Breaking News
Home / ਕੈਨੇਡਾ / Front / ਬਹਿਸ ਦੌਰਾਨ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਫੋਰਡ ਨੂੰ ਸਿਹਤ, ਸਿੱਖਿਆ ਸਬੰਧੀ ਮੁੱਦਿਆਂ ਉੱਤੇ ਘੇਰਿਆ

ਬਹਿਸ ਦੌਰਾਨ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਫੋਰਡ ਨੂੰ ਸਿਹਤ, ਸਿੱਖਿਆ ਸਬੰਧੀ ਮੁੱਦਿਆਂ ਉੱਤੇ ਘੇਰਿਆ

Ontario Election 2022 | Ontario Election News & Polls | CTV News Toronto

ਸੋਮਵਾਰ ਨੂੰ ਓਨਟਾਰੀਓ ਵਿੱਚ ਪ੍ਰੋਵਿੰਸ਼ੀਅਲ ਚੋਣਾਂ ਸਬੰਧੀ ਹੋਈ ਬਹਿਸ ਵਿੱਚ ਤਿੰਨਾਂ ਵੱਡੀਆਂ ਪਾਰਟੀਆਂ ਦੇ ਆਗੂਆਂ ਨੇ ਪ੍ਰੋਗਰੈਸਿਵ ਕੰਜ਼ਰਵੇਟਿਵ ਆਗੂ ਡੱਗ ਫੋਰਡ ਉੱਤੇ ਤਿੱਖੇ ਹਮਲੇ ਕੀਤੇ। ਪਰ ਫੋਰਡ ਨੇ ਇਨ੍ਹਾਂ ਹਮਲਿਆਂ ਦਾ ਮੋੜਵਾਂ ਜਵਾਬ ਦੇਣ ਦੀ ਥਾਂ ਇਨਫਰਾਸਟ੍ਰਕਚਰ ਤੇ ਕਿਫਾਇਤੀਪਨ ਸਬੰਧੀ ਆਪਣਾ ਸੁਨੇਹਾ ਦਿੱਤਾ। ਗ੍ਰੀਨ ਪਾਰਟੀ ਆਗੂ ਮਾਈਕ ਸ਼ਰੇਨਰ ਵੱਲੋਂ ਡਗ ਫੋਰਡ ਉੱਤੇ ਵਾਰ ਕਰਦਿਆਂ ਆਖਿਆ ਗਿਆ ਕਿ ਪ੍ਰੀਮੀਅਰ ਵਜੋਂ ਟੋਰੀ ਆਗੂ ਨੇ ਨਰਸਾਂ ਦਾ ਅਪਮਾਨ ਕੀਤਾ ਹੈ ਤੇ ਪਬਲਿਕ ਸੈਕਟਰ ਦੇ ਵਰਕਰਜ਼ ਲਈ ਮੁਆਵਜ਼ੇ ਵਿੱਚ ਕੀਤੇ ਜਾਣ ਵਾਲੇ ਵਾਧੇ ਉੱਤੇ ਵੀ ਰੋਕ ਲਾਈ ਹੈ।

ਉਨ੍ਹਾਂ ਆਖਿਆ ਕਿ ਇੱਕ ਪਾਸੇ ਤਾਂ ਪ੍ਰੀਮੀਅਰ ਫੋਰਡ ਇਨ੍ਹਾਂ ਨਰਸਾਂ ਨੂੰ ਹੀਰੋ ਦਾ ਦਰਜਾ ਦੇ ਰਹੇ ਹਨ ਤੇ ਦੂਜੇ ਪਾਸੇ ਉਨ੍ਹਾਂ ਨੂੰ ਦਿਤੇ ਜਾਣ ਵਾਲੇ benefits ਵਿੱਚ ਕਟੌਤੀ ਵੀ ਕੀਤੀ ਜਾ ਰਹੀ ਹੈ। ਇਸ ਉੱਤੇ ਡਗ ਫੋਰਡ ਨੇ ਆਖਿਆ ਕਿ ਉਹ ਹਸਪਤਾਲਾਂ ਦਾ ਨਿਰਮਾਣ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਜਦੋਂ ਅਸੀਂ ਸੱਤਾ ਸਾਂਭੀ ਸੀ ਤਾਂ ਸਾਡਾ ਹੈਲਥ ਕੇਅਰ ਸਿਸਟਮ ਕਾਫੀ ਖਰਾਬ ਸੀ ਪਰ ਹੁਣ ਪ੍ਰੋਵਿੰਸ ਦੇ ਹਰੇਕ ਰੀਜਨ ਵਿੱਚ ਨਵਾਂ ਹਸਪਤਾਲ ਤਿਆਰ ਕਰਵਾਇਆ ਜਾ ਰਿਹਾ ਹੈ ਤੇ ਇਸ ਸਮੇਂ ਅਜਿਹੇ 50 ਪੋ੍ਰਜੈਕਟ ਚੱਲ ਰਹੇ ਹਨ। ਉਨ੍ਹਾਂ ਆਖਿਆ ਕਿ ਪ੍ਰੋਗਰੈਸਿਵ ਕੰਜ਼ਰਵੇਟਿਵਾਂ ਨੇ ਇਹ ਐਲਾਨ ਕੀਤਾ ਸੀ ਕਿ ਉਹ ਨਰਸਾਂ ਦੀ ਟਿਊਸ਼ਨ ਫੀਸ ਨੂੰ ਫੰਡ ਕਰਨਗੇ ਜੇ ਉਹ ਅਜਿਹੀਆਂ ਥਾਂਵਾਂ ਉੱਤੇ ਕੰਮ ਕਰਨਗੇ ਜਿੱਥੇ ਸੇਵਾਵਾਂ ਦੀ ਘਾਟ ਹੈ।

ਇਸ ਤੋਂ ਇਲਾਵਾ ਫੋਰਡ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਪਰਸਨਲ ਸਪੋਰਟ ਵਰਕਰ ਲਈ 3 ਡਾਲਰ ਪ੍ਰਤੀ ਘੰਟੇ ਦਾ ਵਾਧਾ ਕੀਤਾ ਗਿਆ ਤੇ ਇਸ ਤੋਂ ਇਲਾਵਾ ਨਰਸਾਂ ਨੂੰ Retention Pay Bonus ਵਜੋਂ 5000 ਡਾਲਰ ਵੀ ਦਿੱਤੇ ਜਾ ਰਹੇ ਹਨ। ਬਾਕੀ ਤਿੰਨ ਆਗੂਆਂ ਨੇ ਨਰਸਾਂ ਤੇ ਹੋਰ ਪਬਲਿਕ ਸੈਕਟਰ ਵਰਕਰਜ਼ ਲਈ ਮੁਆਵਜ਼ੇ ਵਿੱਚ ਵਾਧੇ ਸਬੰਧੀ ਬਿੱਲ ਨੂੰ ਰੱਦ ਕਰਨ ਦੇ ਮੁੱਦੇ ਉੱਤੇ ਆਖਿਆ ਕਿ ਇਸ ਨਾਲ ਨਰਸਾਂ ਤੇ ਹੋਰ ਕਰਮਚਾਰੀਆਂ ਨੂੰ ਇੱਕ ਸਮੇਂ ਅਦਾਇਗੀ ਨਾਲੋਂ ਵਧੇਰੇ ਮਦਦ ਹੋ ਜਾਣੀ ਸੀ। ਉਥੇ ਹੀ ਐਨਡੀਪੀ ਆਗੂ ਐਂਡਰੀਆ ਹੌਰਵਥ ਨੇ ਡਗ ਫੋਰਡ ਉੱਤੇ ਵਾਰ ਕਰਦਿਆਂ ਆਖਿਆ ਕਿ ਉਨ੍ਹਾਂ ਨੇ ਸਾਡੇ ਪਬਲਿਕ ਐਜੂਕੇਸ਼ਨ ਸਿਸਟਮ ਨੂੰ ਤਬਾਹ ਕਰ ਦਿੱਤਾ ਹੈ ਪਰ ਫੋਰਡ ਨੇ ਇਸ ਦੋਸ਼ ਨੂੰ ਸਵੀਕਾਰਨ ਤੋਂ ਇਨਕਾਰ ਕਰ ਦਿੱਤਾ।

ਉਥੇ ਹੀ ਲਿਬਰਲ ਆਗੂ ਸਟੀਵਨ ਡੈਲ ਡੂਕਾ ਨੇ ਵੀ ਸਿੱਖਿਆ ਸਬੰਧੀ ਮੁੱਦੇ ਉੱਤੇ ਡਗ ਫੋਰਡ ਦੀ ਸਖ਼ਤ ਨੁਕਤਾਚੀਨੀ ਕੀਤੀ। ਪਰ ਫੋਰਡ ਨੇ ਆਖਿਆ ਕਿ ਸਿੱਖਿਆ ਸਬੰਧੀ ਉਨ੍ਹਾਂ ਦੀ ਸਰਕਾਰ ਦੇ ਕੰਮ ਉੱਤੇ ਉਹ ਮਾਣ ਕਰਦੇ ਹਨ। ਉਨ੍ਹਾਂ ਇਹ ਵੀ ਆਖਿਆ ਕਿ ਉਹ ਭਵਿੱਖ ਵਿੱਚ ਵਿਦਿਆਰਥੀਆਂ ਨੂੰ ਨੌਕਰੀਆਂ ਲਈ ਤਿਆਰ ਕਰ ਰਹੇ ਹਨ। ਦਸ ਦਈਏ ਕੇ, ਹੁਣ ਤੱਕ ਕਰਵਾਏ ਗਏ ਸਰਵੇ ਤੋਂ ਸਾਹਮਣੇ ਆਇਆ ਹੈ ਕਿ ਚੋਣਾਂ ਵਿੱਚ ਡਗ ਫੋਰਡ ਦੀ ਲੀਡ ਬਰਕਰਾਰ ਹੈ |

 

 

 

Check Also

ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ

ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …