ਟਰਾਂਟੋ/ਬਿਊਰੋ ਨਿਊਜ਼
ਭਾਵੇਂ ਕਨੇਡਾ ਵਿਚ ਆਮ ਆਦਮੀ ਪਾਰਟੀ (ਆਪ) ਇਕ ਪੋਲੀਟੀਕਲ ਨੁਕਤਾ ਨਿਗਾਹ ਨਾਲ ਵੇਖੀ ਜਾ ਰਹੀ ਹੈ ਕਿਓਂ ਕਿ ਅਕਾਲੀ ਅਤੇ ਕਾਂਗਰਸ ਪਾਰਟੀ ਨਾਮ ਵਾਲੀਆ ਸ਼ਾਖਾਵਾਂ ਪਹਿਲੋਂ ਹੀ ਵਿਚਰ ਰਹੀਆਂ ਹਨ, ਪਰ ‘ਆਪ’ ਕੁਝ ਵਖ ਕਿਸਮ ਦੀ ਪਾਰਟੀ ਹੈ। ਇਸਦਾ ਮਕਸਦ ਪੋਲੀਟੀਕਲ ਨਾ ਹੋਕੇ ਭਾਈਚਾਰਕ ਸਾਝਾਂ ਸਥਾਪਤ ਕਰਨਾ ਹੈ। ਇਸਦਾ ਸਬੂਤ ਉਨ੍ਹਾਂ ਵਸਾਖੀ ਉਪਰ ਨਗਰ ਕੀਰਤਨ ਵਿਚ ਸ਼ਾਮਲ ਹੋਕੇ ਦਿਤਾ ਹੈ। ਪ੍ਰਬੰਧਕ ਦੱਸਦੇ ਹਨ ਕਿ ਉਹ ਦੂਸਰੇ ਨਗਰ ਕੀਰਤਨ ਜੋ ਮਾਲਟਨ ਗੁਰੁਘਰ ਤੋਂ ਚਲੇਗਾ ਵਿਚ ਵੀ ਸ਼ਾਮਲ ਹੋਣਗੇ। ਐਥੇ ਹੀ ਬਸ ਨਹੀਂ ਉਹ ਕਿਸੇ ਵੀ ਹੋਰ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਬਚਨ ਬੰਧ ਹਨ ਜੋ ਸਮਾਜ ਦੀ ਬਿਹਤਰੀ ਅਤੇ ਸਮਾਜਕ ਸਾਂਝਾਂ ਬਣਾਉਣ ਲਈ ਕੀਤਾ ਜਾ ਰਿਹਾ ਹੋਵੇ। ਉਨ੍ਹਾਂ ਨੇ 25 ਜੂਨ, 2016 ਦੇ ਮਲਟੀਕਲਚਰ ਪ੍ਰੋਗਰਾਮ ਵਿਚ ਸ਼ਾਮਲ ਹੋਣ ਦਾ ਵੀ ਫੈਸਲਾ ਕੀਤਾ ਹੈ ਜੋ ਬਰੈਂਪਟਨ ਸੌਕਰ ਸੈਂਟਰ ਵਿਚ ਮਨਾਇਆ ਜਾਵੇਗਾ। ‘ਆਪ’ ਦੀ ਲੋਕਲ ਸ਼ਾਖਾ ਵਿਚ ਸੰਦੀਪ ਸਿੰਗਲਾ ਰੁਮੇਸ਼ ਹਾਂਡਾ ਅਤੇ ਪਾਲ ਬਡਵਾਲ ਵਰਗੇ ਕਈ ਹੋਰ ਸੰਜੀਦਾ ਲੋਕ ਸਰਗਰਮ ਹਨ।
Check Also
ਬਰੈਂਪਟਨ ਤੇ ਸਮੁੱਚੇ ਕੈਨੇਡਾ ‘ਚ ਸੀਨੀਅਰਾਂ ਦੀ ਸਹਾਇਤਾ ਕਰਨਾ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਸਾਰਾ ਜੀਵਨ ਸਖ਼ਤ ਮਿਹਨਤ ਕਰਨ ਤੋਂ ਬਾਅਦ ਸੀਨੀਅਰਜ਼ ਸੇਵਾ-ਮੁਕਤੀ ਦਾ ਆਪਣਾ ਸਮਾਂ …