Breaking News
Home / ਕੈਨੇਡਾ / Front / ਪੌਲੀਏਵਰ ਨੇ ਵ੍ਹਾਈਟ ਰਿਪਲੇਸਮੈਂਟ ਥਿਊਰੀ ਦੀ ਕੀਤੀ ਨਿਖੇਧੀ

ਪੌਲੀਏਵਰ ਨੇ ਵ੍ਹਾਈਟ ਰਿਪਲੇਸਮੈਂਟ ਥਿਊਰੀ ਦੀ ਕੀਤੀ ਨਿਖੇਧੀ

ਕੰਜ਼ਰਵੇਟਿਵ ਲੀਡਰਸਿ਼ਪ ਦੌੜ ਦੇ ਮੁੱਖ ਦਾਅਵੇਦਾਰ ਪਿਏਰ ਪੌਲੀਏਵਰ ਨੇ White replacement theory ਦੀ ਨਿਖੇਧੀ ਕਰਦਿਆਂ ਇਸ ਨੂੰ ਨਫਰਤ ਦੀ ਜੜ੍ਹ ਦੱਸਿਆ ਹੈ । ਇਹ ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਬਫਲੋ ਵਿੱਚ ਹੋਏ ਕਤਲੇਆਮ ਪਿੱਛੇ ਇਹੋ ਥਿਊਰੀ ਕੰਮ ਕਰ ਰਹੀ ਸੀ। ਲੰਮੇਂ ਸਮੇਂ ਤੋਂ ਓਟਵਾ ਤੋਂ ਐਮਪੀ ਚੱਲੇ ਆ ਰਹੇ ਪੌਲੀਏਵਰ, ਜਿਨ੍ਹਾਂ ਦੀ ਦੇਸ਼ ਭਰ ਵਿੱਚ ਕੈਂਪੇਨਿੰਗ ਦੌਰਾਨ ਵੱਡੀ ਗਿਣਤੀ ‘ਚ ਲੋਕ ਜੁੜ ਰਹੇ ਹਨ, ਨੇ ਬਫਲੋ ਦੀ supermarket ‘ਚ ਹੋਏ ਹਮਲੇ ਦੀ ਨਿਖੇਧੀ ਕੀਤੀ।

ਇਸ ਹਮਲੇ ਵਿੱਚ ਇੱਕ ਗੋਰੇ ਲੜਕੇ ਨੇ ਬਲੈਕ ਲੋਕਾਂ ਦੀ ਵੱਡੀ ਗਿਣਤੀ ਵਾਲੇ ਇਲਾਕੇ ਨੂੰ ਨਿਸ਼ਾਨਾ ਬਣਾਇਆ ਤੇ 10 ਲੋਕਾਂ ਦੀ ਜਾਨ ਲੈ ਲਈ ਤੇ ਤਿੰਨ ਹੋਰਨਾਂ ਨੂੰ ਜ਼ਖ਼ਮੀ ਕਰ ਦਿੱਤਾ। ਅਮਰੀਕਾ ਦੀ ਪੁਲਿਸ ਇਸ ਹਮਲਾਵਰ ਦੀਆਂ ਆਨਲਾਈਨ ਪੋਸਟਸ ਦੀ ਜਾਂਚ ਕਰ ਰਹੀ ਹੈ। ਆਪਣੇ ਨਾਲ ਦੇ ਲੀਡਰਸਿ਼ਪ ਉਮੀਦਵਾਰ ਪੈਟ੍ਰਿਕ ਬ੍ਰਾਊਨ ਵੱਲੋਂ ਇਹ ਦੋਸ਼ ਲਾਏ ਜਾਣ ਉੱਤੇ ਕਿ ਫਰੀਡਮ ਕੌਨਵੌਏ ਦੇ ਆਗੂ ਪੈਟ ਕਿੰਗ ਦਾ ਪੌਲੀਏਵਰ ਸਮੇਤ ਕਈ ਹੋਰਨਾਂ ਕੰਜ਼ਰਵੇਟਿਵ ਐਮਪੀਜ਼ ਵੱਲੋਂ ਸਮਰਥਨ ਕੀਤਾ ਗਿਆ, ਪੌਲੀਏਵਰ ਨੇ ਆਖਿਆ ਕਿ ਉਨ੍ਹਾਂ ਵੱਲੋਂ ਸ਼ਾਂਤੀ ਤੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਟਰੱਕਰਜ਼ ਦਾ ਸਮਰਥਨ ਕੀਤਾ ਗਿਆ ਸੀ ਜਿਹੜੇ ਆਪਣੀ ਰੋਜ਼ੀ ਰੋਟੀ ਤੇ ਆਜ਼ਾਦੀ ਲਈ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਨ।

ਪੌਲੀਏਵਰ ਨੇ ਆਖਿਆ ਕਿ ਉਨ੍ਹਾਂ ਵੱਲੋਂ ਕਾਨੂੰਨ ਤੋੜਨ ਵਾਲਿਆਂ ਤੇ ਇਨਫਰਾਸਟ੍ਰਕਚਰ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਦੀ ਨਿਖੇਧੀ ਵੀ ਕੀਤੀ ਗਈ ਸੀ। ਉਨ੍ਹਾਂ ਨੇ ਪੈਟ ਕਿੰਗ ਤੇ ਉਸ ਦੇ ਗਲਤ ਬਿਆਨਾਂ ਦੀ ਨਿਖੇਧੀ ਵੀ ਕੀਤੀ ਸੀ। ਓਹਨਾ ਇਹ ਵੀ ਆਖਿਆ ਕਿ ਕੈਨੇਡੀਅਨਜ਼ ਨੂੰ ਪ੍ਰਦਰਸ਼ਨ ਕਰਨ ਦਾ ਪੂਰਾ ਅਧਿਕਾਰ ਹੈ ਪਰ ਗੈਰਕਾਨੂੰਨੀ ਬਲਾਕਿੰਗ ਜਾਂ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾਉਣ ‘ਤੇ ਨਫਰਤ ਨਾਲ ਭਰੇ ਭਾਸ਼ਣ ਕਰਨਾ ਇਸ ਵਿੱਚ ਸ਼ਾਮਲ ਨਹੀਂ।

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …