Breaking News
Home / ਕੈਨੇਡਾ / ਏਅਰ ਫ਼ਲਾਈਟ ਸਰਵਿਸਿਜ਼ ਨੇ ਆਪਣੀ ਸਲਾਨਾ ਪਿਕਨਿਕ ਚਿੰਗੂਆਕੂਜ਼ੀ ਪਾਰਕ ਵਿਚ ਮਨਾਈ

ਏਅਰ ਫ਼ਲਾਈਟ ਸਰਵਿਸਿਜ਼ ਨੇ ਆਪਣੀ ਸਲਾਨਾ ਪਿਕਨਿਕ ਚਿੰਗੂਆਕੂਜ਼ੀ ਪਾਰਕ ਵਿਚ ਮਨਾਈ

ਬਰੈਂਪਟਨ/ਡਾ. ਝੰਡ : ਏਅਰ ਫ਼ਲਾਈਟ ਸਰਵਿਸਿਜ਼ ਵੱਲੋਂ ਹਰ ਸਾਲ ਦੀ ਤਰ੍ਹਾਂ ਆਪਣੀ ਸਲਾਨਾ ਪਿਕਨਿਕ ਲੰਘੇ ਸ਼ਨੀਵਾਰ ਪੂਰੇ ਜੋਸ਼-ਓ-ਖ਼ਰੋਸ਼ ਨਾਲ ਚਿੰਗੂਆਕੂਜ਼ੀ ਪਾਰਕ ਵਿਚ ਮਨਾਈ ਗਈ ਜਿਸ ਦਾ ਸੁਯੋਗ ਪ੍ਰਬੰਧ ਇਸ ਕੰਪਨੀ ਦੀ ਮੈਨੇਜਮੈਂਟ ਵੱਲੋਂ ਕੀਤਾ ਗਿਆ। ਇਸ ਵਿਚ ਏਅਰ ਫ਼ਾਈਟ ਸਰਵਿਸਿਜ਼ ਦੇ ਸਟਾਫ਼ ਮੈਂਬਰ, ਮੈਨੇਜਮੈਂਟ, ਸ਼ੇਅਰ ਹੋਲਡਰਾਂ ਅਤੇ ਡਰਾਈਵਰਾਂ ਨੇ ਵੱਡੀ ਗਿਣਤੀ ਵਿਚ ਆਪਣੀ ਸ਼ਮੂਲੀਅਤ ਕੀਤੀ।
ਇਹ ਪਿਕਨਿਕ ਸਵੇਰੇ 11.00 ਅਰੰਭ ਹੋਈ ਅਤੇ ਸ਼ਾਮ ਦੇ 7.00 ਵਜੇ ਤੱਕ ਚੱਲਦੀ ਰਹੀ। ਵਰਿੰਦਰ ਸਿੰਘ ਗਰੇਵਾਲ ਨੇ ਐਡਮੰਟਨ ਤੋਂ ਉਚੇਚੇ ਤੌਰ ‘ਤੇ ਆ ਕੇ ਇਸ ਵਿਚ ਸ਼ਿਰਕਤ ਕੀਤੀ। ਟੀ.ਪੀ.ਏ.ਆਰ. ਕਲੱਬ ਦੇ ਕਈ ਮੈਂਬਰ ਵੀ ਸੰਧੂਰਾ ਸਿੰਘ ਬਰਾੜ ਦੀ ਅਗਵਾਈ ਵਿਚ ਇਸ ਪਿਕਨਿਕ ਵਿਚ ਸ਼ਾਮਲ ਹੋਏ। ਇੱਥੇ ਇਹ ਜ਼ਿਕਰਯੋਗ ਹੈ ਕਿ ਏਅਰ ਫ਼ਲਾਈਟ ਸਰਵਿਸਿਜ਼ ਮੁੱਢਲੇ ਤੌਰ ‘ਤੇ ਇਕ ਜਰਮਨ ਕੰਪਨੀ ਹੈ ਅਤੇ ਇਸ ਸਮੇਂ ਇਸ ਕੰਪਨੀ ਵਿਚ ਪੰਜਾਬੀ ਕਮਿਊਨਿਟੀ ਵਿੱਚੋਂ ਵੀ ਬਹੁਤ ਸਾਰੇ ਸ਼ੇਅਰ ਹੋਲਡਰ ਹਨ ਤੇ ਉਨ੍ਹਾਂ ਵਿੱਚੋਂ ਕਈ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਰਹਿੰਦੇ ਹਨ। ਉਹ ਸਾਰੇ ਗਰਮੀਆਂ ਵਿਚ ਕਿਸੇ ਮਹੀਨੇ ਇਕੱਠੇ ਹੋ ਕੇ ਆਪਣੇ ਸਟਾਫ਼ ਅਤੇ ਮੈਨੇਜਮੈਂਟ ਨਾਲ ਮਿਲ ਕੇ ਪਿਕਨਿਕ ਦੇ ਰੂਪ ਵਿਚ ਖ਼ੂਬ ਫ਼ੰਨ-ਸ਼ੰਨ ਕਰਦੇ ਹਨ ਅਤੇ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਇਸ ਵਿਚ ਸ਼ਾਮਲ ਹੋਣ ਲਈ ਸੱਦਾ ਦਿੰਦੇ ਹਨ। ਉਨ੍ਹਾਂ ਦੇ ਸੱਦੇ ‘ਤੇ ਸਿਟੀ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ, ਮੌਜੂਦਾ ਸਕੂਲ-ਟਰੱਸਟੀ ਹਰਕੀਰਤ ਸਿੰਘ, ਆ ਰਹੀਆਂ ਚੋਣਾਂ ਵਿਚ ਸਕੂਲ-ਟਰੱਸਟੀ ਉਮੀਦਵਾਰ ਬਲਬੀਰ ਸੋਹੀ, ਸੱਤਪਾਲ ਜੌਹਲ ਅਤੇ ਕਈ ਹੋਰ ਇਸ ਪਿਕਨਿਕ ਵਿਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਇਸ ਮੌਕੇ ਹਾਜ਼ਰ ਵਿਅੱਕਤੀਆਂ ਨਾਲ ਆਪਣੇ ਵਿਚਾਰ ਵੀ ਸਾਂਝੇ ਕੀਤੇ ਜਿਨ੍ਹਾਂ ਵਿਚ ਮੁੱਖ ਮੁੱਦਾ ਅਕਤੂਬਰ ਮਹੀਨੇ ਆ ਰਹੀਆਂ ਚੋਣਾਂ ਦਾ ਹੀ ਛਾਇਆ ਰਿਹਾ। ਅਜਿਹੇ ਮੌਕੇ ਇਨ੍ਹਾਂ ਲਈ ਬੜੇ ਖ਼ੁਸਗੁਆਰ ਸਾਬਤ ਹੁੰਦੇ ਹਨ ਅਤੇ ਉਹ ਇਨ੍ਹਾਂ ਦਾ ਖ਼ੂਬ ਲਾਭ ਉਠਾਉਂਦੇ ਹਨ। ਪਿਕਨਿਕ ਵਿਚ ਖਾਣ-ਪੀਣ ਦੀਆਂ ਵਸਤਾਂ ਅਤੇ ਬਾਰ-ਬੀ-ਕਿਊ ਦਾ ਬਹੁਤ ਵਧੀਆ ਪ੍ਰਬੰਧ ਸੀ ਅਤ ਸਾਰਿਆਂ ਨੇ ਇਸ ਪਿਕਨਿਕ ਦਾ ਖ਼ੂਬ ਅਨੰਦ ਮਾਣਿਆ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …