ਕਿਹਾ ਇਸ ਕਾਰਜ ਲਈ ਕਿਸੇ ਖਿਡਾਰੀ ਨੂੰ ਚੁਣਨਾ ਚਾਹੀਦਾ ਸੀ
ਚੰਡੀਗੜ੍ਹ/ਬਿਊਰੋ ਨਿਊਜ਼
ਬਾਲੀਵੁੱਡ ਦੇ ਸੁਪਰ ਸਟਾਰ ਸਲਮਾਨ ਖਾਨ ਨੂੰ ਰੀਓ ਓਲੰਪਿਕ ਲਈ ਭਾਰਤੀ ਦਲ ਦੇ ਗੁੱਡਵਿਲ ਅੰਬੈਸਡਰ ਦੇ ਤੌਰ ‘ਤੇ ਚੁਣੇ ਜਾਣ ‘ਤੇ ਫਲਾਇੰਗ ਸਿੱਖ ਮਿਲਖਾ ਸਿੰਘ ਨੇ ਕਾਫ਼ੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਇਸ ਫੈਸਲੇ ‘ਤੇ ਮਿਲਖਾ ਸਿੰਘ ਨੇ ਕਿਹਾ ਹੈ ਕਿ ਇਹ ਫੈਸਲਾ ਬਿਲਕੁਲ ਗਲਤ ਹੈ। ਇਸ ਕੰਮ ਲਈ ਕੋਈ ਖਿਡਾਰੀ ਚੁਣਨਾ ਚਾਹੀਦਾ ਸੀ। ਇਸ ਦੇ ਨਾਲ ਹੀ ਤਮਾਮ ਸਵਾਲ ਚੁੱਕਦਿਆਂ ਉਨ੍ਹਾਂ ਕਿਹਾ ਕਿ ਆਈ. ਓ. ਏ. ਨੂੰ ਆਪਣੇ ਇਸ ਫੈਸਲੇ ‘ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਇਸਦੇ ਨਾਲ ਹੀ ਮਿਲਖਾ ਨੇ ਕਿਹਾ ਹੈ ਕਿ ਇਸ ‘ਤੇ ਸਰਕਾਰ ਨੂੰ ਦਖਲ ਦੇਣਾ ਚਾਹੀਦਾ ਹੈ। ਮਿਲਖਾ ਸਿੰਘ ਨੇ ਕਿਹਾ ਕਿ ਸਲਮਾਨ ਨੂੰ ਖੇਡਾਂ ਬਾਰੇ ਕੁਝ ਵੀ ਨਹੀਂ ਪਤਾ, ਉਸ ਨੂੰ ਬਾਲੀਵੁੱਡ ਬਾਰੇ ਹੀ ਸੋਚਣਾ ਚਾਹੀਦਾ ਹੈ। ਮਿਲਖਾ ਨੇ ਕਿਹਾ ਕਿ ”ਮੈਂ ਇਸ ਫੈਸਲੇ ਦੀ ਨਿੰਦਾ ਕਰਦਾ ਹਾਂ, ਮੇਰੀ ਨਜ਼ਰ ਵਿਚ ਜੋ ਖਿਡਾਰੀ ਦੇਸ਼ ਦੀ ਅਗਵਾਈ ਕਰਦਾ ਹੈ, ਖਾਸ ਕਰਕੇ ਜੋ ਓਲੰਪਿਕ ਵਿਚ ਦੇਸ਼ ਦੀ ਨੁਮਾਇੰਦਗੀ ਕਰਨਗੇ, ਅਸਲ ਵਿਚ ਉਹੋ ਹੀ ਅੰਬੈਸਡਰ ਹਨ।” ਸਲਮਾਨ ਨੂੰ ਅੰਬੈਸਡਰ ਬਣਾਉਣ ਦਾ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪ੍ਰਗਟ ਸਿੰਘ, ਧਨਰਾਜ ਪਿਲੇ ਤੇ ਯੋਗੇਸ਼ਵਰ ਦੱਤ ਨੇ ਵਿਰੋਧ ਕੀਤਾ ਹੈ। ਜਦਕਿ ਸ਼ੂਟਰ ਅਭਿਨਵ ਬਿੰਦਰਾ ਤੇ ਐਥਲੀਟ ਕ੍ਰਿਸ਼ਨਾ ਪੂਨੀਆ ਨੇ ਸਵਾਗਤ ਕੀਤਾ ਹੈ।
Check Also
ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ 19 ਜੂਨ ਨੂੰ ਪੈਣਗੀਆਂ ਵੋਟਾਂ
23 ਜੂਨ ਨੂੰ ਐਲਾਨਿਆ ਜਾਵੇਗਾ ਨਤੀਜਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਵਿਧਾਨ ਸਭਾ ਹਲਕਾ ਲੁਧਿਆਣਾ …