Breaking News
Home / ਦੁਨੀਆ / ਰੈੱਡ ਵਿੱਲੋ ਕਲੱਬ ਵਲੋਂ ਕੈਨੇਡਾ ਡੇਅ ਅਤੇ ਭਾਰਤ ਦਾ ਆਜ਼ਾਦੀ ਦਿਵਸ ਮਨਾਏ ਗਏ

ਰੈੱਡ ਵਿੱਲੋ ਕਲੱਬ ਵਲੋਂ ਕੈਨੇਡਾ ਡੇਅ ਅਤੇ ਭਾਰਤ ਦਾ ਆਜ਼ਾਦੀ ਦਿਵਸ ਮਨਾਏ ਗਏ

Red willow pic copy copyਬਰੈਂਪਟਨ/ਬਿਊਰੋ ਨਿਊਜ਼
ਰੈੱਡ ਵਿੱਲੋ ਕਲੱਬ ਜਿਹੜੀ ਕਿ ਇੱਕ ਨਾਮਵਰ ਅਤੇ ਵਿਲੱਖਣ ਕਲੱਬ ਹੈ ਵਲੋਂ ਐਨ ਨੈਸ਼ (ਰੈੱਡ ਵਿੱਲੋ)  ਪਾਰਕ ਵਿੱਚ ਕਨੇਡਾ ਡੇਅ ਅਤੇ ਭਾਰਤ ਦਾ ਆਜ਼ਾਦੀ ਦਿਵਸ 6 ਦਿਨ ਅਗਸਤ ਦਿਨ ਸ਼ਨੀਵਾਰ ਦਿਨ ਦੇ 12:30 ਵਜੇ ਮਨਾਏ ਗਏ। ਚਾਹ-ਪਾਣੀ ਤੋਂ ਬਾਦ ਕਲੱਬ ਦੇ ਪਰਧਾਨ ਗੁਰਨਾਮ ਸਿੰਘ ਗਿੱਲ ਨੇ ਬਾਹਰੋਂ ਆਏ ਮਹਿਮਾਨਾਂ ਅਤੇ ਕਲੱਬ ਮੈਂਬਰਾਂ ਦਾ ਉਹਨਾਂ ਦੀ ਵੱਡੀ ਗਿਣਤੀ ਵਿੱਚ ਹਾਜ਼ਰ ਹੋਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਕਿਸੇ ਵੀ ਸੰਸਥਾ ਦਾ ਸਭ ਤੋਂ ਮਹੱਤਵਪੂਰਨ ਭਾਗ ਉਸਦੇ ਮੈਂਬਰ ਹੀ ਹੁੰਦੇ ਹਨ।
ਹਰਬੰਸ ਸਿੰਘ ਮੁੱਖ ਸੰਪਾਦਕ  ਸਰੋਕਾਰਾਂ ਦੀ ਆਵਾਜ਼ ” ਨੇ ਜਿੰਦਗੀ ਦੇ ਯਥਾਰਥ ਨੁੰ ਪੇਸ਼ ਕਰਦੀ ਕਲਪਨਾ ਦੇ ਅੰਬਰੀਂ ਉੱਡਣ ਵਾਲੇ ਲੇਖਕਾਂ ਨੂੰ ਹਲੂਣਾ ਦੇਣ ਵਾਲੀ ਕਵਿਤਾ ਪੇਸ਼ ਕੀਤੀ। ਇਸ ਉਪਰੰਤ ਰਾਮੇਸ਼ਵਰ ਸੰਘਾ ਐਮ ਪੀ ਜੋ ਰੈੱਡ ਵਿੱਲੋ ਕਲੱਬ ਦੇ ਮੈਂਬਰ ਵੀ ਹਨ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਫੈਡਰਲ ਸਰਕਾਰ ਵਲੋਂ ਸੁਧਾਰਾਂ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਦੱਸਿਆ। ਪਰਵਾਸੀ ਮੀਡੀਆ ਗਰੁੱਪ ਦੇ ਰਾਜਿੰਦਰ ਸੈਣੀ ਨੇ ਕਲੱਬ ਮੈਂਬਰਾਂ ਨੂੰ ਅਜਿਹਾ ਵਧੀਆ ਪ੍ਰੋਗਰਾਮ ਪੇਸ਼ ਕਰਨ ਲਈ ਵਧਾਈ ਦਿੰਦਿਆਂ ਆਪਣੇ ਅਖਬਾਰ ਵਿੱਚ ਸੀਨੀਅਰਾਂ ਲਈ ਥਾਂ ਦੇਣ ਦਾ ਵਾਅਦਾ ਕੀਤਾ।ਐਮ ਪੀ ਰਾਜ ਗਰੇਵਾਲ ਅਤੇ ਐਮ ਪੀ ਸੋਨੀਆਂ ਸਿੱਧੂ ਨੇ ਫੈਡਰਲ ਸਰਕਾਰ ਦੁਆਰਾ ਕੀਤੇ ਜਾ ਰਹੇ ਕੰਮਾਂ ਬਾਰੇ ਅੱਪਡੇਟ ਕੀਤਾ। ਐਮ ਪੀ ਪੀ ਹਰਿੰਦਰ ਮੱਲ੍ਹੀ ਨੇ ਪ੍ਰੋਵਿੰਸ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਗੱਲਬਾਤ ਕੀਤੀ। ਐਮ ਪੀ ਪੀ ਜਗਮੀਤ ਸਿੰਘ ਨੇਭਾਰਤ ਵਿੱਚ ਘੱਟ ਗਿਣਤੀ ਤੇ ਦਲਿਤਾਂ ਤੇ ਹੁੰਦੇ ਅਤਿੱਆਚਾਰ ਬਾਰੇ ਦੱਸਿਆ।  ਕਾਉਂਸਲਰ ਪੈਟ ਫੋਰਟੀਨੀ ਨੇ ਕਨੇਡਾ ਡੇਅ ਦੀ ਵਧਾਈ ਦਿੰਦੇ ਹੋਏ ਸੀਨੀਅਰਜ਼ ਦੀਆਂ ਮੁਸ਼ਕਲਾ ਦੂਰ ਕਰਨ  ਲਈ ਯਤਨ ਕਰਨ ਦਾ ਭਰੋਸਾ ਦਿੱਤਾ। ਕਾਉਂਸਲਰ ਗੁਰਪ੍ਰੀਤ ਢਿੱਲੋਂ ਬਰੈਂਪਟਨ ਵਿੱਚ ਜੌਬਾਂ ਦੇ ਵੱਧ ਮੌਕੇ ਪੈਦਾ ਕਰਨ ਦੀਆਂ ਸਕੀਮਾਂ ਅਤੇ ਯੁਨੀਵਰਸਿਟੀ ਦੀ ਸਥਾਪਨਾ ਲਈ ਸਿਟੀ ਦੁਆਰਾ ਯਤਨ ਬਾਰੇ,ਸਕੂਲ ਟਰੱਸਟੀ ਗੁਰਕੀਰਤ ਸਿੰਘ ਨੇ ਸਕੂਲਾਂ ਵਿੱਚ ਕਬੱਡੀ ਸ਼ੁਰੂ ਕਰਵਾਉਣ ਅਤੇ ਭੰਗੜੇ ਨੂੰ ਵੀ ਡਾਂਸ ਵਜੋਂ ਮਾਨਤਾ ਦਿਵਾਉਣ ਲਈ ਉਸ ਦੁਆਰਾ ਕੀਤੇ ਜਾ ਰਹੇ ਯਤਨਾਂ ਦਾ ਜ਼ਿਕਰ ਕੀਤਾ। ਸਾਬਕਾ ਕਾਉਂਸਲਰ ਵਿੱਕੀ ਢਿੱਲੋਂ ਨੇ ਕਿਹਾ ਕਿ ਨਵੇਂ ਕਲੱਬ ਬਣਾ ਕੇ ਸੀਨੀਅਰਾਂ ਵਿੱਚ ਪਾੜ ਪਾਉਣ ਤੋ ਗੁਰੇਜ਼ ਕੀਤਾ ਜਾਵੇ। ਪ੍ਰੋ: ਕੁਲਦੀਪ ਸਿੰਘ ਸਿੰਘ ਢੀਂਡਸਾ ਅਤੇ  ਨਿਰਮਲ ਸਿੰਘ ਸੰਧੂ ਨੇ ਕਨੇਡਾ ਡੇਅ ਅਤੇ ਭਾਰਤ ਦੇ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ। ਅੰਮ੍ਰਿਤ ਢਿੱਲੋਂ ਨੇ ਭਗਤ ਸਿੰਘ ਦੀ ਦੂਰ ਦ੍ਰਿਸ਼ਟੀ ਬਾਰੇ ਗੱਲ ਕਰਦਿਆਂ ਦੱਸਿਆ ਕਿ ਸ਼ਹੀਦੇ-ਆਜ਼ਮ ਭਗਤ ਸਿੰਘ ਨੇ ਆਪਣੀ  ਜੇਲ੍ਹ ਡਾਇਰੀ ਵਿੱਚ ਲਿਖ ਦਿੱਤਾ ਸੀ ਕਿ 15-20 ਸਾਲਾਂ ਵਿੱਚ ਅੰਗਰੇਜ ਭਾਰਤ ਛੱਡ ਜਾਣਗੇ ਤੇ ਉਸ ਤੋਂ ਬਾਦ ਦੇ ਹਾਲਤ ਅਨਾਰਕੀ ਵਾਲੇ ਹੋਣਗੇ ਤੇ ਫਿਰ ਲੋਕ ਸਾਨੂੰ ਯਾਦ ਕਰਨਗੇ। ਉਹਨਾਂ ਸ: ਅਜੀਤ ਸਿੰਘ ਨੂੰ ਆਜਾਦੀ ਸੰਗਰਾਮ ਦਾ ਭੀਸ਼ਮ ਪਿਤਾਮਾ ਦਸਦਿਆਂ ਕਿਹਾ ਕਿ ਉਹਨਾਂ ਦਾ ਆਪਣੇ ਭਤੀਜੇ ਭਗਤ ਸਿੰਘ ਉੱਤੇ ਬਹੁਤ ਅਸਰ ਸੀ। ਪਰਮਜੀਤ ਬੜਿੰਗ ਨੇ ਸੀਨੀਅਰਜ ਨੂੰ ਵੱਡਮੁੱਲੇ ਸੁਝਾਅ ਦਿੱਤੇ। ਅੰਤ ਵਿੱਚ ਹਰਬੰਸ ਸਿੰਘ ”ਸਰੋਕਾਰਾਂ ਦੀ ਅਵਾਜ਼ ” ਨੇ ਕਿਹਾ ਕਿ ਸਰਕਾਰ ਵਲੋਂ ਕਾਰਪੋਰੇਟ ਸੈਕਟਰ ਨੂੰ ਖੁੱਲ੍ਹੇ ਗੱਫੇ ਦਿੱਤੇ ਜਾ ਰਹੇ ਹਨ ਜਦ ਕਿ ਕਾਮਿਆਂ ਵਾਰੀ ਹੱਥ ਘੁੱਟੇ ਜਾ ਰਹੇ ਹਨ ਜਦ ਟੈਕਸ ਦੇ ਵੱਡੇ ਦਾਤਾ ਉਹ ਹੀ ਹਨ। ਨੌਜਵਾਨ ਬੱਚਿਆਂ ਲਈ ਬਰੈਂਪਟਨ ਵਿੱਚ ਕੋਈ ਯੁਨੀਵਰਸਿਟੀ ਨਾ ਹੋਣਾ ਤੇ ਸਪਸ਼ਟ ਭਵਿੱਖ ਸਾਹਮਣੇ ਨਾ ਹੋਣਾ ਉਹਨਾਂ ਨੂੰ ਨਸ਼ਿਆਂ ਆਦਿ ਵੱਲ ਧੱਕਣ ਦਾ ਕਾਰਣ ਬਣਦਾ ਹੈ।
ਉਹਨਾਂ ਸੀਨੀਅਰਜ਼ ਨੂੰ ਸਲਾਹ ਦਿੱਤੀ ਕਿ ਸਿਆਸੀ ਨੁਮਾਇੰਦਿਆਂ ਦੀ ਚਾਪਲੂਸੀ ਕਰਨ ਦੀ ਥਾਂ ਆਪਣੀਆਂ ਮੁਸ਼ਕਲਾਂ ਪੇਸ਼ ਕਰ ਕੇ ਆਪਣੇ ਬੱਚਿਆਂ ਦੇ ਭਵਿੱਖ ਦੀ ਬਿਹਤਰੀ ਲਈ ਕੰਮ ਕਰਨ। ਹਰਬੰਸ ਸਿੰਘ ਦੇ ਵਿਚਾਰਾਂ ਦੀ ਪ੍ਰੋੜ੍ਹਤਾ ਕਰਦਿਆਂ ਸਰੋਤਿਆਂ ਨੇ ਉਹਨਾਂ ਦੇ ਵਿਚਾਰਾਂ ਦਾ ਤਾੜੀਆਂ ਮਾਰ ਕੇ ਸਵਾਗਤ ਕੀਤਾ। ਪ੍ਰੋਗਰਾਮ ਦੌਰਾਨ ਬਚਿੱਆਂ ਸਾਹਿਲ ਗਿੱਲ, ਰੌਨਿਤ ਅਤੇ ਹਰਮੀਤ ਨੇ ਕਵਿਤਾਵਾਂ ਸੁਣਾਈਆਂ। ਇਸ ਪ੍ਰੋਗਰਾਮ ਵਿੱਚ ਵੱਖ ਵੱਖ ਕਲੱਬਾਂ ਦੇ ਨੁਮਾਇੰਦੇ ਤੇ ਹੋਰ ਸ਼ਖਸ਼ੀਅਤਾਂ ਜਿੰਨ੍ਹਾ ਵਿੱਚ ਜੰਗੀਰ ਸਿੰਘ ਸੈਂਭੀ,ਕਰਤਾਰ ਸਿੰਘ ਚਾਹਲ,ਜਗਜੀਤ ਗਰੇਵਾਲ , ਪ੍ਰੋ:ਨਿਰਮਲ ਧਾਰਨੀ, ਦੇਵ ਸੂਦ, ਅਵਤਾਰ ਸਿੰਘ ਜੱਜ, ਐਚ ਐਸ ਮਿਨਹਾਸ, ਬਚਿੱਤਰ ਸਿੰਘ ਬੁੱਟਰ, ਹਰਭਜਨ ਸਿੰਘ ਪੰਨੂ,ਪਿਆਰਾ ਸਿੰਘ ਤੂਰ, ਅਵਤਾਰ ਸਿੰਘ ਬੈਂਸ,ਤਰਕਸ਼ੀਲ ਸੁਸਾਇਟੀ ਦੇ ਬਲਰਾਜ ਛੋਕਰ, ਬਲਵਿੰਦਰ ਬਰਾੜ,ਬਖਸ਼ੀਸ਼ ਗਿੱਲ,ਨਾਮਵਰ ਲੇਖਕ ਹਰਚੰਦ ਸਿੰਘ ਬਾਸੀ , ਅਵਤਾਰ ਅਰਸ਼ੀ ਤੇ ਹੋਰ ਬਹੁਤ ਸਾਰੀਆਂ ਸ਼ਖਸ਼ੀਅਤਾਂ ਹਾਜ਼ਰ ਸਨ। ਸਟੇਜ ਦੇ ਪ੍ਰੋਗਰਾਮ  ਬਾਦ ਬਚਿਆਂ ਅਤੇ ਸੀਨੀਅਰਜ ਦੀਆਂ ਖੇਡਾਂ ਕਰਵਾਈਆਂ ਗਈਆਂ ਜਿੰਨਾਂ ਦੀ ਜਿਮੇਵਾਰੀ ਬਲਦੇਵ ਰਹਿਪਾ, ਪ੍ਰੋ: ਬਲਵੰਤ ਸਿੰਘ,ਬਲਵੰਤ ਕਲੇਰ, ਹਿੰਮਤ ਸਿੰਘ ਲੱਛੜ,ਮਹਿੰਦਰ ਪੱਡਾ, ਨਿਰਮਲਾ ਦੇਵੀ,ਬਲਜੀਤ ਸੇਖੋਂ,ਬਲਜੀਤ ਗਰੇਵਾਲ,ਇੰਦਰਜੀਤ ਗਿੱਲ ਤੇ ਉਨ੍ਹਾਂ ਦੇ ਸਹਿਯੋਗੀਆਂ ਵਲੋਂ ਬੜੇ ਵਧੀਆ ਢੰਗ ਨਾਲ ਨਿਭਾਈ ਗਈ। ਜੇਤੂਆਂ ਨੂੰ ਟਰਾਫੀਆਂ ਦੇ ਕੇ ਸਨਮਾਨਤ ਕੀਤਾ ਗਿਆ। ਕਲੱਬ ਦੇ ਸਭ ਤੋਂ ਸੀਨੀਅਰ ਮੈਂਬਰਾਂ ਅਕੁਰ ਸਵਾਮੀ ਅਤੇ ਕਮਲਾ ਦੇਵੀ ਨੂੰ ਸ਼ਾਨਦਾਰ ਮੋਮੈਂਟੋ ਦੇ ਕੇ ਸਨਮਾਨਤ ਕੀਤਾ ਗਿਆ। ਇਨ੍ਹਾਂ ਟਰਾਫੀਆਂ ਦੇ ਸਪਾਂਸਰ ਤੇਜ ਬੇਦੀ ਆਲ-ਰਿਸਕ ਇੰਸ਼ੋਰੈਂਸ ਬਰੋਕਰ ਦਾ ਕਲੱਬ ਵਲੋਂ ਧੰਨਵਾਦ ਕੀਤਾ ਗਿਆ। ਸਾਰੇ ਪ੍ਰੋਗਰਾਮ ਦੀ ਤਿਆਰੀ ਲਈ ਜੋਗਿੰਦਰ ਪੱਡਾ ਅਤੇ ਅਮਰਜੀਤ ਸਿੰਘ ਨੇ ਪੂਰੀ ਤਨ ਦੇਹੀ ਨਾਲ ਕੰਮ ਕੀਤਾ। ਇਸ ਪ੍ਰੋਗਰਾਮ ਦੀ ਸਫਲਤਾ ਲਈ ਬਹੁਤ ਸਾਰੀਆਂ ਬੀਬੀਆਂ ਦਾ ਵਿਸ਼ੇਸ਼ ਸਹਿਯੋਗ ਰਿਹਾ। ਸਰੋਕਾਰਾਂ ਦੀ ਆਵਾਜ ਦੇ ਦਵਿੰਦਰ ਤੂਰ ਅਤੇ ਕੈਵਿਨ ਬੇਦੀ ਨੇ ਸਾਰੀ ਕਾਰਵਾਈ ਨੂੰ ਕੈਮਰੇਵੱਧ ਕੀਤਾ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …