾਉਣ ‘ਤੇ ਮਾਣ ਮਹਿਸੂਸ ਹੁੰਦਾ ਹੈ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …