Breaking News
Home / ਕੈਨੇਡਾ / ਗੋਰ ਸੀਨੀਅਰਜ਼ ਕਲੱਬ ਬਰੈਂਪਟਨ ਨੇ ਕ੍ਰਿਸਮਸ ਮਨਾਈ

ਗੋਰ ਸੀਨੀਅਰਜ਼ ਕਲੱਬ ਬਰੈਂਪਟਨ ਨੇ ਕ੍ਰਿਸਮਸ ਮਨਾਈ

ਬਰੈਂਪਟਨ : ਦਸੰਬਰ ਮਹੀਨੇ ਵਚ ਸਾਰੀ ਦੁਨੀਆ ਵਿਚ ਸਾਰੀਆਂ ਕੌਮਾਂ ਵਲੋਂ ਕਿਸਮਸ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ ਗੋਰ ਸੀਨੀਅਰਜ਼ ਕਲੱਬ ਬਰੈਂਪਟਨ ਨੇ ਵੀ 22 ਦਸੰਬਰ ਨੂੰ ਇਹ ਦਿਨ ਬੜੇ ਜੋਸ਼ ਤੇ ਪਿਆਰ ਨਾਲ ਮਨਾਇਆ।
ਇਸ ਮੌਕੇ ਕੌਂਸਲਰ ਗੁਰਪ੍ਰੀਤ ਢਿੱਲੋਂ, ਕੌਂਸਲਰ ਪੈਟ ਫਰਟੀਨੀ ਅਤੇ ਗੋਰ ਮੀਡੋਅ ਕਮਿਊਨਿਟੀ ਸੈਂਟਰ ਤੋਂ ਅਮਨਪ੍ਰੀਤ ਮਾਨ ਉਚੇਚੇ ਤੌਰ ‘ਤੇ ਪਹੁੰਚੇ। ਅਮਰੀਕ ਸਿੰਘ ਕੁਮਰੀਆ ਨੇ ਸਟੇਜ ਦੀ ਜ਼ਿੰਮੇਵਾਰੀ ਸੰਭਾਲੀ ਅਤੇ ਮੈਰੀ ਕ੍ਰਿਸਮਸ ਦੀ ਸ਼ੁਰੂਆਤ ਬਾਰੇ ਵਿਚਾਰ ਸਾਂਝੇ ਕੀਤੇ।
ਪ੍ਰਧਾਨ ਸੁਖਦੇਵ ਸਿੰਘ ਗਿੱਲ ਨੇ ਸਾਰਿਆਂ ਨੂੰ ਕ੍ਰਿਸਮਸ ਦੀ ਵਧਾਈ ਦਿੱਤੀ। ਉਨ੍ਹਾਂ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਵੀ ਵਿਸਥਾਰ ਨਾਲ ਦੱਸਿਆ। ਕਿਉਂਕਿ ਇਹ ਦਿਹਾੜਾ ਵੀ ਇਸ ਹਫਤੇ ਸਾਰੀ ਦੁਨੀਆ ਵਿਚ ਮਨਾਇਆ ਗਿਆ। ਬਲਬੀਰ ਸਿੰਘ ਜੌਹਲ, ਰਾਮ ਪ੍ਰਕਾਸ਼ ਪਾਲ, ਛਿੰਦਰਪਾਲ ਭਾਰਦਵਾਜ਼ ਤੇ ਗੁਰਬਖਸ਼ ਸਿੰਘ ਤੂਰ ਨੇ ਕਵਿਤਾਵਾਂ ਪੜ੍ਹੀਆਂ। ਗੁਰਪ੍ਰੀਤ ਢਿੱਲੋਂ ਤੇ ਪੈਟ ਫਰਟੀਨੀ ਨੇ ਬਰੈਂਪਟਨ ਕੌਂਸਲ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਪੈਟ ਫਰਟੀਨੀ, ਗੁਰਪ੍ਰੀਤ ਢਿੱਲੋਂ ਤੇ ਅਮਨਪ੍ਰੀਤ ਮਾਨ ਨੂੰ ਕ੍ਰਿਸਮਸ ਦੇ ਤੋਹਫੇ ਦਿੱਤੇ ਗਏ। ਕਲੱਬ ਦੇ ਡਾਇਰੈਕਟਰ ਪਿਆਰਾ ਸਿੰਘ ਜਗੈਤ ਨੂੰ ਕਲੱਬ ਵਲੋਂ ਖਾਸ ਸੇਵਾਵਾਂ ਦੇਣ ਕਾਰਨ ਪੈਟ ਫਰਟੀਨੀ ਵਲੋਂ ਤੋਹਫਾ ਦੇ ਕੇ ਸਨਮਾਨਿਆ ਗਿਆ। ਚਾਹ-ਪਾਣੀ ਦਾ ਖੁੱਲ੍ਹਾ ਪ੍ਰਬੰਧ ਕੀਤਾ ਗਿਆ। ਅੰਤ ਵਿਚ ਪ੍ਰਧਾਨ ਸੁਖਦੇਵ ਸਿੰਘ ਗਿੱਲ ਨੇ ਸਾਰਿਆਂ ਦਾ ਧੰਨਵਾਦ ਕੀਤਾ।

Check Also

ਭਾਵਪੂਰਤ ਅਤੇ ਪ੍ਰੇਰਨਾਦਾਇਕ ਰਿਹਾ ਡਾ. ਨਵਜੋਤ ਕੌਰ ਨਾਲ ਅੰਤਰਰਾਸ਼ਟਰੀ ਪ੍ਰੋਗਰਾਮ ‘ਸਿਰਜਣਾ ਦੇ ਆਰ-ਪਾਰ’

ਟੋਰਾਂਟੋ : ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਸਾਂਝੇ ਯਤਨਾਂ ਨਾਲ ਮਹੀਨਾਵਾਰ …