Breaking News
Home / ਕੈਨੇਡਾ / ਬਰੈਂਪਟਨ ਵਾਸੀਆਂ ਦੀਆਂ ਮੁਸ਼ਕਲਾਂ ਹੱਲ ਕਰਨਗੇ ਰੋਹਿਤ ਸਿੱਧੂ

ਬਰੈਂਪਟਨ ਵਾਸੀਆਂ ਦੀਆਂ ਮੁਸ਼ਕਲਾਂ ਹੱਲ ਕਰਨਗੇ ਰੋਹਿਤ ਸਿੱਧੂ

ਬਰੈਂਪਟਨ ਸਿਟੀ ਕਾਊਂਸਲ ਦੇ ਵਾਰਡ 9 ਤੇ 10, ਸਪਰਿੰਗਡੇਲ ਤੇ ਕਾਸਲਮੋਰ ਤੋਂ ਉਮੀਦਵਾਰ ਹਨ ਸਿੱਧੂ
ਬਰੈਂਪਟਨ : ਰੋਹਿਤ ਸਿੱਧੂ ਬਰੈਂਪਟਨ ਸਿਟੀ ਕਾਊਂਸਲ ਦੇ ਵਾਰਡ 9 ਤੇ 10, ਸਪਰਿੰਗਡੇਲ ਤੇ ਕਾਸਲਮੋਰ ਤੋਂ ਤੁਹਾਡਾ ਉਮੀਦਵਾਰ ਹੈ। ਰੋਹਿਤ ਸਿੱਧੂ ਦਾ ਜਨਮ ਜੀਟੀਏ ਵਿੱਚ ਹੋਇਆ ਤੇ ਉਹ ਬਰੈਂਪਟਨ ਵਿਖੇ ਹੀ ਰਿਹਾ। ਉਹ ਮਰਹੂਮ ਕਵੀਸ਼ਰ ਰਣਜੀਤ ਸਿੰਘ ਸਿਧਵਾਂ ਦੇ ਪੋਤੇ ਤੇ ਤੇਜਿੰਦਰ ਸਿੱਧ ਦੇ ਸਪੁੱਤਰ ਹਨ। ਰੋਹਿਤ ਸਿੱਧੂ ਨੇ ਬਰੈਂਪਟਨ ਤੇ ਪੀਲ ਰੀਜਨ ਦੇ ਵੱਖ ਵੱਖ ਪਬਲਿਕ ਸਕੂਲਾਂ ਵਿੱਚ ਪੜ੍ਹਾਈ ਕੀਤੀ। ਲੱਗਭਗ ਉਮਰ ਭਰ ਬਰੈਂਪਟਨ ਵਿੱਚ ਹੀ ਰਹੇ ਰੋਹਿਤ ਸਿੱਧੂ ਦਿਨੋਂ ਦਿਨ ਵੱਧ ਰਹੇ ਪ੍ਰੌਪਰਟੀ ਟੈਕਸਾਂ ਕਾਰਨ ਇੱਥੋਂ ਦੇ ਪਰਿਵਾਰਾਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਨੂੰ ਸਮਝਦੇ ਹਨ। ਬਰੈਂਪਟਨ ਵਿੱਚ ਮਿਸੀਸਾਗਾ ਤੇ ਟੋਰਾਂਟੋ ਦੇ ਨਾਲ ਨਾਲ ਸਮੁੱਚੇ ਜੀਟੀਏ ਨਾਲੋਂ ਵੀ ਜ਼ਿਆਦਾ ਪ੍ਰੌਪਰਟੀ ਟੈਕਸ ਹਨ।
ਮੰਦਭਾਗੀ ਗੱਲ ਇਹ ਹੈ ਕਿ ਇਨ੍ਹਾਂ ਉੱਚ ਪ੍ਰੌਪਰਟੀ ਟੈਕਸਾਂ ਦਾ ਮਤਲਬ ਇਹ ਨਹੀਂ ਹੈ ਕਿ ਇੱਥੇ ਮਿਉਂਸਪਲ ਸੇਵਾਵਾਂ ਹੋਰਨਾਂ ਸ਼ਹਿਰਾਂ ਨਾਲੋਂ ਬਿਹਤਰ ਹਨ। ਅਸਲ ਵਿੱਚ ਮਿਉਂਸਪਲ ਸੇਵਾਵਾਂ ਜਿਵੇਂ ਕਿ ਗਾਰਬੇਜ ਕੁਲੈਕਸ਼ਨ, ਰੀਸਾਈਕਲਿੰਗ ਤੇ ਸਨੋਅ ਹਟਾਉਣਾ ਆਦਿ ਵਿੱਚ ਪਿਛਲੇ 4 ਸਾਲਾਂ ਵਿੱਚ ਨਿਘਾਰ ਹੀ ਆਇਆ ਹੈ। ਇਨ੍ਹਾਂ ਉੱਚ ਪ੍ਰੌਪਰਟੀ ਟੈਕਸਾਂ ਨਾਲ ਵਧੇਰੇ ਹਸਪਤਾਲ, ਜਿਨ੍ਹਾਂ ਦੀ ਬਰੈਂਪਟਨ ਨੂੰ ਫੌਰੀ ਲੋੜ ਹੈ, ਤਿਆਰ ਕਰਨ ਵਿੱਚ ਕੋਈ ਮਦਦ ਨਹੀਂ ਮਿਲੀ। ਇਨ੍ਹਾਂ ਉੱਚ ਪ੍ਰੌਪਰਟੀ ਟੈਕਸਾਂ ਨਾਲ ਵਧੇਰੇ ਪੁਲਿਸ ਅਧਿਕਾਰੀ ਵੀ ਤਾਇਨਾਤ ਨਹੀਂ ਕੀਤੇ ਗਏ। ਇਨ੍ਹਾਂ ਉੱਚ ਪ੍ਰੌਪਰਟੀ ਟੈਕਸਾਂ ਦੇ ਬਦਲੇ ਮਿਲਣ ਵਾਲੀਆਂ ਮਿਉਂਸਪਲ ਸੇਵਾਵਾਂ, ਜਿਹੜੀਆਂ ਸਿਟੀ ਆਫ ਬਰੈਂਪਟਨ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ, ਵੀ ਨਿਗੂਣੀਆਂ ਜਿਹੀਆਂ ਹੀ ਹਨ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਟੈਕਸ ਡਾਲਰ ਤੁਹਾਨੂੰ ਹੋਰ ਵਧੀਆ, ਮਿਉਂਸਪਲ ਸੇਵਾਵਾਂ, ਬਿਹਤਰ ਫੰਡਿੰਗ, ਪਾਰਦਰਸ਼ੀ ਫੰਡਿੰਗ ਮੁਹੱਈਆ ਕਰਵਾਉਣੀ ਹੈ ਤਾਂ 22 ਅਕਤੂਬਰ ਨੂੰ ਰੋਹਿਤ ਸਿੱਧੂ ਨੂੰ ਵੋਟ ਪਾ ਕੇ ਵਾਰਡ 9 ਤੇ 10, ਸਪਰਿੰਗਡੇਲ ਤੇ ਕਾਸਲਮੋਰ ਤੋਂ ਬਰੈਂਪਟਨ ਸਿਟੀ ਕਾਊਂਸਲਰ ਬਣਾਓ।
ਤੁਹਾਡੇ ਵਿੱਚੋਂ ਰੋਹਿਤ ਸਿੱਧੂ ਦਾ ਸਮਰਥਨ ਕਰਨ ਵਿੱਚ ਦਿਲਚਸਪੀ ਰੱਖਣ ਵਾਲਿਆਂ ਲਈ ਜਾਂ ਵਾਲੰਟੀਅਰ ਵਜੋਂ ਨਾਲ ਜੁੜਨ ਵਾਲਿਆਂ ਲਈ ਤੁਸੀਂ ਉਸ ਦੀ ਕੰਪੇਨ ਨਾਲ 416-999-1300 ਉੱਤੇ ਸੰਪਰਕ ਕਰ ਸਕਦੇ ਹੋ ਜਾਂ www.rohitsidhu.com ਉੱਤੇ ਵਿਜ਼ਿਟ ਕਰ ਸਕਦੇ ਹੋਂ। ਵਾਰਡ 9 ਤੇ 10, ਸਪਰਿੰਗਡੇਲ ਤੇ ਕਾਸਲਮੋਰ ਲਈ ਰੋਹਿਤ ਸਿੱਧੂ ਨੂੰ ਅਗਲਾ ਸਿਟੀ ਕਾਉਂਸਲਰ ਬਣਾਉਣ ਵਾਸਤੇ 22 ਅਕਤੂਬਰ ਨੂੰ ਉਨ੍ਹਾਂ ਨੂੰ ਵੋਟ ਪਾਓ। ਬਰੈਂਪਟਨ ਸੌਕਰ ਸੈਂਟਰ ਤੇ ਗੋਰ ਮੀਡੋਅਜ਼ ਕਮਿਊਨਿਟੀ ਸੈਂਟਰ ਜਾਂ 13 ਅਕਤੂਬਰ ਦਿਨ ਸ਼ਨਿੱਚਰਵਾਰ ਨੂੰ ਐਡਵਾਂਸ ਵੋਟਿੰਗ ਕੀਤੀ ਜਾ ਸਕਦੀ ਹੈ। ઠ

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …