Breaking News
Home / ਕੈਨੇਡਾ / ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਆਫ ਓਨਟਾਰੀਓ ਵਲੋਂ ਨਵੇਂ ਸਾਲ ਦੀ ਆਮਦ ਵਿੱਚ ਸਮਾਗਮ ਕਰਵਾਇਆ

ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਆਫ ਓਨਟਾਰੀਓ ਵਲੋਂ ਨਵੇਂ ਸਾਲ ਦੀ ਆਮਦ ਵਿੱਚ ਸਮਾਗਮ ਕਰਵਾਇਆ

ਬਰੈਂਪਟਨ/ਬਿਊਰੋ ਨਿਊਜ਼ : ਪਹਿਲੀ ਜਨਵਰੀ 2018 ਨੂੰ ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਆਫ ਉਨਟਾਰੀਓ ਵਲੋਂ ઠਅਕਾਲ ઠਪੁਰਖ ਦੇ ਸ਼ੁਕਰਾਨੇ ਵਜੋਂ ਤੇ ਨਵੇਂ ਸਾਲ ਨੂੰ ਖੁਸ਼ਆਮਦੀਦ ਕਹਿਣ ਲਈ ਮਿਤੀ 30 ਦਸੰਬਰ 2017 ਨੂੰ ਸਵੇਰੇ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅਖੰਡ ਪਾਠ ਆਰੰਭ ਹੋਏ ਸਨ, ਜਿਹਨਾਂ ਦੀ ਨਿਰਵਿਗਨ ਸੰਪੂਰਨਤਾ, ਪਹਿਲੀ ਜਨਵਰੀ ਨੂੰ ਹੋਈ। ઠਇਹ ਸਮਾਗਮ ਰਾਮਗੜ੍ਹੀਆ ਕਮਿਊਨਿਟੀ ਭਵਨ ਟੋਰਬ੍ਰਮ ਰੋਡ ਬਰੈਂਪਟਨ ਵਿਖੇ ਕਰਵਾਏ ਗਏ। ઠਤਿੰਨ ਦਿਨ ਤੋਂ ਹੀ ਭਵਨ ਵਿਖੇ ਪੂਰੀਆਂ ઠਰੌਣਕਾਂ ਸਨ। ਵੱਡੀ ਗਿਣਤੀ ਵਿਚ ਮੈਂਬਰ ਪਰਿਵਾਰ ਇਸ ਸਮਾਗਮ ਵਿਚ ਸੇਵਾ ਕਾਰਨ ਲਈ ਆਉਂਦੇ ਰਹੇ ਅਤੇ ਗੁਰੂ ਕੇ ਲੰਗਰਾਂ ਦੇ ਅਟੁੱਟ ਪ੍ਰਵਾਹ ਚਲਦੇ ਰਹੇ। ਪਹਿਲੀ ਜਨਵਰੀ ਨੂੰ ਸਵੇਰੇ 11 ਵਜੇ ਸਾਹਿਬ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਬੀਬੀ ਬਲਬੀਰ ਕੌਰ ਅਤੇ ਉਹਨਾਂ ਦੀ ਬੇਟੀ ਹਰਪ੍ਰੀਤ ਕੌਰ ਨੇ ઠਕੀਰਤਨ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਭਾਈ ਸ਼ਮੀਦਰ ਸਿੰਘ ਨੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ। ਉਪਰੰਤ ਗੁਰਬਾਣੀ ਦਾ ਰਸਭਿਨਾ ઠਕੀਰਤਨ ਕਰਦੇ ਹੋਏ, ਜੀਵਨ ਵਿਚ ਗੁਰਬਾਣੀ ਦੀ ਮਹੱਤਤਾ ਬਾਰੇ ਖੂਬ ਚਾਨਣਾ ਪਾਇਆ। ਇਸ ਤੋਂ ਬਾਅਦ ਵਿਚ ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਉਨਟਾਰੀਓ ਵਲੋਂ ਅਪਣੇ ਲਾਈਫ ਟਾਈਮ ਮੈਂਬਰਾਂ ਨੂੰ ਸਾਰਟੀਫੀਕੇਟ ਦੇ ਕੇ ਸਨਮਾਨਤ ਕੀਤਾ। ਚੇਅਰਮੈਨ ਦਲਜੀਤ ਸਿੰਘ ਗੈਦੂ ਨੇ ਆਈ ਸਾਰੀ ਸੰਗਤ ਦਾ ਭਵਨ ਵਿਖੇ ਪਹੁੰਚਣ ਲਈ ਸਵਾਗਤ ਕਰਦੇ ਹੋਏ, ਮੈਂਬਰਾਂ ਵਲੋਂ ਫਾਊਂਡੇਸ਼ਨ ਦੀ ਤਰੱਕੀ ਲਈ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਤਿੰਨੇ ਦਿਨ ਸੇਵਾ ਕਾਰਨ ਵਾਲੇ ਮੈਂਬਰਾਂ ਅਤੇ ਉਹਨਾਂ ਦੇ ਪਰਿਵਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਨਵੇਂ ਸਾਲ ਦੀ ਸਾਰੀ ਸੰਗਤ ਨੂੰ ਵਧਾਈ ਦਿਤੀ ਅਤੇ ਆਉਣ ਵਾਲੇ ਪ੍ਰੋਗਰਾਮਾਂ ਸਬੰਧੀ ਸਹਿਯੋਗ ਕਾਰਨ ਦੀ ਅਪੀਲ ਵੀ ਕੀਤੀ ਅਤੇ ਸੰਸਥਾ ਦੇ ਲਾਈਫ ਟਾਈਮ ਮੈਂਬਰ ਬਣ ਕੇ ਫਾਊਂਡੇਸ਼ਨ ਦੀ ਤਰੱਕੀ ਵਿਚ ਬਣਦਾ ਸਹਿਯੋਗ ਦੇਣ ਲਈ ਅਪੀਲ ਕੀਤੀ। ઠਇਸ ਉਪਰੰਤ ਗੁਰੂ ਕਾ ਲੰਗਰ ਵਰਤਾਇਆ ਗਿਆ। ਲੰਗਰ ਬਣਾਉਣ ਦੀ ਸੇਵਾ ਬੀਬੀਆਂ ਨੇ ਪੂਰੀ ਸੇਵਾ ਭਾਵਨਾ ਨਾਲ ਕਰਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਦੁਪਹਿਰ ਬਾਅਦ ਨਵੇਂ ਸਾਲ ਨੂੰ ਜੀ ਆਈਆਂ ਕਹਿਣ ਲਈ ਫਾਊਂਡੇਸ਼ਨ ਵਲੋਂ ਕੈਨੇਡੀਅਨ ਸਾਹਿਤ ਸਭਾ ਦੇ ਸਹਿਯੋਗ ਨਾਲ ਕਾਵਿ ਦਰਬਾਰ ਦਾ ਆਯੋਜਨ ਕੀਤਾ ਗਿਆ। ઠਜਿਸ ਵਿਚ ਕਵੀਆਂ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਸਰੋਤਿਆਂ ਨੂੰ ਨਿਹਾਲ ਕੀਤਾ ਆਏ ਕਾਵਿਜਨਾਂ ਨੂੰ ਫਾਊਂਡੇਸ਼ਨ ਵਲੋਂ ਪ੍ਰਸੰਸ਼ਾ ਪੱਤਰ ઠਦੇ ਕੇ ਸਨਮਾਨਤ ਕੀਤਾ ਗਿਆ! ਇਸ ਸਟੇਜ ਦੀ ਕਾਰਵਾਈ ਨਾਮਵਰ ਸਾਹਿਤਕਾਰ ਹਰਦਿਆਲ ਸਿੰਘ ਝੀਤਾ ਨੇ ਬਾਖ਼ੂਬੀ ਨਿਭਾਈ। ਅੰਤ ਵਿਚ ਫਾਊਂਡੇਸ਼ਨ ਦੇ ਪ੍ਰਧਾਨ ਜਸਵੀਰ ਸਿੰਘ ਸੈਂਬੀ ਨੇ ਆਏ ਸਾਰੇ ਕਾਵਿ ਸਾਹਿਬਾਨ ਅਤੇ ਸਰੋਤਿਆਂ ਦਾ ਸਵਾਗਤ ਕਰਦੇ ਹੋਏ ਕਵੀ ਦਰਬਾਰ ਵਿਚ ਪਹੁੰਚਣ ‘ਤੇ ਧੰਨਵਾਦ ਕੀਤਾ। ਦੱਸਿਆ ਕਿ ਅਗੇ ਤੋਂ ઠਇਹੋ ਜਿਹੇ ਸਾਹਿਤਕ ਸਮਾਗਮ ਹੋਰ ਵੀ ਵਧੀਆ ਢੰਗ ਨਾਲ ਕਰਵਾਏ ਜਾਣਗੇ ਹੋਰ ਆਉਣ ਵਾਲੇ ਪ੍ਰੋਗਰਾਮਾਂ ਸਬੰਧੀ ਜਾਣਕਾਰੀ ઠਲਈ 416 305 9878 ‘ਤੇ ઠਗੱਲਬਾਤ ਕੀਤੀ ਜਾ ਸਕਦੀ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …