
ਅਮਰੀਕਾ ’ਚ ਗੈਰਕਾਨੂੰਨੀ ਢੰਗ ਨਾਲ ਰਹਿਣ ਵਾਲਿਆਂ ਖਿਲਾਫ ਹੋਵੇਗੀ ਸਖਤੀ
ਨਿਊਯਾਰਕ/ਬਿਊਰੋ ਨਿਊਜ਼
ਅਮਰੀਕਾ ’ਚ ਕੈਲੀਫੋਰਨੀਆ ਸੂਬੇ ਦੀ ਸਰਕਾਰ ਪਰਵਾਸੀਆਂ ਨੂੰ ਦਿੱਤੇ ਗਏ 17 ਹਜ਼ਾਰ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਰੱਦ ਕਰਨ ਦੀ ਯੋਜਨਾ ਬਣਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੈਲੀਫੋਰਨੀਆ ਸਰਕਾਰ ਨੂੰ ਪਤਾ ਲੱਗਾ ਹੈ ਕਿ ਇਨ੍ਹਾਂ ਡਰਾਈਵਰਾਂ ਨੂੰ ਅਮਰੀਕਾ ’ਚ ਕਾਨੂੰਨੀ ਢੰਗ ਨਾਲ ਰਹਿਣ ਦੀ ਇਜਾਜ਼ਤ ਮਿਲਣ ਮਗਰੋਂ ਹੁਣ ਸਮਾਪਤੀ ਦੀ ਤਰੀਕ ਵੀ ਲੰਘ ਚੁੱਕੀ ਹੈ। ਸੂਬਾ ਸਰਕਾਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਐਲਾਨ ਡੋਨਾਲਡ ਟਰੰਪ ਪ੍ਰਸ਼ਾਸਨ ਵਲੋਂ ਕੈਲੀਫੋਰਨੀਆ ਅਤੇ ਹੋਰ ਸੂਬਿਆਂ ਦੀ ਕਰੜੀ ਆਲੋਚਨਾ ਤੋਂ ਬਾਅਦ ਕੀਤਾ ਗਿਆ ਹੈ। ਇਹ ਮਾਮਲਾ ਉਸ ਸਮੇਂ ਉਭਰਿਆ ਸੀ, ਜਦੋਂ ਅਮਰੀਕਾ ਵਿਚ ਰਹਿੰਦੇ ਟਰੈਕਟਰ-ਟਰੇਲਰ ਚਾਲਕ ਨੇ ਗਲਤ ਢੰਗ ਨਾਲ ਯੂ-ਟਰਨ ਲਿਆ ਅਤੇ ਫਲੋਰੀਡਾ ਵਿਚ ਹਾਦਸੇ ਦਾ ਕਾਰਨ ਬਣਿਆ। ਇਸ ਹਾਦਸੇ ਵਿਚ ਤਿੰਨ ਵਿਅਕਤੀਆਂ ਦੀ ਜਾਨ ਚਲੇ ਗਈ ਸੀ।

