ਟੋਰਾਂਟੋ/ਹਰਜੀਤ ਸਿੰਘ ਬਾਜਵਾ : ਪੰਜਾਬੀ ਲੋਕ ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਕਿਉਂ ਨਾ ਚਲੇ ਜਾਣ, ਉਹ ਆਪਣਾ ਵਿਰਸਾ ਅਤੇ ਇਤਿਹਾਸ ਨਹੀਂ ਭੁੱਲਦੇ। ਵਿਦੇਸ਼ਾਂ ਵਿੱਚ ਸ਼ੌਂਕ ਨਾਲ ਸ਼ਿੰਗਾਰੇ ਟਰੱਕ ਕਾਰਾਂ ਜੀਪਾਂ ਆਦਿ ਉੱਤੇ ਜ਼ਿਆਦਾਤਰ ਗੱਭਰੂਆਂ ਨੇ ਸ਼ਹੀਦ ਭਗਤ ਸਿੰਘ, ਚੰਦਰ ਸ਼ੇਖਰ ਆਜ਼ਾਦ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ ਆਦਿ ਦੀਆਂ ਤਸਵੀਰਾਂ ਛਪਵਾਈਆਂ ਨਜ਼ਰੀਂ ਪੈਂਦੀਆਂ ਹਨ। ਇੱਥੇ ਇੱਕ ਟਰੱਕ ਡਰਾਇਵਰ ਹਰਿੰਦਰ ਸਿੰਘ ਸੰਧੂ ਜੋ ਕਿ ਪੰਜਾਬ ਦੇ ਮਾਲੇਰਕੋਟਲਾ ਖੇਤਰ ਨਾਲ ਸਬੰਧਤ ਹੈ, ਦੇ ਟਰੱਕ ਉੱਥੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਛਪੀ ਵੇਖੀ ਤਾਂ ਪੁੱਛਣ ਤੇ ਉਸਨੇ ਦੱਸਿਆ ਕਿ ਇਸ ਟਰੱਕ ਉੱਤੇ ਇਹ ਸ਼ਹੀਦ ਭਗਤ ਸਿੰਘ ਦੀ ਤਸਵੀਰ ਤਾਂ ਭਾਵੇਂ ਟਰੱਕ ਮਾਲਕ ਨੇ ਛਪਵਾਈ ਹੈ ਪਰ ਜਦੋਂ ਉਹ ਹਰ ਰੋਜ਼ ਸਵੇਰੇ ਕੰਮ ਸ਼ੁਰੂ ਕਰਨ ਲੱਗਿਆਂ ਟਰੱਕ ਸਟਾਰਟ ਕਰਦਾ ਹੈ ਤਾਂ ਇਹ ਤਸਵੀਰ ਵੇਖ ਕੇ ਉਸਦੀ ਰੂਹ ਖੁਸ਼ ਹੋ ਜਾਂਦੀ ਹੈ। ਇਸ ਸੂਰਮੇ ‘ਤੇ਼ ਮਾਣ ਵੀ ਹੁੰਦਾ ਹੈ ਜੋ ਹੱਸਦਾ-ਹੱਸਦਾ ਭਾਰਤ ਲਈ ਆਪਣੀ ਜਾਨ ਕੁਰਬਾਨ ਕਰ ਗਿਆ। ਇਸੇ ਤਰ੍ਹਾਂ ਕਈ ਵਕੀਹਲਾਂ ਉੱਤੇ ਭਾਰਤ ਦਾ ਤਿਰੰਗਾ, ਪੰਜਾਬ ਦਾ ਨਕਸ਼ਾ, ਸ. ਹਰੀ ਸਿੰਘ ਨਲੂਏ ਦੀ ਤਸਵੀਰ, ਮਹਰਾਜਾ ਰਣਜੀਤ ਸਿੰਘ, ਬਾਬਾ ਦੀਪ ਸਿੰਘ ਅਤੇ ਹੋਰ ਯੋਧਿਆਂ ਦੀਆਂ ਤਸਵੀਰਾਂ ਵੀ ਛਪੀਆਂ ਹੋਈਆਂ ਨਜ਼ਰੀਂ ਪੈਂਦੀਆਂ ਹਨ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …